ਐਕਟਰ ਦੇ ਨਾਲ -ਨਾਲ ਨਿਰਮਾਤਾ ਵਜੋਂ ਵੀ ਮਜ਼ਬੂਤ ਪੈੜ੍ਹਾ ਸਿਰਜ ਰਿਹਾ : ਯੁਵਰਾਜ ਐਸ. ਸਿੰਘ

ਸ਼ਿਵਨਾਥ ਦਰਦੀ (ਸਮਾਜ ਵੀਕਲੀ): ਹਾਲ ਹੀ ਵਿਚ ਆਈ ‘ਸੰਨੀ ਲਿਓਨ’ -‘ਰਜਨੀਸ਼ ਦੁੱਗਲ’ ਸਟਾਰ ਹਿੰਦੀ ਫ਼ਿਲਮ ‘ਬੇਈਮਾਨ ਲਵ’ ਨਾਲ ਬਾਲੀਵੁੱਡ ਵਿਚ ਸ਼ਾਨਦਾਰ ਆਗਮਨ ਕਰਨ ਵਾਲੇ ਅਦਾਕਾਰ “ਯੁਵਰਾਜ ਐਸ ਸਿੰਘ” ਹੁਣ ਬਤੌਰ ਨਿਰਮਾਤਾ ਹਿੰਦੀ ਹੀ ਨਹੀਂ ਪੰਜਾਬੀ ਸਿਨੇਮਾਂ ਖਿੱਤੇ ’ਚ ਵੀ ਮਜ਼ਬੂਤ ਪੈੜ੍ਹਾ ਸਥਾਪਿਤ ਕਰਦੇ ਜਾ ਰਹੇ ਹਨ। ਮੂਲ ਰੂਪ ਵਿਚ ‘ਗੁੜਗਾਓ’ ਸਬੰਧਤ , ਇਸ ਹੋਣਹਾਰ ਅਦਾਕਾਰ ਵੱਲੋਂ , ਪਿਛਲੇ ਦਿਨ੍ਹਾਂ ਦੌਰਾਨ ਰਿਲੀਜ਼ ਹੋਈਆਂ ਕਈ ਵੱਡੀਆਂ ਅਤੇ ਚਰਚਿਤ ਮਲਟੀਸਟਾਰ ਪੰਜਾਬੀ ਫ਼ਿਲਮਜ਼ ਦਾ ਸਹਿ ਨਿਰਮਾਣ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ ‌। ਜਿੰਨ੍ਹਾਂ ਵਿਚ ‘ਕਿਸਮਤ’, ‘ਕਿਸਮਤ 2’, ‘ਮੋਹ’ , ‘ਸਹੁਰਿਆਂ ਦਾ ਪਿੰਡ’ ਆਦਿ ਸ਼ਾਮਿਲ ਹਨ। ਇੰਨ੍ਹਾ ਤੋਂ ਇਲਾਵਾ ਆਉਣ ਵਾਲੇ ਦਿਨ੍ਹਾਂ ਵਿਚ ਵੀ , ਉਨ੍ਹਾਂ ਵੱਲੋਂ ਸ਼ੁਰੂ ਹੋਣ ਜਾ ਰਹੇ , ਕੁਝ ਹੋਰ ਅਹਿਮ ਹਿੰਦੀ, ਪੰਜਾਬੀ ਪ੍ਰੋਜੈਕਟਾਂ ਦੀਆਂ ਸ਼ੁਰੂਆਤੀ ਛੋਹਾ ਅਤੇ ਪ੍ਰੀ ਪ੍ਰੋਡੋਕਸ਼ਨ ਨੂੰ ਤੇਜ਼ੀ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ।

ਪੰਜਾਬ ਅਤੇ ਪੰਜਾਬੀਅਤ ਦਾ ਆਪਾਰ ਪਿਆਰ, ਸਨੇਹ ਰੱਖਦੇ , ਇਸ ਪ੍ਰਤਿਭਾਵਾਨ ਅਦਾਕਾਰ ਨਾਲ , ਉਨ੍ਹਾਂ ਦੇ ਸਫ਼ਰ ਅਤੇ ਆਗਾਮੀ ਯੋਜਨਾਵਾਂ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ , ਗਲੈਮਰ ਦੀ ਦੁਨੀਆਂ ਵੱਲ ਉਨ੍ਹਾਂ ਅਕਾਰਸ਼ਣ ਬਚਪਨ ਤੋਂ ਹੀ ਸੀ, ਜਿਸ ਦੇ ਮੱਦੇਨਜ਼ਰ ਉਨ੍ਹਾਂ ‘ਏ.ਐਸ.ਟੀ’ “ਨੋਇਡਾ” ਤੋਂ ਐਕਟਿੰਗ ਕੋਰਸ ਸੰਪੂਰਨ ਕੀਤਾ ਅਤੇ ਇਸ ਉਪਰੰਤ ਮਾਇਆਨਗਰੀ ਦੇ “ਪ੍ਰਕਾਸ਼ ਝਾ” ਜਿਹੇ ਕਈ ਦਿਗਜ਼ ਨਿਰਦੇਸ਼ਕਾਂ ਦੀ ਸੰਗਤ , ਸੋਹਬਤ ਵੀ ਉਨ੍ਹਾਂ ਮਾਣੀ। ਉਨ੍ਹਾਂ ਅੱਗੇ ਦੱਸਿਆ ਕਿ , ਪੜਾਅ ਦਰ ਪੜ੍ਹਾਅ ਇਸ ਸਫ਼ਰ ਤੇ ਅੱਗੇ ਵਧਦਿਆਂ ਉਨ੍ਹਾਂ ਜਿੱਥੇ ਪ੍ਰੋਜੈਕਟਾਂ ਵਿਚ ਅਦਾਕਾਰ ਵਜੋਂ ਆਪਣੀ ਮੌਜੂਦਗੀ ਦਰਜ਼ ਕਰਵਾਈ , ਉਥੇ ਕਈ ਸੋਰਟ ਫ਼ਿਲਮਜ਼ ਦਾ ਨਿਰਮਾਣ ਵੀ , ਆਪਣੀ ਫ਼ਿਲਮ ਕੰਪਨੀ ਦੇ ਬੈਨਰ ਹੇਠ ਕੀਤਾ, ਜਿਸ ਸਬੰਧੀ ਨਿਭਾਈਆਂ ਚੰਗੇਰ੍ਹੀਆਂ ਕੋਸ਼ਿਸਾਂ ਦੀ ਬਦੌਲਤ ਉਨ੍ਹਾਂ ਨੂੰ ਦੇਸ਼, ਵਿਦੇਸ਼ ਦੇ ਕਈ ਨਾਮੀ ਫ਼ਿਲਮ ਪੁਰਸਕਾਰ ਸਮਾਰੋਹ ਵਿਚ ਸਨਮਾਨਿਤ ਹੋਣ ਦਾ ਮਾਣ ਵੀ ਹਾਸਿਲ ਹੋਇਆ ।

ਹਿੰਦੀ, ਪੰਜਾਬੀ ਸਿਨੇਮਾਂ ਤੋਂ ਇਲਾਵਾ ਨਵੇਂ ਦਿਸਹਿੱਦੇ ਸਿਰਜ਼ ਰਹੀ ਸਾਉੂਥ ਫ਼ਿਲਮ ਇੰਡਸਟਰੀਜ਼ ਵਿਚ ਵੀ ਕੁਝ ਵਿਲੱਖਣ ਕਰ ਗੁਜਰਨ ਦੀ ਚਾਹ ਰੱਖਦੇ , ਇਸ ਪ੍ਰਤਿਭਾਵਾਨ ਅਦਾਕਾਰ ਨੇ ਦੱਸਿਆ ਕਿ ਵੇਖਿਆ ਜਾਵੇ ਤਾਂ ਮੌਜੂਦਾ ਸਮੇਂ ਨੌਜਵਾਨ ਨਿਰਦੇਸ਼ਕ ਬਹੁਤ ਹੀ ਅਰਥਭਰਪੂਰ ਕੰਟੈਂਟ ਭਰਪੂਰ ਫਿਲਮਾਂ ਲੈ ਕੇ ਸਾਹਮਣੇ ਆ ਰਹੇ ਹਨ, ਜਿੰਨ੍ਹਾਂ ਵਿਚਲੇ ਵੱਖਰੀਆਂ ਫ਼ਿਲਮਾਂ ਬਣਾਉਣ ਦੇ ਉਤਸਾਹ ਨੂੰ ਵੇਖਦਿਆਂ , ਉਨ੍ਹਾਂ ਵੱਲੋਂ ਵੀ ਅਜਿਹੇ ਟੈਲੇਂਟਡ ਨਾਲ ਅਦਾਕਾਰ ਅਤੇ ਨਿਰਮਾਤਾ ਵਜੋਂ ਫ਼ਿਲਮਜ਼ ਕਰਨ ਨੂੰ ਉਚੇਚੀ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹਿੰਦੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਲਗਾਤਾਰ ਜਾਰੀ ਜੁੜਾਵ ਦਰਮਿਆਨ , ਉਨ੍ਹਾਂ ਨੂੰ ਇਸ ਖਿੱਤੇ ਦੀਆਂ ਕਾਫ਼ੀ ਬਾਰੀਕਿਆਂ ਬਤੌਰ ਅਦਾਕਾਰ, ਨਿਰਮਾਤਾ ਜਾਣਨ, ਸਮਝਣ ਦਾ ਅਵਸਰ ਮਿਲਿਆ ਹੈ, ਜਿਸ ਸਬੰਧੀ ਹੰਢਾਏ ਚੰਗੇ-ਮਾੜ੍ਹੇ ਤਜੁਰਬੇ , ਉਨ੍ਹਾਂ ਨੂੰ ਅਗਲੇ ਪ੍ਰੋਜੋਕਟਾਂ ਨੂੰ ਕਾਫ਼ੀ ਸੂਝ ਬੂਝ ਨਾਲ ਸੰਪੂਰਨ ਕਰਵਾਉਣ ਵਿਚ ਕਾਫ਼ੀ ਮਦਦਗਾਰ ਅਤੇ ਸਹਾਈ ਸਾਬਿਤ ਹੋ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਜਲਦ ਹੀ ਅਦਾਕਾਰ ਅਤੇ ਨਿਰਮਾਤਾ ਵਜੋਂ ਉਨ੍ਹਾਂ ਦੇ ਅਗਲੇ ਪ੍ਰੋਜੋਕਟਸ਼ ਜਿਸ ਵਿਚ “ਓਟੀਟੀ” ਫ਼ਿਲਮਜ਼, ਮਿਊਜ਼ਿਕ ਵੀਡੀਓਜ਼ ਆਦਿ ਸ਼ਾਮਿਲ ਹਨ , ਅਤੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਵਿਚ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ਦੀਆਂ ਪ੍ਰਤਿਭਾਵਾਨ ਐਕਟ੍ਰੈਸ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੀਆਂ। ਉਨ੍ਹਾਂ ਦੱਸਿਆ ਕਿ ਇੰਨ੍ਹੀ ਦਿਨ੍ਹੀ ਉਕਤ ਨਵੇਂ ਪ੍ਰੋਜੈਕਟਸ ਮਿੰਨੀ “ਓਟੀਟੀ” ਸੀਰੀਜ਼ ‘ਨੌੋਕ ਨੌਕ’ ਅਤੇ ਬਿਗ ਕੈਨਵਸ ਵੈਬ ਸੀਰੀਜ਼ ‘ਅਜੀਬ’ ਆਦਿ ਵੀ ਸ਼ਾਮਿਲ ਹਨ, ਸਬੰਧੀ ਮੁੱਢਲੀਆਂ ਪ੍ਰੀ ਪ੍ਰੋਡੋਕਸ਼ਨ ਜਿੰਮੇਵਾਰੀਆਂ ਨੂੰ ਵਿਲੱਖਣਤਾ ਭਰਪੂਰ ਯਤਨਾਂ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ, ਜਿਸ ਸਬੰਧੀ ਫ਼ਿਲਮ ਟਾਈਟਲਜ਼ ਅਤੇ ਹੋਰ ਰਸਮੀ ਘੋਸ਼ਨਾਵਾਂ ਜਲਦ ਕੀਤੀਆਂ ਜਾਣਗੀਆਂ।

 

Previous articleਸਪਰਸ਼ ਲੈਪਰੋਸੀ ਜਾਗਰੂਕਤਾ ਕੰਪੇਨ ਤਹਿਤ ਜਾਗਰੂਕਤਾ ਪ੍ਰੋਗਰਾਮ ਆਯੋਜਿਤ
Next articleLaos Parliament approves cabinet reshuffle