“ਜਬਰ ਜੁਲਮ ਵਿਰੋਧੀ ਫਰੰਟ ਵੱਲੋਂ ਜਿਲਾ ਭਲਾਈ ਅਫਸਰ ਪਟਿਆਲਾ ਵਿਖੇ ਮੁਕੁਲ ਬਾਵਾ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ”

ਪਟਿਆਲਾ (ਸਮਾਜ ਵੀਕਲੀ) ਜਬਰ ਜੁਲਮ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਰਾਜ ਸਿੰਘ ਟੋਡਰਵਾਲ ਦੀ ਅਗਵਾਈ ਵਿੱਚ ਜਾਲੀ ਐਸਸੀ ਸਰਟੀਫਿਕੇਟਾਂ ਦੀ ਪੈਰਵਾਈ ਨਾ ਕਰਨ ਅਤੇ ਸ਼ਿਕਾਇਤਾਂ ਦਾ ਕੋਈ ਠੋਸ ਹੱਲ ਨਾ ਕੱਢਣ ਖਿਲਾਫ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ  ਮੁਕੁਲ ਬਾਵਾ ਜਿਲਾ ਭਲਾਈ ਅਫਸਰ ਪਟਿਆਲਾ ਵੱਲੋਂ 11/11ਮਹੀਨੇ ਤੋਂ ਜਾਅਲੀ ਐਸ ਸੀ ਸਰਟੀਫਿਕੇਟਾਂ ਸਬੰਧੀ ਹੋਈਆਂ ਸ਼ਿਕਾਇਤਾਂ ਨੂੰ ਜਾਣ ਬੁਝ ਕੇ ਪੈਂਡਿੰਗ ਕੇ ਰੱਖਿਆ ਗਿਆ ਤਾਂ ਜੋ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਦਾ ਅਸਿੱਧੇ ਢੰਗ ਨਾਲ ਫਾਇਦਾ ਹੋ ਸਕੇ ਕਰੀਬ 20/ 21 ਮਹੀਨਿਆਂ ਤੋਂ  ਜਿਲ੍ਹਾ ਭਲਾਈ ਅਫਸਰ ਪਟਿਆਲਾ ਨੂੰ 15 ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ  ਪੁਲਿਸ ਦੇ ਅਫਸਰਾਂ ਨਾਲ ਰਾਬਤਾ ਕਰਕੇ ਪੁਲਿਸ ਕਾਰਵਾਈ ਕਰਾਉਣ ਲਈ ਉਚ ਅਧਿਕਾਰੀਆਂ ਵੱਲੋਂ ਲਿਖਿਆ ਗਿਆ ਪ੍ਰੰਤੂ ਅੱਜ ਤੱਕ ਸ੍ਰੀ ਮੁਕੁਲ ਬਾਵਾ ਵੱਲੋਂ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕਰਵਾਈ ਗਈ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਵਿਰੁੱਧ ਕੀਤੀਆਂ ਗਈਆਂ ਸ਼ਿਕਾਇਤਾਂ ਦੇ ਮਦਈਆਂ ਉੱਪਰ ਦਬਾਅ  ਪਾ  ਕੇ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਨਾਲ ਸਮਝੌਤੇ ਕਰਵਾ ਕੇ ਦਰਖਾਸਤਾਂ ਦਾਖਲ ਦਫਤਰ ਕੀਤੀਆਂ ਗਈਆਂ ਜਿਸ ਦੇ ਰੋਸ ਵਜੋਂ ਐਸ ਸੀ/  ਬੀ ਸੀ ਸਮਾਜਿਕ ਸੰਗਠਨਾ ਵੱਲੋਂ ਮਿਤੀ 18 ਜੁਲਾਈ 2024 ਨੂੰ ਜ਼ਿਲਾ ਭਲਾਈ ਅਫਸਰ ਪਟਿਆਲਾ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਨੋਟਿਸ ਦਿੱਤੇ ਗਏ ਸਨ ਜਿਸ ਤੋਂ ਬਾਅਦ ਇਹ ਧਰਨਾ ਲਗਾਇਆ ਗਿਆ ਜਬਰ ਜੁਲਮ ਵਿਰੋਧੀ ਫਰੰਟ ਵੱਲੋਂ ਮੰਗ ਪੱਤਰ ਪੰਜਾਬ ਸਰਕਾਰ ਅਤੇ ਪ੍ਰਿੰਸੀਪਲ ਸਕੱਤਰ ਸਮਾਜਿਕ ਨਿਆ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੂੰ ਭੇਜ ਕੇ ਜਿਲਾ ਭਲਾਈ ਅਫਸਰ ਸ੍ਰੀ ਮੁਕੁਲ ਬਾਵਾ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੋਰਨਾਂ ਤੋਂ ਇਲਾਵਾ ਇਸ ਧਰਨੇ ਅਤੇ ਪ੍ਰਦਰਸ਼ਨ ਨੂੰ ਰਾਜ ਸਿੰਘ ਟੋਡਰਵਾਲ ਪ੍ਰਧਾਨ ਜਬਰ ਜੁਲਮ ਵਿਰੋਧੀ ਫਰੰਟ ਪੰਜਾਬ ਸਰਜੀਤ ਸਿੰਘ ਗੁਰਦਿੱਤ ਪੁਰਾ ਚੇਅਰਮੈਨ ਪਾਲ ਸਿੰਘ ਭੱਦਲਥੂਹਾ ਮੀਤ ਪ੍ਰਧਾਨ ਜਸਵੀਰ ਸਿੰਘ ਜੀ ਪਾਲ ਕੋਆਰਡੀਨੇਟਰ ਹਰਦੀਪ ਸਿੰਘ ਚੰਬਰ ਰਾਈਟਰ ਛਜੂ ਸਿੰਘ ਮਹਿੰਦਰ ਕੌਰ ਬਾਲੀਆਂ ਰਿੰਕੂ ਧੂਰੀ ਅਵਤਾਰ ਸਿੰਘ ਹਰਵਿੰਦਰ ਸਿੰਘ ਸੰਗਰੂਰ ਕਰਨੈਲ ਸਿੰਘ ਸੁਨਾਮ ਪ੍ਰੀਤ ਕਾਂਸੀ ਜਗਦੀਪ ਕੌਰ ਭਿੰਡਰਾਂ ਮਲਕੀਤ ਸਿੰਘ ਸੰਗਰੂਰ ਰਾਮ ਸਰੂਪ ਸਰਪੰਚ ਆਦਿ  ਆਗੂਆ ਨੇ ਸੰਬੋਧਨ ਕੀਤਾ ਭੋਲੀ ਗੋਬਿੰਦਪੁਰਾ ਵੱਲੋਂ ਗੀਤਾ ਰਾਹੀਂ ਮਿਸ਼ਨਰੀ ਪ੍ਰੋਗਰਾਮ ਪੇਸ਼ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਗਾਈਡਐਂਸ ਅਤੇ ਕਾਉਂਸਲਿੰਗ ਤਹਿਤ ਮੁਕਾਬਲੇ ਕਰਵਾਏ ਗਏ,ਵਿਦਿਆਰਥੀ ਦੇ ਭਵਿੱਖ ਨੂੰ ਸਵਾਰਨ ਲਈ ਸਕੂਲ ਪੱਧਰ ਤੇ ਮੁਕਾਬਲੇ ਜਰੂਰੀ- ਪਰਮਜੀਤ ਸਿੰਘ
Next articleਹਾਸ ਵਿਅੰਗ ਹਾਂ, ਅਸੀਂ ਆਜ਼ਾਦ ਹਾਂ