ਆਸ਼ਾ ਕਿਰਨ ਸਪੈਸ਼ਲ ਸਕੂਲ ਲਈ ਇਲੈਕਟ੍ਰਿਕ ਵਾਟਰ ਕੂਲਰ ਦਾਨ ਕੀਤੇ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪੰਜਾਬ ਗ੍ਰਾਮੀਣ ਬੈਂਕ ਹੁਸ਼ਿਆਰਪੁਰ ਤੇ ਪੰਜਾਬ ਗ੍ਰਾਮੀਣ ਬੈਂਕ ਖੜਕਾ ਵੱਲੋਂ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਸਪੈਸ਼ਲ ਬੱਚਿਆਂ ਨੂੰ ਠੰਡੇ ਪਾਣੀ ਦੀ ਸਹੂਲਤ ਦੇਣ ਲਈ ਦੋ ਇਲੈਕਟ੍ਰਿਕ ਵਾਟਰ ਕੂਲਰ ਦਾਨ ਦਿੱਤੇ ਗਏ, ਪੰਜਾਬ ਗ੍ਰਾਮੀਣ ਬੈਂਕ ਹੁਸ਼ਿਆਰਪੁਰ ਦੇ ਸੀਨੀਅਰ ਰਿਜਨਲ ਮੈਨੇਜਰ ਕਰਤਾਰ ਚੰਦ ਤੇ ਖੜਕਾ ਬੈਂਕ ਦੀ ਮੈਨੇਜਰ ਨੇਹਾ ਸ਼ਰਮਾ ਵਿਸ਼ੇਸ਼ ਤੌਰ ’ਤੇ ਸਕੂਲ ਵਿੱਚ ਪੁੱਜੇ ਜਿਨ੍ਹਾਂ ਦਾ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਸਾਬਕਾ ਪ੍ਰਧਾਨ ਐਡਵੋਕੇਟ ਹਰੀਸ਼ ਚੰਦਰ ਐਰੀ ਦੀ ਅਗਵਾਈ ਵਿੱਚ ਸਵਾਗਤ ਕੀਤਾ ਗਿਆ ਤੇ ਬੈਂਕ ਦੇ ਅਧਿਕਾਰੀਆਂ ਨੂੰ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ । ਇਸ ਮੌਕੇ ਰਿਜਨਲ ਮੈਨੇਜਰ ਕਰਤਾਰ ਚੰਦ ਨੇ ਕਿਹਾ ਕਿ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਸਪੈਸ਼ਲ ਬੱਚਿਆਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਲਈ ਕੀਤੇ ਜਾ ਰਹੇ ਕਾਰਜ ਪ੍ਰਸ਼ੰਸ਼ਾਯੋਗ ਹਨ ਤੇ ਭਵਿੱਖ ਵਿੱਚ ਵੀ ਬੈਂਕ ਵੱਲੋਂ ਸਕੂਲ ਦੀ ਇਸੇ ਤਰ੍ਹਾਂ ਮਦਦ ਜਾਰੀ ਰੱਖੀ ਜਾਵੇਗੀ।। ਇਸ ਮੌਕੇ ਵਿਨੇ ਕਾਲਰਾ ਜਿਲ੍ਹਾ ਕੋਆਰਡੀਨੇਟਰ, ਸੰਜੇ ਮਦਾਨ, ਲੋਕੇਸ਼ ਖੰਨਾ ਵੀ ਮੌਜੂਦਰਹੇ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ. ਤਰਨਜੀਤ ਸਿੰਘ ਨੇ ਕਿਹਾ ਕਿ ਮੈਂ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਬੈਂਕ ਦੇ ਸਮੂਹ ਅਧਿਕਾਰੀਆਂ ਦਾ ਧਦੰਨਵਾਦ ਕਰਦਾ ਹਾਂ। ਇਸ ਮੌਕੇ ਸੈਕਟਰੀ ਹਰਬੰਸ ਸਿੰਘ, ਹੋਸਟਲ ਕਮੇਟੀ ਚੇਅਰਮੈਨ ਕਰਨਲ ਗੁਰਮੀਤ ਸਿੰਘ, ਹਰਮੇਸ਼ ਤਲਵਾੜ, ਰਾਮ ਆਸਰਾ, ਹਰੀਸ਼ ਠਾਕੁਰ, ਲੋਕੇਸ਼ ਖੰਨਾ,
ਵਿਨੋਦ ਭੂਸ਼ਣ ਅਗਰਵਾਲ, ਪਿ੍ਰੰਸੀਪਲ ਸ਼ੈਲੀ ਸ਼ਰਮਾ ਤੇ ਸਟਾਫ ਮੈਂਬਰ ਮੌਜੂਦ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਅੰਡਰ-19 ‘ਚ ਹੁਸ਼ਿਆਰਪੁਰ ਨੇ ਨਵਾਂਸ਼ਹਿਰ ਨੂੰ ਪਾਰੀ ਅਤੇ 57 ਦੌੜਾਂ ਨਾਲ ਹਰਾਇਆ : ਡਾ: ਰਮਨ ਘਈ
Next articleਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਰਾਜ ਕੁਮਾਰ ਨੂੰ ਭਾਰੀ ਬਹੁਮਤ ਨਾਲ ਜਿਤਾਵਾਗੇ : ਹਰਦੇਵ ਸਿੰਘ ਕੌਂਸਲ