HOME 97 ਕਿਲੋ ਭਾਰ ਵਰਗ ਵਿੱਚ ਅਰਸ਼ਦੀਪ ਬਾਂਠ ਜੰਡੀ ਨੇ ਜਿੱਤਿਆਂ ਗੋਲਡ ਮੈਡਲ,...

97 ਕਿਲੋ ਭਾਰ ਵਰਗ ਵਿੱਚ ਅਰਸ਼ਦੀਪ ਬਾਂਠ ਜੰਡੀ ਨੇ ਜਿੱਤਿਆਂ ਗੋਲਡ ਮੈਡਲ, ਬਲਾਚੌਰ ਇਲਾਕੇ ਦਾ ਨਾਮ ਕੀਤਾ ਰੌਸ਼ਨ

1

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )–  ਬਲਾਚੌਰ ਦਾ ਮਾਣ ਤੇ ਜੰਡੀ ਦਾ ਜੰਮਪਲ ਅਰਸ਼ਦੀਪ ਬਾਂਠ ਪੁੱਤਰ ਸਬ ਇੰਸਪੈਕਟਰ ਬਲਵੀਰ ਬਾਂਠ ਨੇ ਵਿਸ਼ਾਖਾਪਟਨਮ ਆਧਰਾ ਪ੍ਰਦੇਸ਼ ਵਿੱਚ ਤਿੰਨ ਜਨਵਰੀ 5 ਤੱਕ ਸੀਨੀਅਰ ਨੈਸ਼ਨਲ ਕੁਸ਼ਤੀ 97 ਕਿਲੋ ਭਾਰ ਵਰਗ ਵਿਚ ਗੋਲਡ ਮੈਡਲ ਜਿੱਤ ਕੇ ਬਲਾਚੌਰ ਇਲਾਕੇ ਦਾ ਨਾਮ ਰੌਸ਼ਨ ਕੀਤਾ |  ਅਰਸ਼ਦੀਪ ਬਾਂਠ ਸਮੇਂ ਸਮੇਂ ਤੇ ਕਰਵਾਏ ਜਾ ਰਹੇ ਕੁਸ਼ਤੀ ਮੁਕਾਬਲਿਆਂ ਵਿੱਚ ਅਕਸਰ ਭਾਗ ਲੈਂਦਾ ਤੇ ਤਗਮੇ ਜਿੱਤ ਕੇ ਦੇਸ਼ ਵਿਦੇਸ਼ ਵਿੱਚ ਬਲਾਚੌਰ ਇਲਾਕੇ  ਦੇ ਨਾਲ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ | ਉਨ੍ਹਾਂ ਦੀ ਗੋਲਡ ਮੈਡਲ ਜਿੱਤਣ ਤੇ ਪਰਿਵਾਰ ਮੈਬਰਾਂ ਨੂੰ  ਵਧਾਈਆ ਦੇਣ ਵਾਲਿਆ ਦਾ ਤਾਤਾਂ ਲੱਗ ਗਿਆ | ਉਨ੍ਹਾਂ ਨੇ  ਅਰਸ਼ਦੀਪ ਬਾਂਠ ਦੇ ਅੱਗੇ ਤੋਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਤਾਂ ਕਿ ਮਾਂ ਖੇਡ  ਕੁਸ਼ਤੀ ਵਿੱਚ ਹੋਰ ਮੱਲਾਂ ਮਾਰਨ ਲਈ ਹੱਲਾ ਸ਼ੇਰੀ ਦਿੱਤੀ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਨਗਰ ਕੌਂਸਲ ਚੋਣਾਂ ਲਈ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਪੰਜ ਵਾਰਡ ਇੰਚਾਰਜਾਂ ਕੀਤੇ ਨਿਯੁਕਤੀ
Next articleਬੰਗਲਾਦੇਸ਼ ਵਿੱਚ ਹਿੰਸਾ ਜਾਰੀ, ਚੋਣਾਂ ਤੋਂ ਪਹਿਲਾਂ ਇੱਕ ਹੋਰ ਵਿਦਿਆਰਥੀ ਨੇਤਾ ਦੀ ਗੋਲੀ ਮਾਰ ਕੇ ਹੱਤਿਆ