ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੌਹਲ ਅਤੇ ਕੌਂਸਲਰ ਸਾਹਿਬਾਨ ਹੋਏ ਉਚੇਚੇ ਤੌਰ ਤੇ ਸ਼ਾਮਿਲ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ ਦੇਸ਼ ਦਾ 73ਵਾਂ ਗਣਤੰਤਰ ਦਿਵਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਹਮੇਸ਼ਾਂ ਦੀ ਤਰ੍ਹਾਂ ਬੜੀ ਸ਼ਰਧਾ ਭਾਵ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਉਣ ਦੀ ਸ਼ਾਹੀ ਰਸਮ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਅਤੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਵੱਲੋਂ ਆਪਣੇ ਕਰ-ਕਮਲਾਂ ਨਾਲ ਨਿਭਾਈ ਗਈ। ਜ਼ਿਲ੍ਹਾ ਪ੍ਰਧਾਨ ਨੇ ਆਪਣੇ ਸੰਦੇਸ਼ ਵਿੱਚ ਕਿਹਾ ਸਾਨੂੰ ਸੰਵਿਧਾਨ ਵੱਲੋਂ ਮਿਲੇ ਅਧਿਕਾਰਾਂ ਅਤੇ ਫਰਜ਼ਾਂ ਦਾ ਇਸਤੇਮਾਲ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਤਾਂ ਹੀ ਸਾਡਾ ਦੇਸ਼ ਤਰੱਕੀਆਂ ਦੀਆਂ ਲੀਹਾਂ ਨੂੰ ਛੂਹ ਸਕਦਾ ਹੈ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਚੇਅਰਮੈਨ ਲਾਇਨ ਯੋਗੇਸ਼ ਗੁਪਤਾ ਐਡਵੋਕੇਟ ਫਿਲੌਰ ਨੇ ਸੰਵਿਧਾਨ ਦੇ ਨਿਰਮਾਤਾ ਡਾ: ਬੀ.ਆਰ ਅੰਬੇਡਕਰ ਸਾਹਿਬ ਨੂੰ ਯਾਦ ਕਰਦਿਆਂ ਸੰਵਿਧਾਨ ਦੀ ਮਹੱਤਤਾ ਵਾਰੇ ਦੱਸਿਆ ਅਤੇ ਕੌਮ ਦੇ ਸ਼ਹੀਦਾਂ ਨੂੰ ਸਾਦਰ ਪ੍ਰਣਾਮ ਕੀਤਾ। ਕੋਵਿਡ-19 ਨੂੰ ਮੱਦੇਨਜ਼ਰ ਰੱਖਦਿਆਂ ਐਨ.ਆਰ.ਆਈ ਕੁਲਵੰਤ ਸਿੰਘ ਡੱਬ ਨੇ ਹਾਜ਼ਰੀਨ ਪਤਵੰਤਿਆਂ ਨੂੰ ਮਾਸਕ ਵੰਡੇ ਅਤੇ ਹੱਥਾਂ ਨੂੰ ਸੈਨੀਟਾਈਜ਼ ਕਰਵਾਇਆ। ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵੱਲੋਂ ਨੰਬਰਦਾਰ ਯੂਨੀਅਨ ਦੇ ਵਿਹੜੇ ਪਹੁੰਚੇ ਸਮੂਹ ਦੇਸ਼ ਪ੍ਰੇਮੀਆਂ ਲਈ ਖਾਣ-ਪਾਣ ਦੇ ਪੁਖਤਾ ਪ੍ਰਬੰਧ ਕੀਤੇ ਗਏ। ਕਲੱਬ ਦੇ ਮੈਂਬਰਾਂ ਲਾਇਨ ਬਬਿਤਾ ਸੰਧੂ ਕਲੱਬ ਸੈਕਟਰੀ, ਲਾਇਨ ਵਿਸ਼ੂ ਗੁਪਤਾ ਕਲੱਬ ਡਾਇਰੈਕਟਰ, ਲਾਇਨ ਆਂਚਲ ਸੰਧੂ ਸੋਖਲ, ਲਾਇਨ ਦਿਨਕਰ ਸੰਧੂ, ਲਾਇਨ ਜਸਪ੍ਰੀਤ ਸੰਧੂ ਅਤੇ ਲਾਇਨਜ਼ ਕਲੱਬ ਨੂਰਮਹਿਲ ਗੌਰਵ ਦੇ ਲਾਇਨ ਸਤੀਸ਼ ਕੱਕੜ ਨੇ ਹਾਜ਼ਰੀਨ ਦੇਸ਼ ਭਗਤਾਂ ਦੇ ਸੀਨੀਆਂ ਤੇ ਰਾਸ਼ਟਰੀ ਝੰਡੇ ਵਾਲੇ ਸਟਿੱਕਰ ਲਗਾਕੇ ਸੁਸ਼ੋਭਿਤ ਕੀਤਾ। ਨੂਰਮਹਿਲ ਦੇ ਥਾਣਾ ਮੁਖੀ ਬਲਰਾਜ ਸਿੰਘ ਨੇ ਪੁਲਿਸ ਦੇ ਜਵਾਨਾਂ ਪਾਸੋਂ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਕਾਰਜ ਤਨਦੇਹੀ ਨਾਲ ਨਿਭਾਇਆ।
ਇਸ ਸਮਾਗਮ ਵਿੱਚ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੌਹਲ, ਕੌਂਸਲਰ ਕ੍ਰਮਵਾਰ ਦੀਪਕ ਕੁਮਾਰ, ਨੰਦ ਕਿਸ਼ੋਰ, ਅਨਿਲ ਮੈਹਨ, ਸ਼੍ਰੀਮਤੀ ਬਬਲੀ ਸੋਂਧੀ, ਬਲਬੀਰ ਕੌਲਧਾਰ, ਸਾਬਕਾ ਕੌਂਸਲਰ ਰਾਕੇਸ਼ ਕਲੇਰ, ਲਾਇਨ ਪ੍ਰੇਮ ਬਤਰਾ ਅਤੇ ਸੁਰਿੰਦਰ ਸ਼ਰਮਾ, ਲਾਇਨਜ਼ ਕਲੱਬ ਨੂਰਮਹਿਲ ਸਿਟੀ ਦੀ ਪ੍ਰਧਾਨ ਲਾਇਨ ਸੁਮਨ ਲਤਾ ਪਾਠਕ ਪ੍ਰਿੰਸੀਪਲ, ਭੂਸ਼ਣ ਸ਼ਰਮਾ ਪ੍ਰਧਾਨ ਰਾਮਾ ਡਰਾਮਾਟਿਕ ਕਲੱਬ, ਇੰਦਰਜੀਤ ਜੌਹਲ, ਦਵਿੰਦਰ ਸਿੰਘ ਸੰਗੋਵਾਲ, ਸੋਹਣ ਸਿੰਘ ਰਾਏ ਪੁਰ ਅਰਾਈਆਂ, ਐਨ.ਆਰ.ਆਈ ਕ੍ਰਮਵਾਰ ਅਮਰੀਕ ਸਿੰਘ ਸੰਧੂ, ਸ਼੍ਰੀਮਤੀ ਵਨੀਤਾ ਡੱਬ, ਸਲੋਨੀ ਡੱਬ, ਪਰੀ ਡੱਬ, ਸਾਹਿਲ ਡੱਬ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਅਹੁਦੇਦਾਰ ਸ਼ਰਨਜੀਤ ਸਿੰਘ, ਹਰੀਸ਼ ਮੈਹਨ, ਓਮ ਪ੍ਰਕਾਸ਼ ਜੰਡੂ, ਸੁਭਾਸ਼ ਢੰਡ ਤੋਂ ਇਲਾਵਾ ਸ਼ਿਵ ਸੈਨਾ ਬਾਲ ਠਾਕਰੇ ਦੇ ਅਹੁਦੇਦਾਰ ਸਾਹਿਲ ਮੈਹਨ, ਜਸਵਿੰਦਰ ਸਿੰਘ, ਗੁਰਪ੍ਰੀਤ ਸੰਸੋਆ; ਰਾਕੇਸ਼ ਸੰਗੂ, ਟੋਨੀ ਖੋਸਲਾ, ਰਵਿੰਦਰ ਗੁਲਾਟੀ, ਸੀਤਾ ਰਾਮ ਸੋਖਲ, ਜਤਿਨ, ਸਿਧਾਰਥ ਗੁਪਤਾ, ਪੱਤਰਕਾਰ ਸਾਹਿਬਾਨ ਕ੍ਰਮਵਾਰ ਗੋਪਾਲ ਸ਼ਰਮਾ, ਗੁਰਪ੍ਰੀਤ ਰੰਧਾਵਾ, ਬਾਲ ਕ੍ਰਿਸ਼ਨ ਬਾਲੀ, ਅਵਤਾਰ ਚੰਦ, ਨਰਿੰਦਰ ਭੰਡਾਲ, ਪ੍ਰਿੰਸ ਅਰੋੜਾ, ਵਿਜੇ ਕੁਮਾਰ, ਵਿਨੋਦ ਬਤਰਾ, ਸੋਨੂੰ ਬਹਾਦਰ ਪੁਰੀ, ਇਕਬਾਲ ਸਿੰਘ ਦੇਸ਼ ਦੇ ਤਿਰੰਗੇ ਝੰਡੇ ਸਲਾਮ ਅਤੇ ਪ੍ਰਣਾਮ ਕਰਨ ਲਈ ਹਾਜ਼ਿਰ ਹੋਏ ਜਿਨ੍ਹਾਂ ਦਾ ਨੰਬਰਦਾਰ ਯੂਨੀਅਨ ਦੇ ਸਕੱਤਰ ਜਨਰਲ ਸੁਰਿੰਦਰ ਪਾਲ ਸਿੰਘ, ਪੀ.ਆਰ.ਓ ਜਗਨ ਨਾਥ ਚਾਹਲ, ਪ੍ਰੈਸ ਸਕੱਤਰ ਤਰਸੇਮ ਲਾਲ ਉੱਪਲ ਜਗੀਰ, ਗੁਰਦੇਵ ਸਿੰਘ ਨਾਗਰਾ, ਮਹਿੰਦਰ ਪਾਲ ਨੱਤ, ਕਸ਼ਮੀਰੀ ਲਾਲ ਤਲਵਣ, ਮਹਿੰਦਰ ਸਿੰਘ ਨਾਹਲ, ਜਸਵੰਤ ਸਿੰਘ ਜੰਡਿਆਲਾ, ਸ਼ਿੰਗਾਰਾ ਸਿੰਘ ਸ਼ਾਦੀਪੁਰ, ਆਤਮਾ ਰਾਮ ਭੰਡਾਲ, ਬੂਟਾ ਰਾਮ ਤਲਵਣ ਅਤੇ ਹੋਰ ਨੰਬਰਦਾਰ ਸਾਹਿਬਾਨਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਜੀ ਆਇਆਂ ਨੂੰ ਕਿਹਾ। ਨੰਬਰਦਾਰ ਯੂਨੀਅਨ ਦੇ ਵਿਹੜੇ ਆਏ ਸਮੂਹ ਦੇਸ਼ ਭਗਤਾਂ ਨੇ ਖੁਦ ਉੱਚੀ ਆਵਾਜ਼ ਵਿੱਚ ਰਾਸ਼ਟਰ ਗਾਇਆ ਜਿਸ ਨਾਲ ਸਾਰਾ ਵਾਤਾਵਰਣ ਦੇਸ਼ ਭਗਤੀ ਵਿੱਚ ਲੀਨ ਹੋ ਗਿਆ। ਇਹ ਸਾਰਾ ਸਮਾਗਮ ਕਿਸਾਨੀ ਜਿੱਤ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਬਾਲੜੀ ਰੀਆ ਗੁਪਤਾ ਨੇ ਸੰਵਿਧਾਨ ਵਿੱਚ ਦਰਜ ਮੌਲਿਕ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ਵਾਰੇ ਰੌਚਿਕ ਜਾਣਕਾਰੀ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly