ਸ੍ਰੀ ਮੁਕਤਸਰ ਸਾਹਿਬ, (ਸਮਾਜ ਵੀਕਲੀ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਸੰਸਥਾਪਕ ਮੈਂਬਰ, ਕਈ ਲਾਇਨਜ਼ ਕਲੱਬਾਂ ਨਾਲ ਜੁੜੇ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਅਰਵਿੰਦਰ ਸਿੰਘ ਬੱਬੂ ਚਹਿਲ ਬੂੜਾ ਗੁੱਜਰ ਦੇ ਪਿਤਾ ਜੀ ਹਰਨੇਕ ਸਿੰਘ ਚਹਿਲ (88) ਬੀਤੀ 06 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਧਰਮ ਪਤਨੀ ਹਰਮੀਤ ਕੌਰ, ਸਪੁੱਤਰ ਬੱਬੂ ਚਹਿਲ, ਨੂੰਹ ਰਾਣੀ ਬਿੰਦਰ ਕੌਰ ਚਹਿਲ, ਅਮਰੀਕਾ ਸੈਟਲਡ ਬੇਟੀ ਸੋਨਦੀਪ ਕੌਰ, ਜਵਾਈ ਵਰਿੰਦਰ ਖਹਿਰਾ, ਕੈਨੇਡਾ ਵਿਚ ਪੱਕੇ ਤੌਰ ’ਤੇ ਵਸੇ ਹੋਏ ਬੇਟਾ ਅਰਸ਼ਦੀਪ ਚਹਿਲ, ਨੂੰਹ ਰਾਣੀ ਰੂਪਿੰਦਰ ਕੌਰ ਚਹਿਲ, ਪੋਤਰਾ ਅਵੀਰ ਚਹਿਲ ਸਮੇਤ ਹਰਦੀਪ ਕੌਰ ਅਤੇ ਕੁਲਦੀਪ ਕੌਰ (ਦੋਵੇਂ ਪੁੱਤਰੀਆਂ) ਅਤੇ ਦਿਲਬਾਗ ਸਿੰਘ ਅਤੇ ਜਸਪਾਲ ਸਿੰਘ (ਦੋਵੇਂ ਜਵਾਈ) ਸਮੇਤ ਪੋਤਰੇ ਅਤੇ ਦੋਹਤੇ ਦੋਹਤੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਭਾਰਤੀ ਫੌਜ ਵਿਚੋਂ ਸੇਵਾ ਮੁਕਤ ਸਵ: ਹਰਨੇਕ ਸਿੰਘ ਚਹਿਲ ਨੇ ਭਾਰਤ ਪਾਕਿਸਤਾਨ ਦੀ 1965 ਅਤੇ 1971 ਦੀ ਲੜਾਈ ਵਿੱਚ ਭਾਗ ਲਿਆ ਸੀ। ਧਾਰਮਿਕ ਪ੍ਰਵਿਰਤੀ ਅਤੇ ਮਿਲਣਸਾਰ ਸੁਭਾਅ ਵਾਲੇ ਸਵ: ਚਹਿਲ ਨੇ ਜੀਵਨ ਭਰ ਪੂਰਨ ਗੁਰ ਮਰਿਆਦਾ ਨਿਭਾਈ ਅਤੇ ਆਪਣੇ ਆਪ ਨੂੰ ਗੁਰੂ ਘਰ ਨਾਲ ਜੋੜ ਕੇ ਰੱਖਿਆ। ਹਰ ਰੋਜ਼ ਨਿੱਤ ਨੇਮ ਕਰਨਾ ਉਨ੍ਹਾਂ ਦਾ ਪਹਿਲਾ ਕਾਰਜ ਹੁੰਦਾ ਸੀ। ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਬੂੜਾ ਗੁੱਜਰ ਪਹੁੰਚ ਕੇ ਬੱਬੂ ਚਹਿਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ ਤੇ ਨਰਿੰਦਰ ਕਾਕਾ ਮੌਜੂਦ ਸਨ। ਪ੍ਰਧਾਨ ਢੋਸੀਵਾਲ ਨੇ ਸਵ: ਚਹਿਲ ਦੀ ਵੱਡੀ ਭੈਣ ਭਜਨ ਕੌਰ (97) ਤੇ ਹਰਪ੍ਰੀਤ ਸਿੰਘ ਆਦਿ ਸਮੇਤ ਦੂਸਰੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਸਵ: ਹਰਨੇਕ ਸਿੰਘ ਚਹਿਲ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 13 ਅਪ੍ਰੈਲ ਐਤਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਤੱਕ ਉਹਨਾਂ ਦੇ ਜੱਦੀ ਪਿੰਡ ਬੂੜਾ ਗੁੱਜਰ ਦੇ ਗੁਰਦੁਆਰਾ ਸਾਹਿਬ ਵਿਖੇ ਪਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj