ਜਾਨੀ ਨੁਕਸਾਨ ਤੋਂ ਹੋਇਆ ਬਚਾਅ , 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਦੇਰ ਰਾਤ ਅੱਗ ਤੇ ਕਾਬੂ
ਕਪੂਰਥਲਾ , 13 ਅਪ੍ਰੈਲ (ਕੌੜਾ)-ਆਰ ਸੀ ਐਫ ਦੇ ਨੇੜੇ ਭਲਾਣਾ ਪਿੰਡ ਦੇ ਸਾਹਮਣੇ ਬਣੀਆਂ ਹੋਈਆਂ ਝੁੱਗੀਆਂ ਵਿੱਚ ਦੇਰ ਰਾਤ ਅਚਾਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਭਲਾਣਾ ਚੌਂਕੀ ਦੀ ਪੁਲਿਸ ਅਤੇ ਕਪੂਰਥਲਾ ਫਾਇਰ ਬ੍ਰਿਗੇਡ ਦੀ ਟੀਮ ਨੇ ਰੈਸਕਿਊ ਆਪਰੇਸ਼ਨ ਚਲਾਇਆ ਤੇ ਤਿੰਨ ਘੰਟੇ ਦੀ ਕੜੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਫਿਲਹਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ । ਇਸ ਦੀ ਪੁਸ਼ਟੀ ਭੁਲਾਣਾ ਚੌਂਕੀ ਦੇ ਇੰਚਾਰਜ ਏ ਐਸ ਆਈ ਪੂਰਨ ਚੰਦ ਨੇ ਵੀ ਕਰਦੇ ਹੋਏ ਦੱਸਿਆ ਕਿ ਅੱਗ ਨੂੰ ਬੁਝਾਉਣ ਵਿੱਚ ਲਗਭਗ ਅੱਠ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅਹਿਮ ਭੂਮਿਕਾ ਨਿਭਾਈ।ਫਾਇਰ ਬ੍ਰਿਗੇਡ ਕਪੂਰਥਲਾ ਦਫਤਰ ਦੇ ਅਨੁਸਾਰ ਰਾਤ ਲਗਭਗ ਸਵਾ 12 ਵਜੇ ਉਹਨਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਹੀ ਮੌਕੇ ਤੇ ਪਹੁੰਚ ਕੇ ਫਾਇਰ ਅਧਿਕਾਰੀ ਰਵਿੰਦਰ ਕੁਮਾਰ ਦੀ ਟੀਮ ਨੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ। ਦੱਸਿਆ ਜਾ ਰਿਹਾ ਕਿ ਅੱਗ ਤੇ ਕਾਬੂ ਪਾਉਣ ਦੇ ਲਈ ਕਪੂਰਥਲਾ ਫਾਇਰ ਬ੍ਰਿਗੇਡ ਦੇ ਇਲਾਵਾ ਸੁਲਤਾਨਪੁਰ ਲੋਧੀ ਅਤੇ ਕਰਤਾਰਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਫਾਇਰ ਅਧਿਕਾਰੀ ਰਵਿੰਦਰ ਕੁਮਾਰ ਦੀ ਟੀਮ ਨੇ ਪੁਲਸ ਟੀਮ ਦੇ ਨਾਲ ਮਿਲ ਕੇ ਇਸ ਅੱਗ ਤੇ ਕਾਬੂ ਪਾਇਆ। ਜਦਕਿ ਇਸ ਨਾਲ ਰੇਲ ਕੋਚ ਫੈਕਟਰੀ ਦੇ ਬਾਹਰ ਬਣੀਆਂ ਲਗਭਗ 150 ਝੁੱਗੀਆਂ ਨੂੰ ਪੂਰੀ ਤਰ੍ਹਾਂ ਨਾਲ ਸੜਕੇ ਸਵਾਹ ਹੋ ਗਈਆਂ।
ਭੁਲਾਣਾ ਚੌਕੀ ਇੰਚਾਰਜ ਏ ਐਸ ਆਈ ਪੂਰਨ ਚੰਦ ਨੇ ਦੱਸਿਆ ਕਿ ਇਸ ਘਟਨਾ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਅਨਮਾਨ ਅਨੁਸਾਰ ਝੁੱਗੀਆਂ ਵਿੱਚ ਖਾਣਾ ਬਣਾਉਂਦੇ ਸਮੇਂ ਅੱਗ ਲੱਗਣ ਬਾਰੇ ਦੱਸਿਆ ਜਾ ਰਿਹਾ ਹੈ। ਜਿਸ ਨਾਲ ਅੱਗ ਨੇ ਇੱਕ ਵਿਕਰਾਲ ਰੂਪ ਧਾਰ ਲਿਆ। ਜ਼ਿਕਰਯੋਗ ਹੈ ਕਿ ਇਹਨਾਂ ਝੁੱਗੀਆਂ ਵਿੱਚ ਪਿਛਲੇ ਸਾਲ ਦੌਰਾਨ ਵੀ ਕਈ ਵਾਰ ਅੱਗ ਲੱਗਣ ਦੀ ਘਟਨਾ ਕਰ ਚੁੱਕੀ ਹੈ ਤੇ ਪ੍ਰਸ਼ਾਸਨ ਇਸ ਸਬੰਧ ਵਿੱਚ ਕੋਈ ਠੋਸ ਕਦਮ ਨਹੀਂ ਚੱਕ ਰਿਹਾ।
*ਕਈ ਭਾਵੁਕ ਕਰਨ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ*
ਝੁੱਗੀਆਂ ਨੂੰ ਅੱਗ ਲੱਗਣ ਨਾਲ ਜਿੱਥੇ 150 ਝੁੱਗੀਆਂ ਸੜ ਕੇ ਸਾਹ ਹੋ ਗਈਆਂ, ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾ ਰਿਹਾ। ਉੱਥੇ ਹੀ ਕਈ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ।
ਇਸ ਤਰ੍ਹਾਂ ਜਿੱਥੇ ਸਾਰਾ ਸਮਾਨ ਸੜ ਕੇ ਪੂਰੀ ਤਰ੍ਹਾਂ ਨਾਲ ਸੁਵਾਹ ਹੋ ਚੁੱਕਾ ਸੀ। ਉੱਥੇ ਹੀ ਬੱਚਿਆਂ ਵੱਲੋਂ ਆਪਣੇ ਸੜੇ ਹੋਏ ਖਿਡਾਉਣੇ ਤੇ ਘਰ ਦੇ ਬਰਤਨ ਇਕੱਠੇ ਕਰਕੇ ਇੱਕ ਥਾਂ ਇਕੱਠੇ ਕਰਨ ਦੀਆਂ ਭਾਵੁਕ ਤਸਵੀਰਾਂ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly