ਸਮੱਸਿਆ ਤੇ ਤਪੱਸਿਆ

ਸਮਾਜ ਵੀਕਲੀ

ਖੇਤੀ-ਕਨੂੰਨ  ਲਾਗੂ ਕਰਨ ਵੇਲੇ ,
ਤੈਨੂੰ ਨਹੀਂ ਸੀ ਕੋਈ  ਸਮੱਸਿਆ  I
ਜਨ -ਅੰਦੋਲਨ ਉਮੜ  ਪਿਆ ,
ਫਿਰ ਭੰਗ ਹੋ ਗਈ ਤੇਰੀ ਤਪਸਿਆ l

ਪੂਛ ਕੁੱਤੇ  ਦੀ ਸਿੱਧੀ  ਨਾ ਹੋਵੇ ,
ਝੂਠੀ  ਪੈ  ਗਈ  ਕਹਾਵਤ  l
ਹੁਣ  ਤਾਂ ਤੇਰੇ ਨਾਲ ਵੇ ਰਾਜਿਆਂ ,
ਰੁੱਸ  ਗਈ ਕੰਗਣਾ -ਰਣਾਵਤ l

ਜਨ -ਅੰਦੋਲਨ ਦੱਬਣ ਲਈ ਤੂੰ ,
ਬੜਾ ਤੂੰ ਕਹਿਰ  ਕਮਾਇਆ l
ਅੰਦੋਲਨ -ਜੀਵੀ , ਅੰਤਕਵਾਦੀ ,
ਨਾਲੇ ਧਰਮ ਦਾ ਰੌਲਾ  ਪਾਇਆ l

ਮੁੜ ਨਾ ਵੇਚੀਂ ਕਾਰਪੋਰੇਟਾਂ ਨੂੰ ,
ਕਿਸਾਨ-ਮਜ਼ਦੂਰਾਂ ਦੇ  ਹਿਤ ,
ਨਹੀਂ ਸੁਧਰਿਆ ,ਤਾਂ ਫਿਰ ਤੇਰਾ ,
ਹੋਣਾ ਐਵੇਂ ਹੀ ਘੋਗਾ  ਚਿਤ  l

..                       ..ਤਰਸੇਮ ਸਹਿਗਲ        

                            93578-96207  
Previous articleਸਿਆਸਤਦਾਨ
Next articleਜਦੋਂ ਮਾਲਕ ਨੌਕਰ ਬਣਿਆ…..