HOME ਆਸ਼ਾ ਕਿਰਨ ਸਪੈਸ਼ਲ ਸਕੂਲ ਦੇ 31ਵੇਂ ਸਥਾਪਨਾ ਦਿਵਸ ਮੌਕੇ ਕਰਵਾਇਆ ਗਿਆ ਧਾਰਮਿਕ...

ਆਸ਼ਾ ਕਿਰਨ ਸਪੈਸ਼ਲ ਸਕੂਲ ਦੇ 31ਵੇਂ ਸਥਾਪਨਾ ਦਿਵਸ ਮੌਕੇ ਕਰਵਾਇਆ ਗਿਆ ਧਾਰਮਿਕ ਸਮਾਗਮ

1
ਫੋਟੋ ਅਜਮੇਰ ਦੀਵਾਨਾ

ਸਪੈਸ਼ਲ ਬੱਚਿਆਂ ਦੀ ਸਹੂਲਤ ਲਈ ਸਚਦੇਵਾ ਪਰਿਵਾਰ ਨੇ ਵੈਨ ਦਾਨ ਕੀਤੀ

ਹੁਸ਼ਿਆਰਪੁਰ   (ਸਮਾਜ ਵੀਕਲੀ)   (ਤਰਸੇਮ ਦੀਵਾਨਾ) – ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਂਖੇਲਾ ਵਿੱਚ 31ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਇਸ ਸ਼ੁਭ ਮੌਕੇ ਸਕੂਲ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ, ਜਿਸ ਵਿੱਚ ਸਕੂਲ ਸਟਾਫ, ਡਿਪਲੋਮਾ ਵਿਦਿਆਰਥੀਆਂ, ਸਪੈਸ਼ਲ ਬੱਚਿਆਂ, ਜੇ.ਐਸ.ਐਸ. ਆਸ਼ਾ ਕਿਰਨ ਪਿੰਗਲਵਾੜਾ ਸਪੈਸ਼ਲ ਸਕੂਲ ਕੱਕੋ, ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਭਾਗ ਲੈ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪੈਟਰਨ ਪਰਮਜੀਤ ਸਿੰਘ ਸਚਦੇਵਾ ਨੇ ਆਪਣੀ ਮਾਤਾ ਇੰਦਰਜੀਤ ਕੌਰ ਦੇ ਜਨਮ ਦਿਨ ‘ਤੇ ਸਕੂਲ ਦੇ ਸਪੈਸ਼ਲ ਬੱਚਿਆਂ ਲਈ ਵੈਨ ਦਾਨ ਕੀਤੀ, ਇਸ ਮੌਕੇ ਮਾਤਾ ਇੰਦਰਜੀਤ ਕੌਰ ਨੇ ਵੈਨ ਦਾ ਉਦਘਾਟਨ ਵੀ ਕੀਤਾ ਅਤੇ ਕਿਹਾ ਕਿ ਇਹ ਵਿਸ਼ੇਸ਼ ਬੱਚਿਆਂ ਦੀ ਸਹੂਲਤ ਵਿੱਚ ਸਹਾਇਕ ਸਾਬਤ ਹੋਵੇਗੀ। ਇਸ ਮੌਕੇ ਸਕੂਲ ਵਿੱਚ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਨੇ ਪਰਮਜੀਤ ਸਿੰਘ ਸਚਦੇਵਾ ਦਾ ਧੰਨਵਾਦ ਕੀਤਾ ਅਤੇ ਪਰਿਵਾਰ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਪੈਸ਼ਲ ਸਕੂਲ ਦੀ ਸਥਾਪਨਾ 1 ਮਈ 1995 ਨੂੰ ਮਾਤਰ ਚਾਰ ਸਪੈਸ਼ਲ ਬੱਚਿਆਂ ਨਾਲ ਕੀਤੀ ਗਈ ਸੀ। ਪਹਿਲਾਂ ਕੁਝ ਹੋਰ ਥਾਵਾਂ ‘ਤੇ ਸਕੂਲ ਨੂੰ ਚਲਾਇਆ ਗਿਆ ਪਰ ਬਾਅਦ ਵਿੱਚ 2002 ਵਿੱਚ ਪਿੰਡ ਜਹਾਂਖੇਲਾ ਦੇ ਸਰਪੰਚ ਵੱਲੋਂ ਸਕੂਲ ਉਸਾਰੀ ਲਈ ਜ਼ਮੀਨ ਪ੍ਰਦਾਨ ਕੀਤੀ ਗਈ ਸੀ, ਇਸ ਸਕੂਲ ਵਿੱਚ ਇਸ ਸਮੇਂ 110 ਸਪੈਸ਼ਲ ਬੱਚੇ ਅਤੇ 25 ਹੋਸਟਲ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ, ਉੱਥੇ ਕੁਝ ਬੱਚੇ ਘਰ ਤੋਂ ਵੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਜਿਸ ਕਾਰਨ ਕੁੱਲ 200 ਬੱਚੇ ਇਸ ਸਕੂਲ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹਨ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਕੱਕੋ ਵਿੱਚ 25 ਮੂਕ ਬੋਲ਼ੇ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਸਰਾ ਪ੍ਰੋਜੈਕਟ ਰਾਹੀਂ ਸਪੈਸ਼ਲ ਬੱਚਿਆਂ ਲਈ ਹੋਸਟਲ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਜਿਸ ਨਾਲ ਉਹ ਆਤਮ-ਨਿਰਭਰ ਬਣ ਸਕਣ, ਹੁਣ ਤੱਕ 15 ਸਪੈਸ਼ਲ ਬੱਚਿਆਂ ਦੀ ਪਲੇਸਮੈਂਟ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਪੈਸ਼ਲ ਸਕੂਲ ਵਿੱਚ ਵੋਕੇਸ਼ਨਲ ਟ੍ਰੇਨਿੰਗ, ਸ਼ਗਨ ਦੇ ਲਿਫਾਫੇ, ਕਿਚਨ ਨੈਪਕਿਨ, ਕੈਂਡਲ ਪ੍ਰੋਜੈਕਟ ਵੀ ਚਲਾਏ ਜਾ ਰਹੇ ਹਨ। ਹੁਣ ਤੱਕ ਇੰਟਰਨੈਸ਼ਨਲ ਸਪੈਸ਼ਲ ਓਲੰਪਿਕ ਗੇਮਜ਼ ਵਿੱਚ 3 ਸਪੈਸ਼ਲ ਬੱਚਿਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਜੋ ਸਕੂਲ ਲਈ ਮਾਣ ਵਾਲੀ ਗੱਲ ਹੈ। ਸਕੂਲ ਦੀ ਕੋਚ ਅੰਜਨਾ ਨੇ ਭਾਰਤ ਦੀ ਅਗਵਾਈ ਕੀਤੀ ਹੈ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਮੈਂਬਰ ਸੀ.ਏ. ਤਰਨਜੀਤ ਸਿੰਘ ਨੇ ਇਸ ਮੌਕੇ ਸਕੂਲ ਨੂੰ 51 ਹਜ਼ਾਰ ਰੁਪਏ ਦੀ ਧਨ ਰਾਸ਼ੀ ਭੇਟ ਕੀਤੀ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸੈਕਟਰੀ ਕਰਨਲ ਗੁਰਮੀਤ ਸਿੰਘ, ਮਲਕੀਤ ਸਿੰਘ ਮਹੇੜੂ, ਹਰੀਸ਼ ਠਾਕੁਰ, ਰਾਮ ਆਸਰਾ, ਹਰਮੇਸ਼ ਤਲਵਾੜ, ਵਿਨੋਦ ਅਗਰਵਾਲ, ਅਨੀਤਾ ਤਲਵਾੜ, ਕੁਲਵੰਤ ਸਿੰਘ ਸਚਦੇਵਾ, ਪਿੰਕੀ ਸਚਦੇਵਾ, ਡਿੰਪੀ ਸਚਦੇਵਾ, ਤਨਿਸ਼ਕਾ ਸਚਦੇਵਾ, ਰਣਵੀਰ ਸਚਦੇਵਾ, ਤਯਾਰਾ ਸਚਦੇਵਾ, ਰਿਸ਼ੇਲ ਸਚਦੇਵਾ, ਸੰਜੀਵ ਗੁਪਤਾ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ, ਪ੍ਰਿੰਸੀਪਲ ਸ਼ੈਲੀ ਸ਼ਰਮਾ, ਵਾਈਸ ਪ੍ਰਿੰਸੀਪਲ ਇੰਦੂ ਬਾਲਾ ਵੀ ਮੌਜੂਦ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Next articleਹਲਕਾ ਇੰਚਾਰਜ ਬਣਦੇ ਹੀ ਤਲਵਾੜ ਨੇ ਦਿਖਾਈ ਸਿਆਸੀ ਤਾਕਤ, ਬਿਜਲੀ ਕਟੌਤੀ ਦੇ ਖਿਲਾਫ ਧਰਨੇ ਨਾਲ ਵਧਿਆ ਕੱਦ