ਅਰਜੋਈ

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਮੈਂ ਇਕ ਅਰਜੋਈ ਲੈ ਕੇ ਆਈ।
ਤੇਰੇ ਦਰ ਤੇ ਆ ਰੁਕੀ।
ਮੈਂ ਬਹੁਤ ਬੂਹਾ ਖੜਕਾਇਆ ਤੂੰ
ਨਾ ਖੋਲਿਆ।
ਮੈਂ ਤੇਰੇ ਬੂਹੇ ਅੱਗੇ ਖੜੀ ਹੋ ਕੇ ਜ਼ਾਰੋ ਜਾਰ ਰੋਈ।
ਮੈਂ ਤੈਨੂੰ ਆਖਾਂ ਤੂੰ ਕਵੀ,ਲੇਖਕ ਹੈ ਮੇਰੇ ਵਾਸਤੇ ਕੂਝ ਲਿੱਖ।
ਮੈਂ ਤੈਨੂੰ ਬਹੁਤ ਪਿਆਰ ਕੀਤਾ ਹੈ।
ਤੂੰ ਮੇਰੇ ਦਿਲ ਦੀ ਧੜਕਣ ਜਾਣਦਾ ਹੈ
ਸੁਣ ਫਿਰ ਕੰਨ ਲੱਗਾ ਕੇ ਇਸ਼ਕ ਵਿਚ ਕੋਈ ਸ਼ਰਤ ਨਹੀਂ ਹੁੰਦੀ ਹੈ।
ਤੂੰ ਆਪਣੇ ਆਪ ਨੂੰ ਫ਼ਕੀਰਾਂ ਵਾਂਗ ਕਰੇਗਾ ਉਹ ਤੇਰੇ ਵੱਸ ਦੀ ਗੱਲ ਨਹੀ ਹੈ।

ਇਸ਼ਕ ਇਕ ਅਨੌਖੀ ਅੱਗ ਹੈ
ਜੋ ਕਦੀ ਬੁਝਦੀ ਨਹੀਂ ਹੈ।
ਲੇਖਕ ਹੋਣਾ ਸੌਖਾ ਨਹੀਂ ਹੈ।
ਆਪਣਾ ਆਪ ਰੌਲਣਾ ਪੈਂਦਾ ਹੈ।
ਲੇਖਕਾਂ ਨੂੰ ਹਰ ਵਕਤ ਆਪਣਾ ਖੂਨ ਸਾੜ ਕੇ ਲਿਖਣਾ ਪੈਂਦਾ ਹੈ।ਉਹ ਵੀ ਕੁਝ ਨਵਾ।
ਲੇਖਕ ਹਰ ਰੋਜ਼ ਇਕ ਨਵੇਂ ਸਫ਼ਰ ਤੇ ਜਾਣਾ ਪੈਂਦਾ ਹੈ, ਰੋਜ਼ ਹੀ ਵਾਪਸ ਵੀ ਆਣਾ ਪੈਂਦਾ ਹੈ।
ਮੈਂ ਤਾਂ ਇਕਲੀ ਹਾਂ ਇਕ ਵਾਰ ਤੂੰ ਆਪਣੀ ਨਜ਼ਰ ਮੇਰੇ ਤੇ ਪਾ ਦੇਵੇਂਗਾ ਮੈ ਨਿਹਾਲ ਹੋ ਜਾਵਾਂ ਗੀ।
ਇਸ਼ਕ ਵਿਚ ਮੈਂ ਤੇਰੀਆਂ ਮਿੰਨਤਾਂ ਕਰਦੀ ਹਾਂ

ਤੂੰ ਤਾਂ ਮੇਰਾ ਚੰਨ ਹੈ ਮੈ ਤੇਰੀ ਚੁਕੋਰੀ ਤੇਰੀ ਬਸ ਇਕ ਵਾਰ ਮੰਨ ਜਾ।
ਜ਼ਹਿਰ ਦਾ ਘੁਟ ਭਰਣਾ ਬਹੁਤ ਔਖਾਂ ਹੈ।
ਇਸ਼ਕ ਤਾਂ ਇਕ ਮਿੱਠਾ ਜ਼ਹਿਰ ਹੈ।
ਤੂੰ ਕੀ ਸੋਚਦਾ ਹੈ ਮੈਂ ਤੇਰੇ ਦਰ ਤੇ ਖੜੀ ਰਹਾਂਗੀ ਸ਼ਾਮਾਂ ਪੈ ਗਈ।
ਮੈਂ ਜਾ ਰਹੀ ਆਪਣੇ ਘਰਾਂ ਨੂੰ।
ਮੈਂ ਆਪਣਾ ਮੂੰਹ ਉਦਾਸੀ ਵਾਲਾ ਲੈ ਕੇ ਜਾ ਰਹੀ ਹਾਂ
ਮੇਰੇ ਬਦਲ ਗਰਜਿਆ ਇਝ ਲੱਗਾ ਧਰਤੀ ਪਾਟੀ।
ਫਿਰ ਕਿਤਨੇ ਦਿਨ ਬੀਤ ਗਏ
ਨਾ ਉਹ ਮੈਨੂੰ ਮਿਲਿਆਂ ਨਾ ਮੈ ਉਸ ਨੇ ਮਿਲੀ।
ਇਕ ਦਿਨ ਮੈਂ ਤੜਪ ਕੇ ਫਿਰ ਉਸ ਪਾਸੇ ਨਿਕਲੀ ਦੇਖਿਆ
ਉਹ ਪਾਗਲਾਂ ਵਾਂਗ ਮੈਨੂੰ ਲੱਭ ਰਿਹਾ ਹੈ।
ਮੈਂ ਦੇਖਕੇ ਅਣਦੇਖਾ ਕਰਕੇ ਅੱਗੇ ਨਿਕਲ ਗਏ।ਉਹ ਪਿਛੋਂ
ਮੈਨੂੰ ਅਵਾਜ਼ਾਂ ਦੇਂਦਾ ਰਿਹਾ।
ਮੈਂ ਕੁਝ ਨਾ ਸੁਣਿਆ ਮੈਂ ਆਪਣੇ ਰਾਸਤੇ ਚਲੀ ਜਾ ਰਹੀ ਸੀ।

ਸੁਰਜੀਤ ਸਾੰਰਗ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਖਤੋ ਤਾਜ
Next articleਏਹੁ ਹਮਾਰਾ ਜੀਵਣਾ ਹੈ -307