ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲਿਆਂਦੀ ਜਾ ਰਹੀ ਜਾਗਰੂਕਤਾ ਦਾ ਨਤੀਜਾ

ਮਨਰੇਗਾ ਤਹਿਤ 5 ਕਿ ਮੀ ਤੋਂ ਵੱਧ ਦੂਰੀ ਤੇ ਕੰਮ ਕਰਨ ਲਈ 10% ਵੱਧ ਮਜ਼ਦੂਰੀ ਸਬੰਧੀ ਅਧਿਕਾਰੀਆਂ ਵਲੋਂ ਦੌਰਾ#

ਜਲੰਧਰ/ਅੱਪਰਾ/ਰਾਹੋਂ  (ਸਮਾਜ ਵੀਕਲੀ) (ਜੱਸੀ):  ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼.ਭ.ਸ ਨਗਰ ਦੇ ਪੈਰਾ ਲੀਗਲ ਵਲੰਟੀਅਰ ਅਤੇ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ.ਐਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਐਵਾਰਡੀ ਵਲੋਂ ਮਨਰੇਗਾ ਤਹਿਤ 5 ਕਿਲੋਮੀਟਰ ਤੋਂ ਵੱਧ ਦੂਰੀ ਤੇ ਕੰਮ ਕਰਨ ਲਈ 10% ਵੱਧ ਮਜ਼ਦੂਰੀ ਪ੍ਰਦਾਨ ਕੀਤੇ ਜਾਣ ਮੰਗ ਉਠਾਏ ਜਾਣ ਤੇ ਮਨਰੇਗਾ ਦੇ ਜਿਲ੍ਹਾ ਪੱਧਰੀ ਅਧਿਕਾਰੀਆਂ ਵਲੋਂ ਪਿੰਡ ਕੋਟ ਰਾਂਝਾ ਦਾ ਦੌਰਾ ਕੀਤਾ ਗਿਆ। ਇਨ੍ਹਾਂ ਉੱਚ ਅਧਿਕਾਰੀਆਂ ਲੋਕਪਾਲ ਮਨਰੇਗਾ ਜਿਲ੍ਹਾ ਸ਼.ਭ.ਸ. ਨਗਰ ਜਗਦੀਸ਼ ਸਿੰਘ ਰਾਹੀ ਅਤੇ ਮਨਰੇਗਾ ਵਰਕਸ ਮੈਨੇਜਰ ਸ਼.ਭ.ਸ. ਨਗਰ ਜੋਗਾ ਸਿੰਘ ਵਲੋਂ ਪਿੰਡ ਕੋਟ ਰਾਂਝਾ ਜਾਂਚ ਪੜਤਾਲ ਦੌਰਾਨ ਕਰੀਬ 18 ਮਹੀਨਿਆਂ ਤੋਂ ਇਸ ਮੰਗ ਨੂੰ ਲੈ ਕੇ ਸੰਘਰਸ਼ਸ਼ੀਲ ਰਹੇ 4 ਦਰਜਨ ਦੇ ਕਰੀਬ ਮਜਦੂਰਾਂ ਦੇ ਬਿਆਨ ਦਰਜ ਕੀਤੇ ਗਏ। ਮਨਰੇਗਾ ਮਜ਼ਦੂਰਾਂ ਵਲੋਂ ਰੋਸ ਪ੍ਰਗਟ ਕੀਤੇ ਜਾਣ ਤੇ ਉਨ੍ਹਾਂ ਮਨਰੇਗਾ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਮਜ਼ਦੂਰਾਂ ਨੂੰ ਦੂਰ ਜਾਂ ਨਜਦੀਕ ਬਿਨਾਂ ਕਿਸੇ ਵਿਤਕਰੇ ਦੇ ਵਾਰੀ ਅਨੁਸਾਰ ਰੋਜ਼ਗਾਰ ਦਿੱਤਾ ਜਾਵੇ।

ਇਸ ਮੌਕੇ ਤੇ ਹਾਜ਼ਰ ਕਰੀਬ 4 ਦਰਜਨ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਪਾਸੋਂ ਮਨਰੇਗਾ ਤਹਿਤ ਸਤੰਬਰ ਅਤੇ ਅਕਤੂਬਰ 2021 ਦੌਰਾਨ ਦਰਿਆ ਸਤਲੁਜ ਪਿੰਡ ਹੂਸੈਨਪੁਰ, ਲਾਲੇਵਾਲ ਅਤੇ ਮੱਤੇਵਾੜਾ ਵਿਖੇ ਕੰਮ ਕਰਵਾਇਆ ਗਿਆ ਸੀ। ਇਹ ਏਰੀਆ ਉਨ੍ਹਾਂ ਦੇ ਪਿੰਡ ਤੋਂ 5 ਕਿਲੋਮੀਟਰ ਵੱਧ ਦੂਰੀ ਤੇ ਪੈਂਦਾ ਹੈ। ਉਹ ਘਰੋਂ ਸਵੇਰੇ ਜਲਦੀ ਤੁਰਦੇ ਸਨ ਅਤੇ ਦੇਰੀ ਨਾਲ ਪਰਤਦੇ ਸਨ। ਉਨ੍ਹਾਂ ਨੇ ਫੋਰਵੀਲਰ ਦਾ ਪ੍ਰਤੀ ਸਵਾਰੀ ਰੋਜਾਨਾ 40/-ਰੁ ਕਿਰਾਇਆ ਆਪਣੀ ਜੇਬ ਵਿਚੋਂ ਖਰਚਿਆ ਅਤੇ ਨਕਦ ਕਿਰਾਇਆ ਨਾ ਹੋਣ ਕਾਰਨ ਕਈ ਮਜ਼ਦੂਰਾਂ ਦੀਆਂ ਦਿਹਾੜੀਆਂ ਵੀ ਟੁੱਟੀਆਂ। ਇਸ ਸਮੇਂ ਮਨਰੇਗਾ ਦੀ ਰੋਜਾਨਾ ਦਿਹਾੜੀ 269/- ਰੁਪਏ ਸੀ। ਪਰ ਉਨ੍ਹਾਂ ਨੂੰ ਮਨਰੇਗਾ ਤਹਿਤ 5 ਕਿਲੋਮੀਟਰ ਤੋਂ ਵੱਧ ਦੂਰੀ ਤੇ ਕੰਮ ਕਰਨ ਲਈ 10% ਵੱਧ ਮਜ਼ਦੂਰੀ ਦਿੱਤੇ ਜਾਣ ਦੀ ਵਿਵਸਥਾ ਦੇ ਬਾਵਜੂਦ ਇਹ ਵੱਧ ਮਜ਼ਦੂਰੀ ਨਹੀਂ ਦਿੱਤੀ ਗਈ।

ਇਸ ਮੌਕੇ ਤੇ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰ ਅਤੇ ਐੱਨ.ਐੱਲ.ਓ. ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਨੇ ਦੱਸਿਆ ਕਿ ਮਨਰੇਗਾ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਤਹਿਤ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਉਨ੍ਹਾਂ ਦੱਸਿਆ ਕਿ 5 ਕਿਲੋਮੀਟਰ ਤੋਂ ਵੱਧ ਦੂਰੀ ਤੇ ਕੰਮ ਕਰਨ ਲਈ ਮਜ਼ਦੂਰ 10% ਵੱਧ ਮਜ਼ਦੂਰੀ ਲੈਣ ਦੇ ਕਾਨੂੰਨੀ ਤੌਰ ਤੇ ਹੱਕਦਾਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕੇਵਲ ਇਕ ਦਰਖਾਸਤ ਦਾ ਨਿਪਟਾਰਾ ਹੀ ਨਹੀਂ ਬਲਕਿ ਸੂਬੇ ਭਰ ਵਿੱਚ ਇਸ ਕਾਨੂੰਨੀ ਅਧਿਕਾਰ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣਾ ਚਾਹੁੰਦੇ ਹਨ। ਇਸ ਮੌਕੇ ਤੇ ਸਹਾਇਕ ਪ੍ਰੋਗਰਾਮ ਅਫਸਰ ਸਰਬਜੀਤ ਸਿੰਘ, ਗ੍ਰਾਮ ਰੋਜ਼ਗਾਰ ਸਹਾਇਕ ਜਿੰਦਰਪਾਲ, ਪਾਲਾ ਰਾਮ ਰਿਟਾ ਜੇ ਈ ਪਾਵਰਕਾਮ, ਸ਼ਿੰਦਾ ਸਿੰਘ ਪੰਚ, ਪਰਮਜੀਤ ਕੌਰ ਪੰਚ, ਐੱਨ.ਐੱਲ.ਓ. ਆਗੂ ਸੁਰਿੰਦਰ ਭਟੋਆ, ਸੁਰਿੰਦਰ ਕੌਰ ਆਦਿ ਵਿਸ਼ੇਸ਼ ਤੌਰ ਹਾਜ਼ਰ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUkraine targets 50% of power from renewables to boost energy security
Next articleTurkey pledges to supply natural gas to Hungary