ਹਥਿਆਰ ਲਾਇਸੈਂਸ ਮਾਮਲਾ: ਸੀਬੀਆਈ ਵੱਲੋਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ ’ਤੇ ਛਾਪਾ

ਸ੍ਰੀਨਗਰ (ਸਮਾਜ ਵੀਕਲੀ):  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਥਿਆਰਾਂ ਦੇ ਲਾਇਸੈਂਸ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੇ ਸਾਬਕਾ ਸਲਾਹਕਾਰ ਬਸ਼ੀਰ ਖ਼ਾਨ ਦੇ ਘਰ ਉੱਤੇ ਛਾਪਾ ਮਾਰਿਆ। ਜਾਂਚ ਏਜੰਸੀ ਨੇ ਨਵੀਂ ਦਿੱਲੀ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ 40 ਥਾਵਾਂ ‘ਤੇ ਛਾਪੇਮਾਰੀ ਕੀਤੀ। ਖ਼ਾਨ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਸਲਾਹਕਾਰ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਪਿਛਲੇ ਸਾਲ ਮਾਰਚ ਵਿੱਚ ਸਲਾਹਕਾਰ ਬਣਾਇਆ ਗਿਆ ਸੀ, ਜਦੋਂ ਜੀਸੀ ਮੁਰਮੂ ਜੰਮੂ -ਕਸ਼ਮੀਰ ਦੇ ਉਪ ਰਾਜਪਾਲ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖੀਮਪੁਰ ਖੀਰੀ ਹਿੰਸਾ ’ਚ ਸ਼ਹੀਦ ਕਿਸਾਨਾਂ ਨੂੰ ਭੇਟ ਕੀਤੀਆਂ ਜਾ ਰਹੀਆਂ ਨੇ ਸ਼ਰਧਾਂਜਲੀਆਂ: ਸਮਾਗਮ ’ਚ ਜਾਣ ਤੋਂ ਰੋਕਣ ਲਈ ਪੁਲੀਸ ਨੇ ਨਾਕੇ ਲਗਾਏ
Next articleਬਠਿੰਡਾ ’ਚ ਬੋਡੋ ਅਤਿਵਾਦੀ ਨਾਜਾਇਜ਼ ਹਥਿਆਰਾਂ ਸਣੇ ਗ੍ਰਿਫ਼ਤਾਰ, ਦੂਜੇ ਦੇ ਭਾਲ ਜਾਰੀ