ਲੋਕ-ਵਿਰੋਧੀ ਦੁਸ਼ਮਣ ਲੌਬੀ ਅਤੇ ਨਾਬਰੀ

(ਸਮਾਜ ਵੀਕਲੀ)
ਮੈਨੂੰ ਅਧਿਐਨ ਖੋਜ ਵਿੱਚ ਮਿਲ ਗਿਆ,ਪ੍ਰਥਮ ਦਰਜ਼ੇ ਦੇ ਰਿਸ਼ਤੇਦਾਰ ਵੀ ਰਵਾਇਤਾਂ ਪਾੜ ਦਿੰਦੇ ਨੇ ।
ਪਹਿਲੋਂ ਤਾਂ ਪਤਾ ਨਹੀਂ,ਅਣਗੌਲਿਆ ਰਿਹੈ,ਪਰ ਉਹ ਨਵ-ਉਸਰਦੇ ਚੌਗਿਰਦੇ ਵੀ ਉਜਾੜ ਦਿੰਦੇ ਨੇ ।
ਮੂੰਹ-ਬੋਲਿਦਿਓ ! ਰਿਵਾਇਤੀ ਰਾਹਾਂ ਦੇ ਅਜ਼ਨਬੀ ਸਾਕ ਸਬੰਧੀਓ,ਕੇਹੋ ਜਿਹੇ ਸਮੇਂ ਅੱਜ ਦਰਪੇਸ਼ ਨੇ,
ਅਜੋਕੇ ਧਰਮੀ ਇੱਜਤਾਂ ਦੀ ਰਾਖੀ ਦੇ ਬੈਨਰ ਹੇਠ,ਕਿਸੇ ਇਸਤਰੀ-ਲਿੰਗ ਦੇ ਬਸਤਰ ਪਾੜ ਦਿੰਦੇ ਨੇ।
ਜਨਮ-ਜਾਤ ਤੋਂ ਛੁਟਕਾਰਾ ਨਹੀਂ,ਊਚ-ਨੀਚ ਸ਼ਬਦ ਅਜੇ ਵੀ ਏਥੇ ਜੁਲਮਾਂ ਦੀ ਅਧੀਨਗੀ ਅੰਦਰ ਹੈ,
ਸੱਚੀਂਮੁੱਚੀਂ ਜਾਰੀ ਨੇ ਉਹ ਗੁਲਾਮੀਅਤਾ ਦੇ ਪ੍ਰਮਾਣ-ਪੱਤਰ,ਜੋ ਪ੍ਰਾਚੀਨ-ਯੁੱਗ ਅੰਦਰ ਵਾੜ ਦਿੰਦੇ ਨੇ  !
ਸਾਡੇ ਸਭਿਆਚਾਰਕ ਜਿੰਦਗੀ ਜਜ਼ਬਾਤਾਂ ਮੇਲਣੀ ਰੂਹ ਵਿੱਚੋਂ,ਬੁਣਤੀ ਦੇ ਰੰਗਲੇ ਡਿਜ਼ਾਇਨ ਗੁੰਮ ਨੇ,
ਹਰ ਹਕੂਮਤੀ ਰੁਖ਼ ਅਤਿ ਕੜਵੈਲੇ ਝਗੜੈਲੇ,ਪੱਥਰੀਲੇ,ਜੋ ਮਾਨਵੀ-ਯੋਜਨਾਬੰਦੀ ਵਿਗਾੜ ਦਿੰਦੇ ਨੇ ।
ਆਲ ਇੰਡੀਆ ਰੇਡੀਓ,ਹਰ ਗਰੀਬ ਘਰ ਦੀ ਪਹੁੰਚ ਹੁੰਦਾ,ਉਹਦਾ ਸਬਰ ਜਿਹਾ ਮੋਹ ਤੇ ਸਕੂਨ ਸੀ,
ਅੱਜ ਦਨਦਨਾ ਰਹੇ ਤਾਨਾਸ਼ਾਹੀ ਕਬਜ਼ੇ ਵਾਲੇ ਚੈਨਲ,ਦਿਲ ਦੇ ਸੁਪਨੇ ਮੰਨੋਂ ਕਿ ਜੇਲ੍ਹੀਂ ਤਾੜ ਦਿੰਦੇ ਨੇ!
ਸੁਭਾਵਿਕ ਤੌਰ ਹੰਕਾਰਿਆ ਮਿਜ਼ਾਜਿਆ ਵਕਤ ਭੈੜੀ ਤਰਾਂ ਦੀਆਂ ਬੋਆਂ,ਜ਼ਹਿਰਾਂ ਵਿੱਚ ਵਹਿ ਰਿਹੈ,
ਮਾਨਵਤਾ ਨੂੰ ਗੈਰ-ਮਿਆਰੀ ਪੱਧਰ ਵਿੱਚ ਗੁਆ ਕੇ,ਕੰਡਾਦਾਰ ਭਰੀਆਂ ਹਾਲਤਾਂ ਉਸਾਰ ਦਿੰਦੇ ਨੇ!
ਕੋਈ ਦੁਨੀਆਂ ਕੋਈ ਮੁਲਕ,ਕੋਈ ਸੂਬੇ ਜ਼ਿਲੇ ਪਿੰਡ ਵਿੱਚ ਵਡਿਆਈ ਭਰੀ ਹੈਸੀਅਤ ਨੂੰ ਉਸਾਰੇ,
ਪਰ ਕੁੱਝ ਤਾਂ ਆਪਣੀ ਗਲੀ ਵਿੱਚੋਂ ਵੱਡਾ ਧਨੀ ਕਹਾਉਣ ਲਈ ਤਰਕੀਬਾਂ ਭਰੇ ਜੁਗਾੜ ਦਿੰਦੇ ਨੇ ।
ਜੰਮੇ ਪਲ਼ੇ ਪੰਜਾਬੀ,ਐਸੇ ਸਭਿਆਚਾਰਕ ਪ੍ਰਤੀਕ ਹੁੰਦੇ “ਮਾਪੇ ਦਾ ਬੱਚਿਆਂ ਲਈ ਫਿਕਰਮੰਦ ਹੋਣਾ”,
ਜਨਮ ਤੋਂ ਬਚਪਨ ਤੋਂ ਪੜ੍ਹਾਈ,ਸਿਹਤ,ਮੌਲਿਕ ਇਖਲਾਕੀ ਕਦਰਾਂ ਬਾਰੇ ਭਰ ਏਤਬਾਰ ਦਿੰਦੇ ਨੇ!
ਅਸੀਂ ਧਰਮ ਜਾਨੂੰਨੀ ਦਾਇਰਿਆਂ ਵਿੱਚ ਵੜਕੇ,ਆਪਣੇ ਪਵਿੱਤਰ ਵਿਚਾਰ ਆਕੜ ਕੇ ਲੂੰਹਦੇਂ ਹਾਂ,
ਉੱਤੋਂ ਹਕੂਮਤ ਦੇ ਸੱਬਲਾਂ ਦੀਆਂ ਉਂਗਲਾਂ ਬਣੇ ਪੰਜੇ ਇਨਸਾਨੀ ਅਧਿਕਾਰਾਂ ਨੂੰ ਲਿਤਾੜ ਦਿੰਦੇ ਨੇ ।
ਬਿਰਤਾਂਤਿਕੀ ਹਕੂਮਤਾਂ ਨੂੰ ਭਾਰੀ ਯਾਕੀਨ ਰਹਿੰਦਾ ਕਿ ਲੋਕਾਂ ਨੂੰ ਗੁਲਾਮੀ-ਬੇੜੀਆਂ ‘ਚ ਰੱਖਣਾ,
ਭੁਲੇਖੇ ਦੂਰ ਹੋ ਜਾਂਦੇ,ਜਦੋਂ ਇਨਕਲਾਬੀ ਲਾਵੇ,ਨਾਬਰੀ ਕਰਦਿਆਂ ਕਾਲਖ਼ਾਂ ਨੂੰ ਵੰਗਾਰ ਦਿੰਦੇ ਨੇ!
      ਸੁਖਦੇਵ ਸਿੱਧੂ…..         
      ਸੰਪਰਕ ਨੰਬਰ.. :…    9888633481 .
Previous articleਇਹੋ ਹਮਾਰਾ ਜੀਵਣਾ
Next article~ ਮੇਲ਼ ਦੀ ਚਿੱਠੀ ~