ਅੱਗ ਲਗਾਉਣ ਵਾਲੇ

ਭਲੂਰ ਤੋਂ ਬੇਅੰਤ ਗਿੱਲ
(ਸਮਾਜ ਵੀਕਲੀ)  ਅੱਗ ਦੀਆਂ ਲਪਟਾਂ ਵਿਚ ਘਿਰੇ ਰੁੱਖ ਨੇ ਕੁਹਾੜੇ ਨੂੰ ਆਵਾਜ਼ ਦਿੱਤੀ, ਕੁਹਾੜਾ ਨਜ਼ਦੀਕ ਆਇਆ ਤਾਂ ਰੁੱਖ ਨੇ ਚੁੱਪ ਵੱਟ ਲਈ।
ਕੀ ਗੱਲ ਕੋਲ ਸੱਦ ਕੇ ਚੁੱਪ ਵੱਟ ਲਈ, ਕੁਹਾੜਾ ਰੁੱਖ ਨੂੰ ਬੋਲਿਆ।
ਬਸ ਤੈਨੂੰ ਆਪਣਾ ਹਾਲ ਨੇੜੇ ਤੋਂ ਦਿਖਾਉਣਾ ਸੀ,, ਵੇਖ ਮੈਨੂੰ ਕਿਵੇਂ ਜਿਉਂਦੇ ਨੂੰ ਅੱਗ ਲਗਾ ਕੇ ਸਾੜਿਆ ਜਾ ਰਿਹਾ। ਤੈਨੂੰ ਮੈਂ ਕਹਿਣਾ ਚਾਹੁੰਦਾ ਸੀ ਕਿ ਹੁਣ ਮੈਨੂੰ ਜੜ੍ਹਾਂ ਵੱਢਣ ਵਾਲਿਆਂ ਤੋਂ ਵਧੇਰੇ ਅੱਗ ਲਗਾਉਣ ਵਾਲਿਆਂ ਤੋਂ ਡਰ ਲੱਗਦਾ। ਜਿਉਂਦੇ ਜੀ ਸਵਾਹ ਹੋ ਰਹੇ ਰੁੱਖ ਨੇ ਇਹ ਸਾਰੀ ਗੱਲ ਬੜੇ ਦੁਖੀ ਹੋ ਕੇ ਕੁਹਾੜੇ ਨਾਲ ਸਾਂਝੀ ਕੀਤੀ। ਹੁਣ ਕੁਹਾੜਾ ਚੁੱਪ ਸੀ।
ਭਲੂਰ ਤੋਂ ਬੇਅੰਤ ਗਿੱਲ
99143/81958
Previous articleਰਣਧੀਰ ਦਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ
Next article“ਸਭਿਆਚਾਰ “