* ਸਾਰਾ ਸਾਲ ਬਣਦਾ April Fool (ਅਪ੍ਰੈਲ ਫੂਲ) *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
(ਸਮਾਜ ਵੀਕਲੀ) ਪਹਿਲੀ ਅਪ੍ਰੈਲ ਹਰ ਸਾਲ ਇੱਕ ਦੂਜੇ ਨੂੰ ਮੂਰਖ ਬਣਾਉਣ ਵਾਲਾ ਦਿਨ ਮੰਨਿਆ ਜਾਂਦਾ ਹੈ ਇਸੇ ਕਰਕੇ ਇਸ ਨੂੰ April Fool Day ਕਿਹਾ ਜਾਂਦਾ ਹੈ l
ਵਿਗਿਆਨਿਕ ਖੋਜਾਂ ਪਰਖ ਤੇ ਅਧਾਰਿਤ ਹੁੰਦੀਆਂ ਹਨ l ਪਰਖ ਕਰਨ ਲਈ ਵਿਅਕਤੀ ਹਰ ਵਰਤਾਰੇ ਤੇ ਪ੍ਰਸ਼ਨ ਕਰਨਯੋਗ ਹੋਣਾ ਚਾਹੀਦਾ ਹੈ l
ਪੁਜਾਰੀ ਵਰਗ ਸਵਾਲ ਕਰਨੋਂ ਰੋਕਦਾ ਹੈ ਅਤੇ ਧਰਮਾਂ ਵਿੱਚ ਲਿਖੇ ਨੂੰ ਆਖਰੀ ਸੱਚ ਮੰਨਦਾ ਹੈ ਜਦਕਿ ਵਿਗਿਆਨ ਲਈ ਕੁੱਝ ਵੀ ਆਖਰੀ ਸੱਚ ਨਹੀਂ ਹੁੰਦਾ l
ਵਿਗਿਆਨ ਦੀ ਖੋਜ ਵਿੱਚ ਕੋਈ ਵੀ ਸੁਧਾਰ ਕਰ ਸਕਦਾ ਹੈ, ਵਿਗਿਆਨੀਆਂ ਦੀਆਂ ਭਾਵਨਾਵਾਂ ਨਹੀਂ ਭੜਕਦੀਆਂ ਜਦਕਿ ਆਸਤਿਕ ਵਿਅਕਤੀ ਦੀਆਂ ਭਾਵਨਾਵਾਂ ਭੜਕ ਜਾਂਦੀਆਂ ਹਨ l ਇਸ ਕਰਕੇ ਆਸਤਿਕਾਂ ਦਾ April Fool ਪੁਜਾਰੀ ਵਰਗ ਦੁਆਰਾ ਸਾਰਾ ਸਾਲ ਹੀ ਬਣਾਇਆ ਜਾਂਦਾ ਹੈ l
ਜੇਕਰ ਇਹ ਕਿਹਾ ਜਾਵੇ ਕਿ ਪੁਜਾਰੀ ਵਰਗ ਕਈ ਪੀੜ੍ਹੀਆਂ ਤੋਂ ਰੋਜ਼ਾਨਾ April Fool ਬਣਾਉਂਦਾ ਹੈ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
Previous articleਇੱਕ ਗ਼ਜ਼ਲ 
Next articleਇੱਕ ਥੱਪੜ ਨੇ ਕਈ ਵਰ੍ਹੇ ਖੁੰਝਾਏ