HOME ਅਰਸ਼ਦੀਪ ਬਾਂਠ ਜੰਡੀ ਦੀ ਜਿੱਤ ਤੇ ਕਾਠਗੜ੍ਹ ਜਿੰਮ ਵਿਚ ਕੇਕ...

ਅਰਸ਼ਦੀਪ ਬਾਂਠ ਜੰਡੀ ਦੀ ਜਿੱਤ ਤੇ ਕਾਠਗੜ੍ਹ ਜਿੰਮ ਵਿਚ ਕੇਕ ਕੱਟ ਕੇ ਮਨਾਈ ਖੁਸ਼ੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  ਬਲਾਚੌਰ ਇਲਾਕੇ ਦਾ ਮਾਣ ਤੇ ਪਿੰਡ ਜੰਡੀ ਦਾ ਜੰਮਪਲ ਅਰਸ਼ਦੀਪ ਬਾਂਠ ਪੁੱਤਰ ਸਬ ਇੰਸਪੈਕਟਰ ਬਲਵੀਰ ਬਾਂਠ ਨੇ ਵਿਸ਼ਾਖਾਪਟਨ ਆਧਰਾ ਪ੍ਰਦੇਸ਼ ਵਿੱਚ ਤਿੰਨ ਜਨਵਰੀ ਤੋਂ 5 ਜਨਵਰੀ ਤੱਕ ਸੀਨੀਅਰ ਨੈਸ਼ਨਲ ਕੁਸ਼ਤੀ 97 ਕਿਲੋ ਭਾਰ  ਵਰਗ ਵਿੱਚ ਗੋਲਡ ਮੈਂਡਲ ਜਿੱਤ ਕੇ ਇਲਾਕੇ ਦਾ ਨਾਮ ਪੂਰੇ ਵਰਲਡ ਵਿਚ ਰੋਸ਼ਨ ਕੀਤਾ | ਉਨ੍ਹਾਂ ਦੀ ਜਿੱਤ ਤੇ ਹੈਲਥ ਹੱਬ ਫਿਟਨੈੱਸ ਜਿੰਮ ਨੇੜੇ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਕਾਠਗੜ੍ਹ ਵਿਚ ਜਿੰਮ ਮਾਲਕ ਗੁਰਮੋਹਨ ਸਿੰਘ ਸੈਣੀ ਤਾਜੋਵਾਲ ਅਤੇ ਜਸਪਾਲ ਜੱਸੀ ਭਾਟੀਆ ਗੋਲੂਮਾਜਰਾ ਪ੍ਰਸਿੱਧ ਸਮਾਜ ਸੇਵੀ ਵਲੋਂ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਪਰਿਵਾਰ ਨੂੰ  ਵਧਾਈਆ ਦਿੱਤੀਆ | ਉਨ੍ਹਾਂ ਕਿਹਾ ਕਿ ਅਰਸ਼ਦੀਪ ਬਾਂਠ ਜੰਡੀ ਨੇ ਜੋ ਕੁਸ਼ਤੀ ਵਿੱਚ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਉਹ ਇਕ ਬਹੁਤ ਵੀ ਪ੍ਰਸ਼ੰਸਾ ਯੋਗ ਹੈ | ਉਨ੍ਹਾਂ  ਅਰਸ਼ਦੀਪ ਬਾਂਠ ਜੰਡੀ ਨੂੰ ਅੱਗੇ ਤੋਂ ਵੀ ਮਾਂ ਖੇਡ ਕੁਸ਼ਤੀ ਨੂੰ  ਹੋਰ ਪ੍ਰਫੁਲਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ | ਉਨ੍ਹਾਂ ਨੇ ਅਰਸ਼ਦੀਪ ਬਾਂਠ ਜੰਡੀ ਦੇ ਉੱਜਵਲ ਭਵਿੱਖ ਦੇ ਲਈ ਕਾਮਨਾ ਕੀਤੀ ਤੇ ਹੋਰ ਕੁਸ਼ਤੀ ਵਿੱਚ ਮੱਲਾਂ ਮਾਰਨ ਲਈ ਹੱਲਾਸ਼ੇਰੀ  ਦਿੱਤੀ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਟੁੱਟੀ ਮੰਗਣੀ ਨੂੰ ਲੈ ਕੇ ਇੱਕ ਪਰੇਸ਼ਾਨ ਨੌਜਵਾਨ ਨੇ ਆਪਣੀ ਮੰਗੇਤਰ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ; 5 ਲੱਖ ਰੁਪਏ ਦੀ ਦਾਜ ਦੀ ਮੰਗ ਨੇ ਉਸਦੀ ਜਾਨ ਲੈ ਲਈ।
Next article*ਜ਼ਿਲ੍ਹੇ ਅੰਦਰ ਆਤਿਸ਼ਬਾਜੀ/ਪਟਾਖੇ ਚਲਾਉਣ ’ਤੇ ਪਾਬੰਦੀ*