(ਸਮਾਜ ਵੀਕਲੀ)
ਮਦੱਦ ਲਈ ਅਪੀਲ
ਪਿੰਡ ਸੰਘੇੜਾ ਤੋਂ ਕੁਲਦੀਪ ਸਿੰਘ ਪਤਨੀ ਗੁਰਪ੍ਰੀਤ ਕੋਰ ਜੋ (ਜੱਟ ਸਿੱਖ) ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਕਈ ਲੋਕਾਂ ਦੀ ਜ਼ਿੰਦਗੀ ਵਿੱਚ ਪਹਿਲਾਂ ਹੀ ਬਹੁਤ ਦੁੱਖ ਹੁੰਦੇ ਹਨ ਉਹਨਾਂ ਨੂੰ ਹੀ ਹੋਰ ਜ਼ਿਆਦਾ ਦੁੱਖ ਮਿਲਦੇ ਹਨ ਜੋ ਸਾਰੇ ਪਰਿਵਾਰ ਲਈ ਵੀ ਬਹੁਤ ਦੁਖਦਾਈ ਸਾਬਤ ਹੂੰਦੇ ਹਨ। ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਮੇਰੇ ਕੋਲ ਜ਼ਮੀਨ ਨਹੀਂ ਹੈ, ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਉਸਦੀ ਪਤਨੀ ਗੁਰਪ੍ਰੀਤ ਬਿਮਾਰ ਰਹਿਣ ਲੱਗ ਪਈ ਤਾਂ ਪਿੰਡ ਦੇ ਡਾਕਟਰ ਤੋਂ ਦਵਾਈਆਂ ਲੈਂਦੇ ਰਹੇ। ਪਤਨੀ ਦੀ ਬਿਮਾਰੀ ਦਾ ਕੁਝ ਨਹੀਂ ਪਤਾ ਲੱਗ ਰਿਹਾ ਹੈ ਗੁਰਪ੍ਰੀਤ ਨੇ ਭਰੇ ਮਨ ਨਾਲ ਦੱਸਿਆ…. ਮੇਰੇ ਤੇ ਬਹੁਤ ਪੈਸੇ ਖਰਚ ਹੋ ਗਏ ਹਨ ਮੇਰੇ ਪਤੀ ਕੋਲ ਜੋ ਵੀ ਜੋੜੇ ਹੋਏ ਤੇ ਲੋਕਾਂ ਤੋਂ ਫੜ ਧਰ ਕੇ ਲਾਏ ਨੇ…ਜੋ ਕੁਲਦੀਪ ਸਿੰਘ ਨੇ ਦੱਸਿਆ ਕਿ ਮੈਂ ਇੱਕ ਪ੍ਰਚੂਨ ਵਾਲੀ ਦੁਕਾਨ ਤੇ ਕੰਮ ਕਰਦਾ ਹਾਂ, ਮੈਨੂੰ ਮਹੀਨੇ ਦੀ ਤਨਖਾਹ ਸਿਰਫ 8.000 ਦਿੰਦੇ ਹਨ। ਤੇ 8.000 ਹਜ਼ਾਰ ਨਾਲ ਘਰ ਦਾ ਗੁਜ਼ਾਰਾ ਹੀ ਬਹੁਤ ਔਖਾ ਹੁੰਦਾ ਹੈ, ਮੈਂ ਪੰਜ ਲੱਖ ਰੁਪਏ ਦਾ ਕਰਜ਼ਾਈ ਹੋ ਗਿਆ ਹਾਂ। ਲੋਕ ਪੈਸੇ ਲੈਣ ਲਈ ਘਰ ਆਉਦੇ ਹਨ ਪਰ ਕੁਲਦੀਪ ਸਿੰਘ ਕੋਲ ਕੋਈ ਪੈਸਾ ਨਹੀਂ ਹੈ। ਹੁਣ ਕੁਲਦੀਪ ਸਿੰਘ ਦੇ ਘਰ ਵਾਲੀ ਦੀ ਹਾਲਤ ਕਾਫੀ ਤਰਸਯੋਗ ਹੋ ਗਈ ਹੈ। ਅਜੇ ਤੱਕ ਬਿਮਾਰੀ ਦਾ ਪਤਾ ਵੀ ਨਹੀਂ ਲੱਗ ਸਕਿਆ। ਹੁਣ ਵੱਡੇ ਡਾਕਟਰਾਂ ਕੋਲ ਜਾਣ ਲਈ ਪੈਸੇ ਨਹੀਂ ਹਨ ਤੇ ਉਤੋਂ ਕੁਲਦੀਪ ਸਿੰਘ 5.6 ਲੱਖ ਦੇ ਕਰਜ਼ੇ ਹੇਠ ਆ ਗਿਆ ਹੈ। ਇਹਨਾਂ ਨੂੰ ਹੁਣ ਡਾਕਟਰ ਕਹਿੰਦੇ ਹਨ ਕਿ ਵੱਡੇ ਹਸਪਤਾਲ ਜਾਉ ਇਹਨਾਂ ਦਾ ਇਲਾਜ ਹੁਣ ਮਹਿੰਗੀਆ ਦਵਾਈਆਂ ਨਾਲ ਹੋਵੇਗਾ। ਕੁਲਦੀਪ ਸਿੰਘ ਹੁਣ ਆਪਣੀ ਗੁਰਪ੍ਰੀਤ ਦਾ ਇਲਾਜ ਕਰਵਾਉਣ ਲਈ ਅਸਮਰੱਥ ਹੈ। ਕੁਲਦੀਪ ਸਰਬੱਤ ਸੰਗਤਾਂ ਨੂੰ ਆਪਣੀ ਪਤਨੀ ਗੁਰਪ੍ਰੀਤ ਦੇ ਇਲਾਜ ਲਈ ਅਪੀਲ ਕਰਦਾ ਹੈਂ। ਉਨ੍ਹਾਂ ਦੇਸ਼ ਵਿਦੇਸ਼ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸਿੱਖ ਸੰਗਤਾਂ ਅੱਗੇ ਗੁਹਾਰ ਲਗਾਈ ਹੈ ਕਿ ਮੇਰੀ ਪਤਨੀ ਦੇ ਇਲਾਜ ਲਈ ਮਦਦ ਕੀਤੀ ਜਾਵੇ।