ਅੱਪਰਾ ਵਿਖੇ ‘ਤੀਆਂ ਦਾ ਤਿਉਹਾਰ’ ਧੂਮਧਾਮ ਨਾਲ ਮਨਾਇਆ

ਫਿਲੌਰ/ਅੱਪਰਾ (ਸਮਾਜ ਵੀਕਲੀ)  (ਜੱਸੀ)-ਸਥਾਨਕ ਛੋਕਰਾਂ ਰੋਡ ਤੇ ਸਥਿਤ ਹੋਟਲ ਪੰਜਾਬ ਵਿੱਚ ਮਹਿਲਾ ਕਾਂਗਰਸ ਆਗੂ ਮਨੀਸ਼ਾ ਅੱਪਰਾ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਵੱੜੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ, ਇਸ ਮੌਕੇ ਦੌਰਾਨ ਪੰਜਾਬ ਦੇ ਮਸ਼ਹੂਰ ਕਲਾਕਾਰ ਦਵਿੰਦਰ ਦਿਆਲਪੁਰੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਰਜਿੰਦਰ ਸੰਧੂ ਫਿਲੌਰ ਅਤੇ ਰਾਹੁਲ ਪੁੰਜ ਗੁਰਾਇਆਂ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਅਤੇ ਮਹਿਮਾਨਾਂ ਦਾ ਫੁੱਲਾ ਦੀ ਵਰਖਾ ਨਾਲ ਅਤੇ ਨੋਟਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ, ਇਸ ਮੌਕੇ ਇਕੱਤਰ ਬੀਬੀਆਂ ਤੇ ਭੈਣਾਂ ਨੇ ਰੱਲ ਕੇ ਚਰਖਾ ਕੱਤਿਆ ਗਿੱਧਾ ਪਾਇਆ ਗੀਤ ਕਵਿਤਾਵਾਂ ਤੇ ਲੋਕ ਬੋਲੀਆਂ ਜਾਗੋ ਤੇ ਹੋਰ ਵੰਨਗੀਆਂ ਪੇਸ਼  ਕਰਕੇ  ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ, ਇਸ ਮੌਕੇ ਮਨੀਸ਼ਾ ਅੱਪਰਾ ਨੇ ਬੋਲਦਿਆਂ ਕਿਹਾ ਕਿ ਸਾਨੂੰ ਸਭ ਨੂੰ ਸਮਾਜ ਵਿੱਚ ਰੱਲ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਸਾਰੇ ਤਿਉਹਾਰ ਵੀ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਅਜਿਹਾ ਕਰਕੇ ਅਸੀਂ ਅਸਲ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ, ਅਤੇ ਇਸ ਸਮਾਗਮ ਦੌਰਾਨ ਬੋਲਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਰਜਿੰਦਰ ਸੰਧੂ ਜੀ ਨੇ ਕਿਹਾ ਕਿ ਸਾਡਾ ਸਭਿਆਚਾਰ ਇਕ ਵੱਡਮੁੱਲਾ ਖਜ਼ਾਨਾ ਹੈ ਤੇ ਤੀਆਂ ਦੇ ਰਾਹੀ ਇਸ ਸਭਿਆਚਾਰਕ ਨੂੰ ਬਣਾਈ ਰੱਖਣਾ ਹੈ, ਇਸ ਮੌਕੇ ਪੰਜਾਬ ਦੀ ਬੁਲੰਦ ਅਵਾਜ਼ ਜਨਾਬ ਦਵਿੰਦਰ ਦਿਆਲਪੁਰੀ ਜੀ ਨੇ ਲੋਕ ਬੋਲੀਆਂ ਪਾ ਕੇ ਪਰੋਗਰਾਮ ਵਿੱਚ ਰੰਗ ਬੰਨ੍ਹਿਆ ਅਤੇ ਭੈਣਾਂ ਨੇ ਗਿੱਧਾ ਪਾ ਕੇ ਸਾਤ ਦਿੱਤਾ | ਇਸ ਮੌਕੇ ਮਨੀਸ਼ਾ ਅੱਪਰਾ ਦੇ ਸੋਨੂੰ ਅੱਪਰਾ ਦੀ ਲੜਕੀ ਰਮਨਜੋਤ ਭਟੋਆ ਨੇ ਬਾਬਾ ਸਾਹਿਬ ਡਾ. ਭੀਮ ਰਾਓ ਜੀ ਦੀ ਉਸਤਤ ‘ਚ ਗੀਤ ਗਾਏ ਤੇ ਡਾਂਸ ਕੀਤਾ |  ਮਨੀਸ਼ਾ ਅੱਪਰਾ ਜੀ ਨੇ  ਐੱਨ.ਆਰ. ਆਈ ਵੀਰਾਂ ਦਾ ਅਤੇ ਸਰਦਾਰ ਸਰੂਪ ਸਿੰਘ ਕਡਿਆਣਾ, ਪ੍ਰਵੀਨ ਸਿੰਘ ਗੁਰਾਇਆ (ਕਨੈਡਾ)  ,ਦੀਪ ਸੰਧੀ ਕਨੈਡਾ,  ਅਤੇ ਕਾਲਾ ਪੇਂਟ ਸਟੋਰ ਅਪਰਾ ਜੀ ਧੰਨਵਾਦ ਕੀਤਾ, ਇਸ ਮੌਕੇ ਗੁਰਪ੍ਰੀਤ ਸਹੋਤਾ, ਗੋਲਡੀ, ਰੂਪੀ ਰਾਣੀ, ਅਰਸ, ਕਿਰਨਦੀਪ ਕੌਰ, ਸੀਲਪੂ ਰਾਣੀ, ਨਮਨਜੋਤ  ਭਟੋਆ, ਅਾਨੂ, ਰੀਤੂ, ਨਿਸਾ, ਚਂਚਲ, ਰਾਜ ਰਾਣੀ, ਪੂਜਾ, ਅਤੇ ਹੋਰ ਹਾਜ਼ਰ ਸਨ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜਿੰਦਰੇ ਤੋੜ ਕੇ ਕਰਿਆਨੇ ਦੀ ਦੁਕਾਨ ‘ਚ ਚੋਰੀ ਦੋ ਦਿਨ ਬਾਅਦ ਹੋਰ ਘਰਾਂ ਵਿੱਚ ਵੀ ਚੋਰੀ ਦੀ ਕੀਤੀ ਕੋਸ਼ਿਸ਼, ਸ਼ਰੇਆਮ ਗਲੀਆਂ ‘ਚ ਘੁੰਮਦੇ ਚੋਰਾਂ ਵਿੱਚੋਂ ਇੱਕ ਆਇਆ ਲੋਕਾਂ ਅੜਿੱਕੇ
Next article“ਰਾਜਨੀਤੀ ਦੇ ਘਾਗ ਸਿਆਸਤਦਾਨ ਸਨ ਹਰਕਿਸ਼ਨ ਸੁਰਜੀਤ”