ਅਸ਼ੋਕ ਸਈਪੁਰੀਆ ਬਣੇ ਹਲਕਾ ਉੱਤਰੀ ਬਸਪਾ ਦੇ ਪ੍ਰਧਾਨ

ਅਸ਼ੋਕ ਸਈਪੁਰੀਆ

ਜਲੰਧਰ (ਸਮਾਜ ਵੀਕਲੀ)  ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਤੇ ਲੋਕਸਭਾ ਜਲੰਧਰ ਦੇ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੌਜਵਾਨ ਆਗੂ ਅਸ਼ੋਕ ਸਈਪੁਰੀਆ ਨੂੰ ਬਸਪਾ ਜਲੰਧਰ ਉੱਤਰੀ ਦਾ ਪ੍ਰਧਾਨ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਵਿਜੇ ਚੋਪੜਾ ਨੂੰ ਹਲਕੇ ਦਾ ਜਨਰਲ ਸਕੱਤਰ ਤੇ ਮਦਨ ਬਿੱਲਾ ਨੂੰ ਵਿਧਾਨਸਭਾ ਦਾ ਕੈਸ਼ੀਅਰ ਲਗਾਇਆ ਗਿਆ ਹੈ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਨਵੀਂ ਟੀਮ ਹਲਕੇ ਵਿੱਚ ਪਾਰਟੀ ਨੂੰ ਤਕੜਾ ਕਰਨ ਲਈ ਪੂਰੀ ਮਿਹਨਤ ਕਰੇਗੀ। ਇਸ ਮੌਕੇ ਤੇ ਬਸਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸਲਵਿੰਦਰ ਕੁਮਾਰ, ਸੀਨੀਅਰ ਆਗੂ ਕੇਵਲ ਭੱਟੀ, ਸਤਪਾਲ ਬੱਧਣ, ਨਿੱਕਾ ਰੇਰੂ ਆਦਿ ਵੀ ਮੌਜੂਦ ਸਨ। ਨਵੇਂ ਪ੍ਰਧਾਨ ਅਸ਼ੋਕ ਸਈਪੁਰੀਆ ਤੇ ਉਨ੍ਹਾਂ ਦੇ ਟੀਮ ਮੈਂਬਰਾਂ ਨੇ ਇਹ ਜ਼ਿੰਮੇਵਾਰੀਆਂ ਦੇਣ ਦੇ ਲਈ ਪਾਰਟੀ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਵਿਪੁਲ ਕੁਮਾਰ, ਡਾ. ਨਛੱਤਰ ਪਾਲ ਤੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleSAMAJ WEEKLY = 07/08/2024
Next articleਬੰਦਗੀ ਦੀ ਮੂਰਤ ਸੰਤ ਗੁਰਬਚਨ ਦਾਸ ਜੀ ਦੀ ਅੰਤਿਮ ਅਰਦਾਸ ਵਿੱਚ ਪੁੱਜੀਆਂ ਸੈਂਕੜੇ ਸੰਗਤਾਂ ਡੇਰਾ ਸੱਚਖੰਡ ਬੱਲਾਂ ਦੀ ਅਗਵਾਈ ਵਿੱਚ ਹੋਇਆ ਸਮਾਗਮ