(ਸਮਾਜ ਵੀਕਲੀ)
ਆਪਣਿਆਂ ਨੂੰ ਕਦੇ ਫੂਲ ਬਣਾਈ ਦਾ
ਦਿਲਾਂ ਵਿੱਚ ਪਿਆਰ ਨੂੰ ਜਤਾਈਦਾ
ਇੱਜ਼ਤ ਤੇ ਵੱਡਿਆਂ ਦਾ ਮਾਣ ਰੱਖੀਏ
ਛੋਟਿਆਂ ਨੂੰ ਮਾਣ ਹੌਸਲਾ ਅਫ਼ਜਾਈਦਾ
ਨਿਵਿਆਂ ਨੂੰ ਦੇਖ ਜਿੰਦਗੀ ਟਪਾਲੀਏ
ਵੱਡਿਆਂ ਨੂੰ ਦੇਖ ਕਰਜ਼ ਨੀ ਚੜਾਈਦਾ
ਔਕਾਤ ਤੋਂ ਨਾ ਵਧ ਕੇ ਬਈ ਸ਼ੌਕ ਪੂਰੀਏ
ਜਿੰਦਗੀ ਚ ਮਾਣ ਕੀਤੀ ਹੋਈ ਪੜ੍ਹਾਈਦਾ
ਉੱਚੀ ਕਰਕੇ ਪੜ੍ਹਾਈ ਉੱਚਾ ਮਾਣ ਖੱਟੀਏ
ਮਾਣ ਬੜਾ ਹੁੰਦਾ ਦਸ ਨਹੁੰ ਦੀ ਕਮਾਈਦਾ
ਕਦੇ ਮਾਂ ਬਾਪ ਜਿਹੇ ਨਾ ਉਇ ਰੁੱਖ ਵੱਢੀਏ
ਧੁੱਪ ਵਿੱਚ ਮੁੱਲ ਪੈਂਦਾ ਛਾਂ ਦੀ ਠੰਡਾਈ ਦਾ
ਸਿਰੜ ਤੇ ਸਿਦਕ ਨਾਲ਼ ਜੀਉਂਏ ਜਿੰਦਗੀ
ਔਕੜਾਂ ਤੋਂ ਡਰ ਪੈਰ ਪਿੱਛੇ ਨੀ ਹਟਾਈਦਾ
ਥੁੱਕ ਅਸਮਾਨੀ ਬਈ ਕਦੇ ਨਾ ਥੁੱਕੀਏ
ਫਾਇਦਾ ਨੀ ਹੁੰਦਾ ਸ਼ਰੀਕੇ ਚ ਲੜਾਈਦਾ
ਜਾਣ ਬੁੱਝ ਕਿਸੇ ਦਾ ਨਾ ਘਰ ਪਾੜੀਏ
ਚੁਗਲੀ ਤੇ ਭਾਨੀ ਕੰਮ ਨੀ ਭਲਾਈਦਾ
ਨੌਕਰੀ ਚ ਨਖ਼ਰਾ ਕੋਈ ਚੰਗਾ ਕੰਮ ਨੀ
ਬੁੱਢੇ ਵਾਰੇ ਸੁੱਖ ਜਵਾਨੀ ਦੀ ਕਮਾਈ ਦਾ
ਮਾੜੇ ਕੰਮ ‘ਜੀਤ’ ਕਦੇ ਭੁੱਲ ਕੇ ਨਾ ਕਰੀਏ
ਫਾਇਦਾ ਨਹੀਂ ਹੁੰਦਾ ਮੁੱਲ ਦੀ ਲੜਾਈ ਦਾ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly