ਅਸੀਂ ਆਪਣੀਆਂ ਸੋਚਾਂ ਦੇ ਗੁਲਾਮ ਹਾਂ?

ਹਰਚਰਨ ਸਿੰਘ ਪ੍ਰਹਾਰ 
         (ਸਮਾਜ ਵੀਕਲੀ)
ਸਾਨੂੰ ਸਾਡੀਆਂ ਆਪਣੀਆਂ ਬਣਾਈਆਂ ਸੋਚਾਂ, ਧਾਰਨਾਵਾਂ, ਮਰਿਯਾਦਾਵਾਂ, ਪ੍ਰੰਪਰਾਵਾਂ ਨੇ ਗੁਲਾਮ ਬਣਾਇਆ ਹੋਇਆ ਹੈ। ਅਸੀਂ ਧਰਮਾਂ, ਜਾਤਾਂ, ਕੌਮਾਂ, ਨਸਲਾਂ, ਸਭਿਆਚਾਰਾਂ, ਵਿਰਸਿਆਂ, ਬੋਲੀਆਂ ਦੀ ਗੁਲਾਮ ਮਾਨਸਿਕਤਾ ਦਾ ਸ਼ਿਕਾਰ ਹਾਂ। ਸਾਨੂੰ ਕੋਈ ਹੋਰ ਨਹੀਂ, ਸਾਡਾ ਡਰ ਹੀ ਰੋਕਦਾ ਹੈ।
ਇਹ ਸਭ ਅਸੀਂ ਹੀ ਆਪਣੇ ਲਈ, ਆਪਣੀ ਸਹੂਲਤ ਲਈ, ਸਮੇਂ ਤੇ ਸਥਾਨ ਅਨੁਸਾਰ ਆਪਣੀ ਤੇ ਸਮਾਜ ਦੀ ਤਰੱਕੀ ਲਈ ਬਣਾਇਆ ਸੀ ਨਾ ਕਿ ਇਨ੍ਹਾਂ ਦੀ ਗੁਲਾਮੀ ਕਰਨ ਲਈ।
ਜੇ ਸਾਨੂੰ ਸਮੇਂ ਤੇ ਸਥਾਨ ਅਨੁਸਾਰ ਕੁਝ ਫਿੱਟ ਨਹੀਂ ਆ ਰਿਹਾ ਤਾਂ ਉਸਨੂੰ ਬਦਲਣ ਲਈ ਕਿਸੇ ਤੋਂ ਡਰਨ ਦੀ ਲੋੜ ਨਹੀਂ। ਸਾਨੂੰ ਸਾਡੇ ਵਿਸ਼ਵਾਸ ਹੀ ਕੁਝ ਕਰਨ ਜਾਂ ਨਾ ਕਰਨ ਲਈ ਪ੍ਰੇਰਨਾ ਦਿੰਦੇ ਹਨ ਜਾਂ ਰੋਕਦੇ ਹਨ। ਪਰ ਇਹ ਸਭ ਕੁਝ ਸਾਡੇ ਅੰਦਰ ਹੀ ਹੈ। ਜੇ ਅਸੀਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।
ਸਾਨੂੰ ਕਈ ਕੁਝ ਛੱਡਣਾ ਪੈਣਾ ਤੇ ਕਈ ਕੁਝ ਨਵਾਂ ਲੈਣਾ ਪੈਣਾ। ਜੋ ਪੁਰਾਣਾ ਛੱਡਣਯੋਗ ਹੈ, ਉਹ ਛੱਡਣ ਅਤੇ ਜੋ ਨਵਾਂ ਅਪਨਾਉਣਯੋਗ ਹੈ, ਉਸਨੂੰ ਅਪਨਾਉਣ ਤੋਂ ਘਬਰਾਉਣਾ ਨਹੀਂ ਚਾਹੀਦਾ ਤੇ ਨਾ ਸ਼ਰਮ ਮੰਨਣੀ ਚਾਹੀਦੀ ਹੈ। ਇੱਥੇ ਕੁਝ ਵੀ ਅਜਿਹਾ ਨਹੀਂ, ਜੋ ਅਪਨਾਇਆ ਨਹੀਂ ਜਾ ਸਕਦਾ ਜਾਂ ਛੱਡਿਆ ਨਹੀਂ ਜਾ ਸਕਦਾ?
ਅਸੀਂ ਹੀ ਬਣਾਉਣ ਤੇ ਢਾਹੁਣ ਵਾਲ਼ੇ ਹਾਂ, ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ? ਅਸੀਂ ਆਪਣੇ ਪਲੈਨਿਟ ਤੇ ਕੁਦਰਤ ਦਾ ਮਾਸਟਰ ਪੀਸ ਹਾਂ। ਸਾਡੀ ਆਪਣੀ ਤੇ ਸਮਾਜ ਦੀ ਤਰੱਕੀ ਲਈ ਜੋ ਵੀ ਕਰਨਯੋਗ ਹੈ ਕਰੀਏ ਅਤੇ ਜੋ ਛੱਡਣਯੋਗ ਹੈ ਛੱਡੀਏ।
ਸਾਡੇ ਬਜ਼ੁਰਗਾਂ ਨੇ ਆਪਣੇ ਲਈ ਤੇ ਸਾਡੇ ਲਈ ਆਪਣੀ ਅਕਲ, ਸਮਰੱਥਾ ਤੇ ਲੋੜਾਂ ਅਨੁਸਾਰ ਬਹੁਤ ਕੁਝ ਕੀਤਾ, ਇਸ ਲਈ ਉਨ੍ਹਾਂ ਦੇ ਧੰਨਵਾਦੀ ਹੋਈਏ। ਪਰ ਅਸੀਂ ਵੀ ਆਪਣੇ ਸਮਿਆਂ ਵਿੱਚ ਆਪਣੇ ਤੇ ਆਪਣੀਆਂ ਅਗਲੀਆਂ ਨਸਲਾਂ ਲਈ ਆਪਣੀ ਅਕਲ ਤੇ ਸਮਰੱਥਾ ਅਨੁਸਾਰ ਕੁਝ ਕਰਦੇ ਰਹੀਏ।
ਹਰਚਰਨ ਸਿੰਘ ਪ੍ਰਹਾਰ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next article“ਵਿਰਸੇ ਦੀ ਸ਼ਾਨ” ਗੀਤ ਦਾ ਸਿੰਗਲ ਟਰੈਕ ਪੋਸਟਰ ਲੋਕ ਅਰਪਿਤ