ਸਮਾਜ ਵੀਕਲੀ ਯੂ ਕੇ
ਨਕੋਦਰ- ਅੱਜ ਮਿਤੀ 27-10-25 ਨੂੰ ਰੋਜ ਦੀ ਤਰ੍ਹਾਂ ਬੱਚਿਆਂ ਨੇ ਪੂਜਨੀਯ ਭੰਤੇ ਜੀ ਤੋਂ ਬੁੱਧ ਧੰਮ ਅਤੇ ਸੰਘ ਦੀ ਸਰਣ ਲਈ ਅਤੇ ਪੰਜਸੀਲ ਲਏ॥
ਬੱਚਿਆ ਨੇ ਧਿਆਨ ਸਾਧਨਾ ਦਾ ਵੀ ਅਭਿਆਸ ਕੀਤਾ ਅਤੇ ਬਾਅਦ ਵਿੱਚ ਰਾਜ ਕੁਮਾਰ ਬੋਧ ਵਲੋ ਕਰਾਟੇ ਟਰੇਨਿੰਗ ਵੀ ਲਈ ਜੋ ਕਿ ਸੈਲਫ ਡਿਫੈਂਸ ਲਈ ਤਕਨੀਕ ਸਿਖਾਈ ਜਾਂਦੀ ਹੈ॥
ਭੰਤੇ ਜੀ ਬੱਚਿਆ ਨੂੰ ਹਰ ਰੋਜ ਧੰਮ ਅਭਿਆਸ ਕਰਵਾਉਂਦੇ ਹਨ ਅਤੇ ਚੰਗੇ ਕਰਮ ਕਿਵੇਂ ਕੀਤੇ ਜਾ ਸਕਦੇ ਹਨ ਅਤੇ ਮਨ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ , ਇਹ ਸਾਰੀ ਸਿਖਿਆ ਬੱਚਿਆਂ ਨੂੰ ਅਸੋਕਾ ਬੁੱਧ ਵਿਹਾਰ ਵਿਖੇ ਦਿੱਤੀ ਜਾ ਰਹੀ ਹੈ।
ਕੱਲ ਮਿਤੀ 26-10-25 ਨੂੰ ਪੋਆਦੜਾ ਪਿੰਡ ਤੋਂ ਬੱਚੇ ਆਏ ਸਨ ਅਤੇ ਉਹਨਾਂ ਵੀ ਧੰਮ ਦਾ ਅਭਿਆਸ ਕੀਤਾ।





