ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਜੇ.ਐਸ.ਐਸ.ਆਸ਼ਾ ਕਿਰਨ ਟ੍ਰੇਨਿੰਗ ਇੰਸਟੀਚਿਊਟ ਵਿੱਚ ਚੱਲ ਰਹੇ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਦੇ ਨਵੇਂ ਬੈਂਚ (2024-2026) ਦੇ ਲਈ ਸਵਾਗਤੀ ਸਮਾਰੋਹ ਸੀਨੀਅਰ ਵਿਦਿਆਰਥੀਆਂ ਵੱਲੋਂ ਕਰਵਾਇਆ ਗਿਆ, ਸੀਨੀਅਰ ਵਿਦਿਆਰਥੀਆਂ ਵੱਲੋਂ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ, ਇਸ ਮੌਕੇ ਵਿਦਿਆਰਥੀਆਂ ਵੱਲੋਂ ਸਮਾਜਸੇਵੀ ਪਰਮਜੀਤ ਸਿੰਘ ਸੱਚਦੇਵਾ ਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ, ਇਸ ਸਮੇਂ ਸਪੈਸ਼ਲ ਵਿਦਿਆਰਥੀ ਸੋਨੀਆ ਸੈਣੀ ਵੱਲੋਂ ਸੱਭਿਆਚਾਰਕ ਵੰਨਗੀ ਪੇਸ਼ ਕੀਤੀ ਗਈ ਤੇ ਕੋਰਸ ਕੋਆਰਡੀਨੇਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਡਿਪਲੋਮੇ ਦਾ 14ਵਾਂ ਬੈਂਚ ਸ਼ੁਰੂ ਹੋ ਚੁੱਕਾ ਹੈ, ਉਨ੍ਹਾਂ ਦੱਸਿਆ ਕਿ ਇੱਥੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਪ੍ਰਾਈਵੇਟ ਤੇ ਸਰਕਾਰੀ ਸੰਸਥਾਵਾਂ ਵਿੱਚ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਪਰਮਜੀਤ ਸਿੰਘ ਸੱਚਦੇਵਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਤੁਸੀਂ ਬਹੁਤ ਵਧੀਆ ਪ੍ਰੋਫੈਸ਼ਨ ਚੁਣਿਆ ਹੈ ਕਿਉਂਕਿ ਸਪੈਸ਼ਲ ਬੱਚਿਆਂ ਨੂੰ ਪੜ੍ਹਾਉਣਾ ਤੇ ਜੀਵਨ ਵਿੱਚ ਅੱਗੇ ਵੱਧਣ ਲਈ ਮਦਦ ਕਰਨਾ ਵੱਡਾ ਪੁੰਨ ਦਾ ਕਾਰਜ ਹੈ। ਉਨ੍ਹਾਂ ਕਿਹਾ ਕਿ ਸਪੈਸ਼ਲ ਬੱਚਿਆਂ ਨਾਲ ਵਿਚਰਨਾ ਵੀ ਹਰ ਕਿਸੇ ਦੇ ਹਿੱਸੇ ਨਹੀਂ ਆਉਦਾ। ਇਸ ਮੌਕੇ ਪਿ੍ਰੰਸੀਪਲ ਸ਼ੈਲੀ ਸ਼ਰਮਾ ਨੇ ਕਿਹਾ ਕਿ ਸਪੈਸ਼ਲ ਸਿੱਖਿਆ ਦਾ ਖੇਤਰ ਬਹੁਤ ਵਿਸ਼ਾਲ ਹੈ ਕਿਉਂਕਿ ਸਪੈਸ਼ਲ ਬੱਚਿਆਂ ਨੂੰ ਪੜ੍ਹਾਉਣ ਵਾਲਾ ਅਧਿਆਪਕ ਬੱਚਿਆਂ ਲਈ ਮਾਂ-ਬਾਪ, ਅਧਿਆਪਕ, ਕੋਚ ਆਦਿ ਸਭ ਤਰ੍ਹਾਂ ਦੀ ਭੂਮਿਕਾ ਨਿਭਾਉਦਾ ਹੈ। ਇਸ ਪ੍ਰੋਗਰਾਮ ਦੌਰਾਨ ਡਿਪਲੋਮਾ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਆਖਿਰ ਵਿੱਚ ਹਰਬੰਸ ਸਿੰਘ ਵੱਲੋਂ ਸਾਰੇ ਹਾਜਰੀਨ ਸਮੇਤ ਸੱਚਦੇਵਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ, ਉਨ੍ਹਾਂ ਦੱਸਿਆ ਕਿ ਸਕੂਲ ਦੀ ਗਰਾਂਊਡ ਲਈ ਸੱਚਦੇਵ ਪਰਿਵਾਰ ਵੱਲੋਂ 2 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ ਹੈ। ਇਸ ਮੌਕੇ ਇੰਦਰਜੀਤ ਕੌਰ ਸੱਚਦੇਵਾ, ਸ਼੍ਰੀਮਤੀ ਡਿੰਪੀ ਸੱਚਦੇਵਾ, ਮਲਕੀਤ ਸਿੰਘ ਮਹੇੜੂ, ਰਾਮ ਆਸਰਾ, ਹਰਮੇਸ਼ ਤਲਵਾੜ,ਵਿਨੋਦ ਭੂਸ਼ਣ ਅਗਰਵਾਲ, ਰਾਜੇਸ਼ ,ਲੋਕੇਸ਼ ਖੰਨਾ, ਡਾ. ਜਗਮੋਹਨ ਦਰਦੀ, ਪ੍ਰੇਮ ਕੁਮਾਰ, ਨਿਰਵੈਰ ਕੌਰ ਆਦਿ ਵੀ ਹਾਜਰ ਸਨ। ਸਮਾਗਮ ਦੇ ਆਖਿਰ ਵਿੱਚ ਸੀ.ਏ.ਤਰਨਜੀਤ ਸਿੰਘ ਨੇ ਮੇਹਮਾਨਾਂ ਤੇ ਖਾਸਕਰ ਸੱਚਦੇਵਾ ਪਰਿਵਾਰ ਦਾ ਧੰਨਵਾਦ ਕੀਤਾ। ਇਸ ਸਮੇਂ ਵਿਦਿਆਰਥਣ ਨਿਧੀ ਨੇ ਭਰੋਸਾ ਦਿਵਾਇਆ ਕਿ ਨਵੇਂ ਬੈਂਚ ਵਿੱਚ ਆਏ ਵਿਦਿਆਰਥੀ ਪੂਰੀ ਮੇਹਨਤ ਨਾਲ ਸੰਸਥਾ ਦਾ ਨਾਮ ਰੌਸ਼ਨ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly