ਆਪੋ ਆਪਣੀ ਚਾਹਤ 

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਆਪੋ ਆਪਣੀ ਚਾਹਤ 
————————
ਕੋਈ ਚਾਹੁੰਦਾ ਏ ਸਦਾ
ਹਨ੍ਹੇਰਾ ਕਾਇਮ ਰਹੇ ।
ਕੋਈ ਚਾਹੁੰਦਾ ਏ ਸੁਰਖ਼
ਸਵੇਰਾ ਕਾਇਮ ਰਹੇ ।
ਐਪਰ ਆਪਾਂ ਦੋਵੇਂ ਹੀ
ਇਹ  ਚਾਹੁੰਦੇ  ਹਾਂ  ;
ਸੱਜਣਾ ਰਿਸ਼ਤਾ ਤੇਰਾ
ਮੇਰਾ  ਕਾਇਮ  ਰਹੇ ।
ਮਨੁੱਖਾ ਸ਼ਕਤੀ
—————-
ਤੂੰ ਤਾਂ ਬਿਨਾਂ ਖੰਭਾਂ ਤੋਂ ਉੱਚੀਆਂ ਉਡਾਰੀਆਂ ਭਰ ਸਕਦਾ ਏਂ ।
ਪਰ ਜੇ ਮਨ ਹੀ ਢਹਿ ਜਾਏ ਤਾਂ ਫ਼ਿਰ ਬਾਜ਼ੀ ਹਰ ਸਕਦਾ ਏਂ ।
ਬੰਦਿਆ ਅਪਣਾ ਰੱਬ ਤੂੰ ਆਪੇ ਬਣ ਕੇ ਰਹਿਣਾ ਸਿੱਖ ਲੈ ;
ਤੂੰ ਜੋ ਕੁੱਝ ਵੀ ਕਰਨਾ ਚਾਹੰਨੈਂ ਖ਼ੁਦ ਹੀ ਕਰ ਸਕਦਾ ਏਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037    
Previous article**ਲੋਗੜੀ ਦੇ ਫੁੱਲ****
Next articleभाजपा शासन के आगमन के बाद से भारत में मुस्लिम और ईसाई अल्पसंख्यकों की दुर्दशा क्या है?