ਸਭਾ ਵੱਲੋਂ ਕਾਰਜਕਾਰਨੀ ਦਾ ਪੁਨਰ ਗਠਨ ਕੀਤਾ

ਪ੍ਰੋ. ਚਤਿੰਦਰ ਰੁਪਾਲ

ਪ੍ਰੋ. ਚਤਿੰਦਰ ਰੁਪਾਲ ਹੋਣਗੇ ਨਵੇਂ ਮੀਤ ਪ੍ਰਧਾਨ 

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ ) ਬੀਤੇ ਦਿਨੀਂ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਤੇਜਿੰਦਰ ਚੰਡਿਹੋਕ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਭਾ ਦੀ ਕਾਰਜਕਾਰਨੀ ਦਾ ਪੁਨਰ ਗਠਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਮਾਲਵਿੰਦਰ ਸ਼ਾਇਰ ਨੇ ਪ੍ਰੈਸ ਨੂੰ ਦਸਿਆ ਕਿ ਸਭਾ ਵਲੋ ਇਸ ਮੀਟਿੰਗ ਦੌਰਾਨ ਕਈ ਅਹਿਮ ਮੁਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਭਾ ਦੇ ਮੀਤ ਪ੍ਰਧਾਨ ਤੇਜਾ ਸਿੰਘ ਤਿਲਕ ਵਲੋ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇਣ ਕਰਕੇ ਨਵੇਂ ਮੈਂਬਰ ਦੀ ਨਿਯੁਕਤੀ ਦੇ ਮੱਦੇ ਨਜ਼ਰ ਸਭਾ ਦੀ ਕਾਰਜਕਾਰਨੀ ਦਾ ਪੁਨਰ ਗਠਨ ਕੀਤਾ ਗਿਆ ਹੈ। ਜਿਸ ਤੇ ਸਮੂਹ ਮੈਂਬਰਾਂ ਵੱਲੋਂ ਆਪਣੀ ਸਹਿਮਤੀ ਪ੍ਰਗਟ ਕੀਤੀ ਗਈ ਹੈ। ਮੀਟਿੰਗ ਦੌਰਾਨ ਅਗਲੇ ਸਭਾ ਦੇ ਸਮਾਗਮਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਸਭਾ ਦੀ ਮੈਂਬਰ ਕੁਲਵੀਰ ਕੌਰ ਜੋਤੀ ਦਾ ਸਭਾ ਵੱਲੋਂ ਪ੍ਰਕਾਸ਼ਿਤ ਪਲੇਠਾ ਨਾਵਲ ” ਦੋ ਪੁਲਾਂਘਾਂ ਦੂਰ” ਲਈ ਵਧਾਈ ਦਿੱਤੀ ਗਈ। ਇਸ ਨਾਵਲ ਬਾਰੇ ਸਭਾ ਦੇ ਨਵੇਂ ਅਹੁਦੇਦਾਰਾਂ ਨੇ ਸਭਾ ਦਾ ਚੰਗਾ ਉਪਰਾਲਾ ਦੱਸਿਆ।
ਹੁਣ ਇਸ ਸਭਾ ਦੇ ਕਾਰਜਕਾਰੀ ਮੈਂਬਰਾਂ ਦੇ ਅਹੁਦੇ ਇਸ ਤਰ੍ਹਾਂ ਹੋਣਗੇ – ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ, ਮੀਤ ਪ੍ਰਧਾਨ ਪ੍ਰੋ. ਚਤਿੰਦਰ ਰੁਪਾਲ, ਜਨਰਲ ਸਕੱਤਰ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ,  ਮੀਤ ਸਕੱਤਰ ਸਿਮਰਜੀਤ ਕੌਰ ਬਰਾੜ, ਵਿਤ ਸਕੱਤਰ ਜੈਸਮੀਨ ਕੌਰ, ਪ੍ਰੈੱਸ ਸਕੱਤਰ ਮਨਦੀਪ ਕੁਮਾਰ, ਸੀਨੀਅਰ ਮੈਂਬਰ ਪਾਲ ਸਿੰਘ ਲਹਿਰੀ ਅਤੇ ਤੇਜਾ ਸਿੰਘ ਤਿਲਕ, ਮਾਲਵਿੰਦਰ ਸ਼ਾਇਰ ਸਮੇਤ  ਬਾਕੀ  ਕੇਵਲ ਸਭਾ ਦੇ ਮੈਂਬਰਾਂ ਵਜੋਂ ਆਪਣਾ ਫ਼ਰਜ਼ ਅਦਾ ਕਰਨਗੇ।ਇਸ ਮੌਕੇ ਸਭਾ ਦੇ ਕਾਰਜਕਾਰਨੀ ਅਤੇ ਹੋਰ ਮੈਂਬਰ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਟੈਲੀਕਾਮ ਕੰਪਨੀਆਂ ਵਲੋਂ ਪਲਾਨ ਦਰਾਂ ‘ਚ ਕੀਤੇ ਗਏ ਵਾਧੇ ਤਰੁੰਤ ਵਾਪਿਸ ਲਏ ਜਾਣ-ਭਾਰਦਵਾਜ, ਗਰੇਵਾਲ ਤੇ ਢਿੱਲੋਂ
Next articleਪਿੰਡ ਝਿੱਕਾ ਲਧਾਣਾ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੈਂਪ ਲਗਾਇਆ ਗਿਆ।