ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸ਼੍ਰੀਮਤੀ ਰਿਪਜੀਤ ਕੌਰ ਵੱਲੋਂ ਆਪਣੇ ਸਹੁਰੇ ਸਵ. ਹਰਨਾਮ ਸਿੰਘ ਦੀ ਯਾਦ ਵਿੱਚ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਸਪੈਸ਼ਲ ਬੱਚਿਆਂ ਲਈ ਲੰਗਰ ਲਗਾਇਆ ਗਿਆ ਤੇ ਇਸ ਦੌਰਾਨ ਪਰਿਵਾਰ ਤੇ ਰਿਸ਼ਤੇਦਾਰਾਂ ਵੱਲੋਂ ਸੇਵਾ ਭਾਵਨਾ ਨਾਲ ਬੱਚਿਆਂ ਨੂੰ ਲੰਗਰ ਛਕਾਇਆ ਗਿਆ, ਇਸ ਮੌਕੇ ਰਿਪਜੀਤ ਕੌਰ ਦੀ ਪੁੱਤਰੀ ਮਨਪ੍ਰੀਤ ਕੌਰ ਵੱਲੋਂ ਸਕੂਲ ਕਮੇਟੀ ਨੂੰ ਬੱਚਿਆਂ ਲਈ ਭਲਾਈ ਲਈ 5 ਹਜਾਰ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ। ਜਿਕਰਯੋਗ ਹੈ ਕਿ ਰਿਪਜੀਤ ਕੌਰ ਆਸ਼ਾਦੀਪ ਵੈੱੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇੜੂ ਦੀ ਪੁੱਤਰੀ ਹੈ ਤੇ ਉਨ੍ਹਾਂ ਵੱਲੋਂ ਲਗਾਤਾਰਤਾ ਵਿੱਚ ਸਕੂਲ ਨੂੰ ਦਾਨ ਦਿੱਤਾ ਜਾਂਦਾ ਰਿਹਾ ਹੈ। ਇਸ ਮੌਕੇ ਬਲਜੀਤ ਸਿੰਘ ਮਹੇੜੂ, ਹਰਦੀਪ ਸਿੰਘ, ਸ਼੍ਰੀਮਤੀ ਚਰਨਜੀਤ ਕੌਰ ਤੋਂ ਇਲਾਵਾ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ ਸੀ.ਏ., ਸੈਕਟਰੀ ਹਰਬੰਸ ਸਿੰਘ, ਹਰੀਸ਼ ਠਾਕੁਰ, ਪਰਮਜੀਤ ਸਿੰਘ ਸੱਚਦੇਵਾ, ਗੁਰਮੀਤ ਸਿੰਘ, ਐਡਵੋਕੇਟ ਹਰੀਸ਼ ਚੰਦਰ ਐਰੀ, ਹਰਮੇਸ਼ ਤਲਵਾੜ, ਰਾਮ ਆਸਰਾ, ਸ਼੍ਰੀਮਤੀ ਕ੍ਰਿਸ਼ਨਾ ਕੁਮਾਰੀ ਐਰੀ, ਸ਼੍ਰੀਮਤੀ ਅਨੀਤਾ ਤਲਵਾੜ, ਪਿ੍ਰੰਸੀਪਲ ਸ਼ੈੱਲੀ ਸ਼ਰਮਾ ਤੇ ਸਟਾਫ ਮੈਂਬਰ ਵੀ ਮੌਜੂਦ ਸਨ।
https://play.google.com/store/apps/details?id=in.yourhost.samaj