ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਪਿੱਛੇ ਭਾਜਪਾ ਦਾ ਹੱਥ ਸੀ, ਜੋ ਕਿ ਬਹੁਤ ਹੀ ਮੰਦਭਾਗਾ ਹੈ-ਸੋਮ ਦੱਤ ਸੋਮੀ

ਸੋਮ ਦੱਤ ਸੋਮੀ

ਫਿਲੌਰ/ਅੱਪਰਾ (ਸਮਾਜ ਵੀਕਲੀ)  (ਜੱਸੀ)-ਬੀਤੇ ਦਿਨੀਂ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ  ਉਸਦਾ ਹਸ਼ਰ ਸ੍ਰੀਮਤੀ ਇੰਦਰ ਗਾਂਧੀ ਵਾਲਾ ਕਰਨ ਵਾਲਿਆਂ ਦੇ ਖਿਲਾਫ਼ ਅੱਜ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਸੋਮ ਦੱਤ ਸੋਮੀ ਕੋ-ਚੈਅਰਮੈਨ ਐੱਸ. ਸੀ ਡਿਪਾਰਟਮੈਂਟ ਜਿਲਾ ਜਲੰਧਰ ਨੇ ਕਿਹਾ ਕਿ ਜਿੱਥੇ ਕਾਂਗਰਸ ਦੀ ਸਾਰੀ ਲੀਡਰਸ਼ਿਪ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਲਈ ਆਪਣੀ ਭੁੱਲ ਦੀ ਗਲਤੀ ਮੰਨ ਚੁੱਕੀ ਹੈ, ਉੱਥੇ ਹੀ ਭਾਰਤੀ ਜਨਤਾ ਪਾਰਟੀ ਨੇ ਕਦੇ ਵੀ ਇਸ ਗਲਤੀ ਲਈ ਅਫਸੋਸ ਨਹੀਂ ਕੀਤਾ | ਜਦਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਆਪਣੀ ਆਤਮ ਕਥਾ ‘ਮਾਈ ਲਾਈਫ ਮਾਈ ਕੰਟਰੀ ‘ਚ ਮੰਨ ਚੁੱਕੇ ਹਨ ਕਿ ਸ੍ਰੀਮਤੀ ਇੰਦਰਾ ਗਾਂਧੀ ਸਰੀ ਹਰਿਮੰਦਰ ਸਾਹਿਬ ‘ਤੇ ਹਮਲਾ ਨਹੀਂ ਕਰਨਾ ਚਾਹੁੰਦੇ ਸਨ ਉਹ ਤਾਂ ਬੀ. ਜੀ ਪੀ ਦੇ ਦਬਾਅ ਕਾਰਣ ਹੀ ਹੋਇਆ ਸੀ ਤੇ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਵੀ ਸਟੇਜ਼ਾਂ ‘ਤੇ ਬਿਆਨ ਦੇ ਕੇ ਇਸ ਗੱਲ ਨੂੰ  ਮੰਨ ਚੁੱਕੇ ਹਨ | ਸ.ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਵੀ ਇਹ ਹੀ ਬਿਆਨ ਦਿੱਤਾ ਸੀ ਕਿ ਹਮਲੇ ਦੇ ਸੰਬੰਧ ‘ਚ ਕਾਂਗਰਸ ਤਾਂ ਆਪਣੀ ਗਲਤੀ ਮੰਨ ਚੁੱਕੀ ਹੈ ਭਾਜਪਾ ਕਦੋਂ ਗਲਤੀ ਮੰਨੇਗੀ | ਦਿੱਲੀ ਸਿੱਖ ਕਤਲੇਆਮ ‘ਚ ਵੀ ਭਾਜਪਾ ਤੇ ਆਰ ਐੱਸ. ਐੱਸ ਦਾ ਪੂਰਾ ਹੱਥ ਸੀ | ਇਸ ਲਈ ਆਪਣੀ ਗਲਤੀ ਨੂੰ  ਲੁਕਾਉਣ ਦੀ ਬਜਾਏ ਉਸ ਨੂੰ  ਮੰਨਕੇ ਅੱਗੇ ਵਧਣਾ ਚਾਹੀਦਾ ਹੈ | ਜਦਕਿ ਕਾਂਗਰਸ ਵਲੋਂ ਸ੍ਰੀ ਮਤੀ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਗਲਤੀ ਮੰਨ ਚੁੱਕੇ ਹਨ | ਉਨਾਂ ਅੱਗੇ ਕਿਹਾ ਕਿ ਭਾਜਪਾ ਹਰ ਵਾਰ ਦੀ ਤਰਾਂ ਆਪਣੀਆਂ ਗਲਤੀਆਂ ਨੂੰ  ਛੁਪਾਉਣ ਲਈ ਪੂਰਾ ਤਾਣ ਲਗਾ ਰਹੀ ਹੈ ਤੇ ਘੱਟ ਗਿਣਤੀ ਭਾਈਚਾਰਿਆਂ ‘ਤੇ ਹੋ ਰਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸਾਕਾ ਸਾਰਾਗੜ੍ਹੀ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ
Next articleਇੱਕ ਸੀ ਮੇਰੀ ਮਾਂ