ਥੋਹੜੀ ਜਹੀ ਤਨਖਾਹ ਤੇ ਘਰ ਵਿੱਚ ਥਾਰ ਖੜੀ ਆ

(ਸਮਾਜ ਵੀਕਲੀ) 
ਥੋਹੜੀ ਜਹੀ ਤਨਖਾਹ ਤੇ ਘਰ ਵਿੱਚ ਥਾਰ ਖੜੀ ਆ
ਕੁਸ਼ ਨਹੀਂ ਹੋਣਾ ਬੀਬੀ ਨੂੰ, ਬੀਬੀ ਦੀ ਪਹੁੰਚ ਬੜੀ ਆ
ਕੀ ਕਰ ਸਕਦੀ ਕੱਲੀ ਨਾਲ ਕੁਝ ਹੋਣੇ ਬੰਦੇ
ਮਿਲੀ ਭੁਗਤ ਤੋ ਬਿਨਾਂ ਨਹੀਂ ਚੱਲਦੇ
2 ਨੰਬਰ ਦੇ ਧੰਦੇ
ਕਾਂਸਟੇਬਲ ਹੈ ਭਾਵੇਂ ਐਸ ਪੀ ਜਿੰਨੀ ਤੜੀ ਆ
ਕੁਸ਼ ਨਹੀਂ ਹੋਣਾ ਬੀਬੀ ਨੂੰ, ਬੀਬੀ ਦੀ ਪਹੁੰਚ ਬੜੀ ਆ
ਪੁਲਿਸ ਵਾਲੇ ਅੱਜ ਪੁਲਿਸ ਵਾਲੀ ਨੂੰ ਫਿਰਦੇ ਘੇਰੀਂ
ਇੰਸਟਾਗ੍ਰਾਮ ਦੇ ਉਤੇ ਆ ਮਸ਼ਹੂਰ ਬਥੇਰੀ
ਵੇਖਦੇ ਆ ਗੁਰਮੀਤ ਇਹ ਜੁੜਦੀ ਕਿਵੇਂ ਕੜੀ ਆ
ਕੁਸ਼ ਨਹੀਂ ਹੋਣਾ ਬੀਬੀ ਨੂੰ, ਬੀਬੀ ਦੀ ਪਹੁੰਚ ਬੜੀ ਆ
ਗੁਰਮੀਤ ਡੁਮਾਣਾ ਲੋਹੀਆਂ ਖਾਸ  ਜਲੰਧਰ
Previous articleਔਰਤ ਜਿਵੇਂ ਰੱਬ ਦਾ ਹੀ ਦੂਜਾ ਨਾਂ ਹੈ
Next articleਬਾਲ ਗੀਤ/ਸੋਹਣੀ ਜਿਹੀ ਫ਼ਰਾਕ