ਅਸ਼ੋਕ ਭੰਡਾਰੀ ਅਤੇ ਮੂਲ ਚੰਦ ਸ਼ਰਮਾ ਵਿਦਿਆਰਥੀਆਂ ਦੇ ਰੂ ਬ ਰੂ ਹੋਏ

ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਬੀਤੇ ਦਿਨੀਂ ਇੱਥੋਂ ਨੇੜਲੇ ਪਿੰਡ ਭਸੌੜ ਦੇ ਸਿਪਾਹੀ ਜਸਵੰਤ ਸਿੰਘ ਸਰਕਾਰੀ ਸਕੂਲ ਆਫ਼ ਐਮੀਨੈਂਸ ਵੱਲੋਂ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਅਤੇ ਸਕੱਤਰ ਅਸ਼ੋਕ ਭੰਡਾਰੀ ਦਾ ਰੂਬਰੂ ਸਮਾਗਮ ਆਪਣੇ ਚੋਣਵੇਂ ਵਿਦਿਆਰਥੀਆਂ ਨਾਲ਼ ਕਰਵਾਇਆ ਗਿਆ । ਪ੍ਰਿੰਸੀਪਲ ਅਰਜਿੰਦਰ ਪਾਲ ਸਿੰਘ ਧੂਰੀ ਨੇ ਸੁਆਗਤੀ ਸ਼ਬਦ ਅਤੇ ਜਾਣ ਪਹਿਚਾਣ ਕਰਾਉਂਣ ਤੋਂ ਇਲਾਵਾ ਮਹਿਮਾਨਾਂ ਨਾਲ਼ ਆਪਣੇ ਸਕੂਲ ਦੀਆਂ ਚੋਣਵੀਆਂ ਪ੍ਰਾਪਤੀਆਂ ਦਾ ਸੰਖੇਪ ਵਰਣਨ ਵੀ ਕੀਤਾ ।
          ਪਹਿਲੇ ਦੌਰ ਵਿੱਚ ਸ਼੍ਰੀ ਅਸ਼ੋਕ ਭੰਡਾਰੀ ਜੋ ਕਿ ਵਿਉਪਾਰ ਮੰਡਲ ਧੂਰੀ ਦੇ ਵੀ ਜਨਰਲ ਸਕੱਤਰ ਹਨ ਵੱਲੋਂ ਬਿਜਨਸ ਬਲਾਸਟਰ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨਾਲ਼ ਸਫ਼ਲ ਕਾਰੋਬਾਰੀ ਬਣਨ ਦੇ ਨੁਕਤੇ ਸਾਂਝੇ ਕੀਤੇ ਗਏ । ਆਪਣੇ ਨਿੱਜੀ ਅਨੁਭਵ ਦੇ ਆਧਾਰ ‘ਤੇ ਉਨ੍ਹਾਂ ਦਾ ਕਹਿਣਾ ਸੀ ਕਿ ਹਰ ਵਿਦਿਆਰਥੀ ਨੂੰ ਕੋਈ ਨਾ ਕੋਈ ਟੀਚਾ ਮਿੱਥ ਕੇ , ਉਸ ਦਾ ਪੂਰਾ ਗਿਆਨ ਹਾਸਲ ਕਰਕੇ ਸਖ਼ਤ ਤੋਂ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ । ਇਸ ਬਾਰੇ ਉਨ੍ਹਾਂ ਨੇ ਕੁੱਝ ਸਫ਼ਲ ਕਾਰੋਬਾਰੀਆਂ ਦੀਆਂ ਮਿਸਾਲਾਂ ਵੀ ਦਿੱਤੀਆਂ ।
            ਦੂਸਰੇ ਦੌਰ ਵਿੱਚ ਸ਼੍ਰੀ ਮੂਲ ਚੰਦ ਸ਼ਰਮਾ ਨੇ ਰਸਮੀਂ ਸਿੱਖਿਆ ਦੇ ਨਾਲ਼ ਨਾਲ਼ ਗੈਰ ਰਸਮੀ ਸਿੱਖਿਆ ( ਨੈਤਿਕ ਕਦਰਾਂ ਕੀਮਤਾਂ ) ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਸਫ਼ਲ ਮਨੁੱਖ ਦੇ ਨਾਲ਼ ਨਾਲ਼ ਚੰਗਾ ਮਨੁੱਖ ( ਇਨਸਾਨ ) ਬਣਨ ਲਈ ਵੀ ਪ੍ਰੇਰਿਤ ਕੀਤਾ । ਉਨ੍ਹਾਂ ਨੇ ਅੱਵਲ , ਦਰਮਿਆਨੇ ਅਤੇ ਤੀਜੇ ਦਰਜੇ ਦੇ ਵਿਦਿਆਰਥੀਆਂ ਬਾਰੇ ਉਦਾਹਰਨਾਂ ਸਹਿਤ ਵੱਖੋ ਵੱਖ ਕਲਾਵਾਂ ਵਿੱਚ ਮੱਲਾਂ ਮਾਰਨ ਦੀ ਸਲਾਹ ਦਿੱਤੀ ।
           ਦੋਵਾਂ ਨੇ ਹੀ ਆਪੋ ਆਪਣੀਆਂ ਕਵਿਤਾਵਾਂ ਰਾਹੀਂ ਵੀ ਰੁੱਖ , ਕੁੱਖ ਅਤੇ ਪਾਣੀ ਦੀ ਸੰਭਾਲ ਤੋਂ ਇਲਾਵਾ ਸਮੁੱਚੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਂਣ ਦਾ ਸੱਦਾ ਦਿੱਤਾ । ਅੰਤ ਵਿੱਚ ਧੰਨਵਾਦੀ ਸ਼ਬਦਾਂ ਤੋਂ ਇਲਾਵਾ ਪ੍ਰਿੰਸੀਪਲ ਅਰਜਿੰਦਰ ਪਾਲ ਸਿੰਘ , ਲੈਕਚਰਰ ਗੁਰਪ੍ਰੀਤ ਕੌਰ , ਰਮਨ ਕੁਮਾਰੀ ਅਤੇ ਦਲਜੀਤ ਸਿੰਘ ਨੇ ਦੋਵੇਂ ਮਹਿਮਾਨਾਂ ਦਾ ਸਨਮਾਨ ਵੀ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਧੋਬੀ ਦਾ ਕੁੱਤਾ (ਪੰਜਾਬੀ ਕਹਾਣੀ)
Next articleਚਰਨ ਕੰਵਲ ਸਿੰਘ ਸੇਖੋਂ ਐਮ.ਬੀ.ਈ. ਨੂੰ ਕ੍ਰੈਨਫੀਲਡ ਯੂਨੀਵਰਸਿਟੀ ਵੱਲੋਂ ਸਰਵਉੱਚ ਅਲੂਮਨੀ ਪੁਰਸਕਾਰ ,78 ਸਾਲਾਂ ਦੇ ਇਤਿਹਾਸ ਵਿੱਚ ਸਰਵਉੱਚ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਬ੍ਰਿਟਿਸ਼ ਸਿੱਖ