(ਸਮਾਜ ਵੀਕਲੀ)
ਇਕ ਹੱਥੀਂ ਨਾਂਹ
ਵਜੇ ਕਦੇ ਤਾੜੀ
ਲੋਕੀ ਵਜਾਉਣ ਨੂੰ
ਫਿਰਦੇ ਨੇ
ਕਸੂਰ ਕਦੇ ਇਕ ਦਾ
ਨਹੀਂ ਹੁੰਦਾ
ਬੇਕਸੂਰ ਨੂੰ ਕਸੂਰਵਾਰ
ਬਣਾਉਣ ਨੂੰ ਫਿਰਦੇ ਨੇ
ਝੂਠ ਕਦੇ ਸੱਚ ਨਹੀਂ
ਬਣ ਸਕਦਾ ਪਰ ਲੋਕੀ
ਝੂਠ ਨੂੰ ਸੱਚ ਬਣਾਉਣ ਨੂੰ
ਅਕਸਰ ਸੋਚਦੇ ਨੇ
ਸਾਡੀ ਕਲਮ ਅਕਸਰ
ਸੱਚ ਹੈ ਬੋਲਦੀ ਲੋਕੀ
ਸਾਡੀ ਕਲਮ ਨੂੰ ਦਵਾਉਣ ਨੂੰ
ਕਿਉਂ ਨਿੱਤ ਸੋਚਦੇ ਨੇ
ਇਕ ਹੱਥੀਂ ਨਹੀਂ
ਕਦੇ ਵੱਜਦੀ ਤਾੜੀ
ਲੋਕੀ ਵਜਾਉਣ ਨੂੰ
ਕਿਉਂ ਫਿਰਦੇ ਨੇ….
ਗੁਰਿੰਦਰ ਸਿੰਘ ਪੰਜਾਬੀ
ਬਹਾਦਰਗੜ੍ਹ ਪਟਿਆਲਾ
ਮੋ *8437924103