ਸਮਾਜਵੀਕਲੀ- ਮੰਗੇ ਦੀ ਬੇਬੇ ਹਰ ਰੋਜ ਉਸਨੂੰ ਆਖਦੀ, “ਵੇ ਤੇਰੀ ਜਨਾਨੀ ਤਾਂ ਕੁੜੀਆਂ ਨਾਲ ਘਰ ਭਰੀ ਜਾਂਦੀ ਐ,, ਪੁੱਤਰਾਂ ਨਾਲ ਹੀ ਖਾਨਦਾਨ ਚੱਲਦੇ ਨੇ ,ਵੈਸੇ ਵੀ ਘਰ ਦੀ ਜਮੀਨ, ਜਾਇਦਾਦ ਵੀ ਪੁੱਤਾਂ ਨੂੰ ਹੀ ਸਾਂਭੀ ਜਾਂਦੀ ਆ. ਨਾ ਕਿ ਜਵਾਈਆਂ ਨੂੰ”। ਬੇਬੇ ਦੀਆਂ ਤਰਕਹੀਣ ਦਲੀਲਾਂ ਤੋਂ ਤੰਗ ਆਕੇ ਮੰਗੇ ਨੇ ਤੀਜੀ ਔਲਾਦ ਵਾਸਤੇ ਲਿੰਗ ਨਿਰਧਾਰਣ ਟੈਸਟ ਕਰਵਾਾ ਹੀ ਲਿਆ ਅਤੇ ਲੜਕਾ ਪੈਦਾ ਹੋਣ ਦੀ ਲਗਭਗ ਪੁਸ਼ਟੀ ਹੋ ਗਈ ਹੁਣ ਉਸਦੀ ਦੀ ਬੇਬੇ ਅਤੇ .ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ।
ਗੁਆਢਣ ਔਰਤਾਂ ਨਾਲ ਗੱਲਾਂ ਕਰਦਿਆਂ ਮੰਗੇ ਦੀ ਮਾਂ ਬੁੜਬੁੜਾਈ, , “,ਐਤਕੀ ਤਾਂ ਸਾਡੇ ਘਰ ਸ਼ਰਤੀਆ ਪੋਤਾਾ ਹੀ ਜੰਮਣਾ,ਬਹਤ ਵੱਡੇ ਡਾਕਟਰ ਕੋਲੋ ਇਾਲਜ ਚੱਲ ਰਿਹਾ ਮੇਰੀ ਨੂੰਹ ਦਾ”।ਇੱਕ ਸਿਆਣੀ ਤ੍ਰੀਮਤ ਨੇ ਸੰਬੋਧਿਤ ਹੁੰਂਦਿਆਂ ਆਖਿਆ, “ਬੇਬੇ ਜੀ ਜੇਕਰ ਪੁੱਤਰਾਂ ਨਾਲ ਘਰ ਦੀ ਸਰਦਾਰੀ ਹੁੰਦੀ ਹੈ ਤਾਂ ਧੀ-ਧਿਆਣੀਆਂ ਵੀ ਘਰ ਦੀ ਇੱਜਤ,ਮਾਣ .ਮਰਿਆਦਾ ਤੇ ਸਨਮਾਨ ਦੀਆਂ ਪ੍ਰਤੀਕ ਹੁੰਦੀਆਂ ਨੇ ,ਧੀਆਂ ਤੋਂ ਸੱਖਣੇ ਘਰਾਂ ਵਿੱਚ ਰੌਣਕਾਂ ਦੀ ਅਣਹੋਂਦ ਹਰ ਵੇਲੇ ਰੜਕਦੀ ਹੈ”।
ਪਰ ਡਾਕਟਰਾਂ ਦੇ ਲਿੰਗ ਨਿਰਧਾਰਨ ਡਾਹਢੇ ਅੱਗੇ ਝੂਠੇ ਸਿੱਧ ਹੋਏ ਤੇ ਮੰਗੇ ਦੇ ਘਰ ਤੀਜੀ ਬਾਰੀ ਫਿਰ ਬੱਚੀ ਨੇ ਜਨਮ ਲਿਆ ਤਾਂ “ ਨੰਨ੍ਹੀ ਜਾਨ”ਨੂੰ ਵੇਖਣ ਆਈਆਂ ਔਰਤਾਂ ਰਿਸ਼ਤੇਦਾਰਾਂ,ਦੋਸਤਾ ,ਮਿੱਤਰਾਂ ਦੇ ਚਿਹਰਿਆਂ ਤੇ ਪਸਰੀ ਉਦਾਸੀ ਦੀ ਝਲਕ ਸਪੱਸ਼ਟ ਵਿਖਾਈ ਦੇ ਰਹੀ ਸੀ, ਮੰਗੇ ਦੀ ਬੇਬੇ ਦਾ ਰੋ-ਰੋ ਕੇ ਬੁਰਾ ਹਾਲ ਸੀ।ਘਰ ਵਿੱਚ ਮਾਤਮ ਵਰਗਾ ਮਾਹੌਲ ਸੀੌ।ਬਿਰਧ ਔਰਤਾਂ ਨੇ ਨਵੀਂ ਜਨਮੀ ਬੱਚੀ ਨੂੰ ਲਾਡ ਲਡਾਉਣ ਦੀ ਬਜਾਇ ਬੱਚੀ ਦੀ ਮਾਂ ਕੋਲ ਅਫਸੋਸ ਜਿਤਾਉਣਾ ਬਿਹਤਰ ਸਮਝਦਿਆਂ ਬੁੜਬੁੜਾਉਣਾ ਸ਼ੁਰੂ ਕੀਤਾ. “ ਨੀ ਕਰਮੀਏ, ਤੇਰੇ ਤਾਂ ਕਰਮ ਹੀ ਮਾੜੇੇ ਨੇ, ਕਿੰਨਾ ਚੰਗਾ ਹੁੰਦਾ ਜੇ ਐਤਕੀ ਰੱਬ ਤੇਰੀ ਝੋਲੀ ਵਿੱਚ ਪੋਤਰੇ ਦੀ ਦਾਤ ਪਾ ਦਿੰਦਾ”।
“ਨੰਨ੍ਹੀ ਜਾਨ” ਦੀ ਸਾਂਭ ਸੰਭਾਲ ਵਿੱਚ ਕਿਸੇ ਨੇ ਰੁਚੀ ਨਾ ਵਿਖਾਈ ਜਿਸਦੇ ਕਰਕੇ ਦੋ ਕੁ ਹਫਤਿਆਂ ਬਾਦ ਬੱਚੀ ਜਹਾਨੋਂ ਰੁਖਸਤ ਹੋ ਗਈ।ਹੁਣ ਫਿਰ ਸਾਕ ਸਬੰਧੀ.ਰਿਸ਼ਤੇਦਾਰ,ਮਿੱਤਰ ਬੱਚੀ ਦੀ ਮੌਤ ਦਾ ਅਫਸੋਸ ਕਰਨ ਬਹੁੜੇ ਤਾਂ ਘਰ ਵਿੱਚ ਬੱਚੀ ਦੀ ਮਾਂ ਤੋਂ ਬਿਨ੍ਹਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ਤੇ ਵੱਖਰੀ ਕਿਸਮ ਦਾ ਸਕੂਨ ਝਲਕ ਰਿਹਾ ਸੀ।
ਮੰਗੇ ਦੀ ਬੇਬੇ ਇਕੱਠੀਆਂ ਹੋਈਆਂ ਅੋਰਤਾਂ ਨੂੰ ਸਕੂਨ ਭਰੇ ਲਹਿਜੇ ਵਿੱਚ ਆਖਣ ਲੱਗੀ “ਮੇਰਾ ਪੁੱਤ ਤਿੰਨ ਧੀਆਂ ਦੀ ਕਬੀਲਦਾਰੀ ਕਿਵੇਂ ਨਜਿੱਠਦਾ ? ਬਾਕੀ ਇਹ ਕਿਹੜਾ ਕੁੰਭ ਦਾ ਮੇਲਾ ਜਿਹੜਾ ਬਾਰਾਂ ਸਾਲ ਬਾਦ ਲੱਗਣੈ,ਹੁਣ ਨੀ ਤਾਂ ਅਗਲੇ ਵਰ੍ਹੇ ਮੇਰੀ ਪੋਤੇ ਵਾਲੀ ਰੀਝ ਪੂਰੀ ਹੋ ਹੀ ਜਾੳ”ੂ।ਇਕੱਤਰ ਹੋਈਆਂ ਤ੍ਰੀਮਤਾਂ ਬੇਬੇ ਦੀ ਘਟੀਆ,ਸੌੜੀਆਂ ਤੇ ਬੇਤੁਕੀਆਂ ਗੱਲਾਂ ਵਿੱਚ ਹਾਮੀ ਭਰਦਿਆਂ ਘਰ ਨੂੰ ਹੋ ਤੁਰੀਆਂ।
ਮਾ:ਹਰਭਿੰਦਰ “ਮੁੱਲਾਂਪੁਰ”
ਸੰਪਰਕ:95308-20106
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly