ਏਸ਼ਆ ਕਬੱਡੀ ਚੈਪੀਅਨਸ਼ਿਪ ਦਾ ਜਲਦੀ ਐਲਾਨ ਹੋਵੇਗਾ – ਚੇਅਰਮੈਨ ਹੇਮ ਰਾਜ ਚੰਡੀਗੜ੍ਹ ।

ਦਿੜਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਏਸ਼ਆ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਹੇਮ ਰਾਜ ਸ਼ਰਮਾ ਚੰਡੀਗੜ੍ਹ ਨੇ ਅੱਜ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਏਸ਼ੀਆ ਕਬੱਡੀ ਚੈਪੀਅਨਸ਼ਿਪ ਦੀਆਂ ਤਰੀਕਾਂ ਦਾ ਜਲਦ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਪਹਿਲਾਂ ਮਹਿਲਾ ਸਰਕਲ ਸਟਾਈਲ ਕਬੱਡੀ ਚੈਪੀਅਨਸ਼ਿਪ ਹੋਵੇਗੀ। ਉਸ ਤੋਂ ਬਾਅਦ ਮਰਦਾਂ ਦੀ ਚੈਪੀਅਨਸ਼ਿਪ ਹੋਵੇਗੀ। ਪਾਕਿਸਤਾਨ ਤੇ ਭਾਰਤ ਦੀਆਂ ਟੀਮਾਂ ਇਸ ਟੂਰਨਾਮੈਂਟ ਦਾ ਵਿਸੇਸ ਆਕ੍ਸਣ ਹੋਣਗੀਆਂ। ਇਹ ਦੋਵੇਂ ਟੂਰਨਾਮੈਂਟ ਭਾਰਤ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਹੋਣਗੇ।

ਹੇਮ ਰਾਜ ਚੰਡੀਗੜ੍ਹ ਇਸ ਤੋਂ ਪਹਿਲਾਂ ਵੀ ਕਈ ਵੱਡੀਆਂ ਜੁਂਮੇਵਾਰੀਆਂ ਨਿਭਾਅ ਚੁੱਕੇ ਹਨ। ਉਹ ਚੰਡੀਗੜ੍ਹ ਕਬੱਡੀ ਐਸੋਸੀਏਸ਼ਨ ਦੇ ਪ੍ਧਾਨ ਵੀ ਹਨ। ਉਨ੍ਹਾਂ ਦੱਸਿਆ ਕਿ ਏਸ਼ਆ ਚੈਪੀਅਨਸ਼ਿਪ ਨਾਲ ਕਬੱਡੀ ਦਾ ਦਾਇਰਾ ਹੋਰ ਵਿਸ਼ਾਲ ਹੋਵੇਗਾ। ਉਨ੍ਹਾਂ ਅਗਲੇ ਦਿਨਾਂ ਵਿੱਚ ਤਰੀਕਾਂ ਐਲਾਨਨ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ। ਜਲਦੀ ਹੀ ਚੈਪੀਅਨਸ਼ਿਪ ਦੀ ਤਰੀਕ ਮੁਕੱਦਰ ਹੋਵੇਗੀ। ਇਸ ਤੋਂ ਪਹਿਲਾਂ ਵੀ ਏਸੀਅਨ ਕਬੱਡੀ ਫੈਡਰੇਸ਼ਨ ਦੀ ਅਗਵਾਈ ਵਿੱਚ ਕਬੱਡੀ ਚੈਪੀਅਨਸ਼ਿਪ ਅਤੇ ਵਿਸਵ ਪੱਧਰੀ ਟੂਰਨਾਮੈਂਟ ਹੋਏ ਹਨ। ਇਸ ਨਾਲ ਕਬੱਡੀ ਖੇਡ ਦਾ ਦਾਇਰਾ ਹੋਰ ਵਧੇਗਾ। ਉਨ੍ਹਾਂ ਸੰਸਥਾ ਨਾਲ ਸੰਬੰਧਿਤ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਅਗਲੇ ਪ੍ਰੋਗਰਾਮ ਪ੍ਤੀ ਤਿਆਰ ਰਹਿਣ ਲਈ ਆਖਿਆ।

 

 

Previous article‘ਗਿਆਨ ਦੇ ਲੰਗਰ ਲਾਏ ਹੁੰਦੇ’
Next articleਏਹੁ ਹਮਾਰਾ ਜੀਵਣਾ ਹੈ -228