(ਸਮਾਜ ਵੀਕਲੀ)
ਅੱਖਾਂ ਛਲਕਣ ਵਾਂਗ ਸਮੁੰਦਰ,
ਪਾਣੀ ਵਗਦਾ ਖਾਰਾ।
ਜਾਂ ਵਿਛੜੇ ਕੋਈ ਦਿਲ ਦਾ ਜਾਨੀ,
ਜਾਂ ਮਿਲਜੇ ਯਾਰ ਪਿਆਰਾ।
ਮੈ ਲੱਖ ਦਰਵਾਜੇ ਢੋਅ ਕਿ ਰੱਖੇ,
ਆ ਵੜਿਆ ਵਣਜਾਰਾ।
ਲੁੱਟ ਲੈ ਗਿਆ ਅਰਮਾਨ ਦਿਲਾਂ ਦੇ,
ਸਧਰਾਂ ਮੌਜ ਬਹਾਰਾਂ।
ਮੈਂ ਕੀਕਣ ਦੱਸਾਂ ਬੋਲ ਨਾ ਹੋਵੇ,
ਨਾਲ ਅੱਖਾਂ ਕਰਾਂ ਇਸ਼ਾਰਾ।
ਸ਼ਬਦ ਮੁੱਕ ਜਾਣ ਜਾ ਕੇ ਜਿੱਥੇ,
ਸਿਰਫ਼ ਬੋਲੇ ਦਿਲ ਵਿਚਾਰਾ।
ਕੋਈ ਨਾ ਸੁਣੇ ਕੂਕ ਸੱਸੀ ਦੀ,
ਗਈ ਥਲ ਵਿੱਚ ਬਣ ਅੰਗਿਆਰਾ।
ਹੀਰ, ਸੋਹਣੀ, ਸੱਸੀ ਨੂੰ ਪੁੱਛੋ,
ਜਿੰਨਾਂ ਦੀ ਕਿਸੇ ਨਾ ਸੁਣੀ ਪੁਕਾਰਾ।
ਮੈ ਵੀ ਭੁੱਲ ਕੇ ਉਸ ਰਾਹੇ ਤੁਰ ਪਈ,
ਜਿੱਥੇ ਵੈਰੀ ਬਣੇ ਜੱਗ ਸਾਰਾ।
ਮੈਂ ਬੁੱਕਲ ਵਿੱਚ ਮੂੰਹ ਲੈ ਕੇ ਰੋਵਾਂ,
ਨਾ ਮਿਲਿਆ ਕੋਈ ਸਹਾਰਾ।
ਅਸੀ ਹੰਝੂਆਂ ਦੇ ਗਲ ਹਾਰ ਬਣਾ ਲੇ,
ਜ਼ੁਲਫਾਂ ਪਿਆ ਖਿਲਾਰਾ।
ਆ ਵੇਖ ਮੈਨੂੰ ਪੱਤੋ ਦੇ ਸ਼ੌਕੀਨਾਂ,
ਤੇਰੇ ਬਾਝੋਂ ਮਨ ਦੁਖਿਆਰਾ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 94658-21417