ਮੂਲੋਵਾਲ (ਸਮਾਜ ਵੀਕਲੀ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਵਿਖੇ ਸਕੂਲ ਇੰਚਾਰਜ਼ ਰੰਜੂ ਬਾਲਾ ਦੀ ਅਗਵਾਈ ਵਿੱਚ ਕਰੀਅਰ ਗਾਈਡੈਂਸ ਅਧੀਨ ਗੈਸਟ ਲੈਕਚਰ ਕਰਵਾਇਆ ਗਿਆ,ਜਿਸ ਵਿੱਚ ਅਸ਼ੋਕ ਭੰਡਾਰੀ,ਜਨਰਲ ਸਕੱਤਰ ਵਿਉਪਾਰ ਮੰਡਲ ਅਤੇ ਰਿਟੇਲ ਕਿਰਿਆਨਾ ਐਸੋਸੀਏਸ਼ਨ ਧੂਰੀ ਨੇ ਮੁੱਖ ਬੁਲਾਰੇ ਵਜੋਂ ਸਿਰਕਤ ਕੀਤੀ। ਅਸ਼ੋਕ ਭੰਡਾਰੀ ਦੀ ਨੇ ਆਪਣੇ ਭਾਸ਼ਣ ਵਿੱਚ ਆਪਣੇ ਨਿੱਜੀ ਅਨੁਭਵ ਦੇ ਆਧਾਰ ‘ਤੇ ਵਿਦਿਆਰਥੀਆਂ ਨੂੰ ਸਫ਼ਲ ਕਾਰੋਬਾਰੀ ਬਣਨ ਦੇ ਨੁਕਤੇ ਦੱਸੇ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੀ ਜ਼ਿੰਦਗੀ ਵਿੱਚ ਕੋਈ ਟੀਚਾ ਜ਼ਰੂਰ ਮਿੱਥਣਾ ਚਾਹੀਦਾ ਹੈ ਅਤੇ ਪੂਰੀ ਦਿੜੵਤਾ,ਲਗਨ ਅਤੇ ਸਖਤ ਮਿਹਨਤ ਨਾਲ ਪ੍ਰਾਪਤੀ ਵੱਲ ਵੱਧਣਾ ਚਾਹੀਦਾ ਹੈ। ਅਸ਼ੋਕ ਭੰਡਾਰੀ ਨੇ ਵਿਦਿਆਰਥੀਆਂ ਨੂੰ ਜਿੱਥੇ ਕਰੀਅਰ ਸੰਬੰਧੀ ਜਾਣਕਾਰੀ ਦਿੱਤੇ ਉੱਥੇ ਉਹਨਾਂ ਨੇ ਵਿਦਿਆਰਥੀਆਂ ਵਿੱਚ ਆਪਣੇ ਵਿਚਾਰਾਂ ਨਾਲ ਜ਼ਿੰਦਗੀ ਵਿੱਚ ਵਧੀਆ ਇਨਸਾਨ ਬਣਨ ਦੀ ਭਾਵਨਾ ਪੈਦਾ ਕੀਤੀ। ਸਕੂਲ ਕਰੀਅਰ ਗਾਈਡੈਂਸ ਕਿਰਿਆਵਾਂ ਦੇ ਇੰਚਾਰਜ਼ ਹਰਪ੍ਰੀਤ ਕੌਰ ਅਤੇ ਬਲਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਸ਼ੋਕ ਭੰਡਾਰੀ ਜੀ ਦੇ ਵਿਚਾਰਾਂ ਤੋਂ ਸੇਧ ਲੈਕੇ ਜ਼ਿੰਦਗੀ ਵਿੱਚ ਹਰ ਸਮੇਂ ਕੁਝ ਨਾ ਕੁਝ ਸਿੱਖਣ ਲਈ ਤਤਪਰ ਰਹਿਣਾ ਚਾਹੀਦਾ ਹੈ।ਇਸ ਸਮਾਰੋਹ ਵਿੱਚ ਮੈਡਮ ਸ਼ਵੇਤਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਖੂਬੀ ਨਾਲ ਨਿਭਾਈ। ਅੰਤ ਵਿੱਚ ਸਕੂਲ ਇੰਚਾਰਜ਼ ਰੰਜੂ ਬਾਲਾ ਵੱਲੋਂ ਅਸੋਕ ਭੰਡਾਰੀ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕਰਦੇ ਹੋਏ ਉਹਨਾਂ ਦਾ ਵਿਦਿਆਰਥੀਆਂ ਨਾਲ ਰੂਬਰੂ ਹੋਣ ਲਈ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj