ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ

ਜਲੰਧਰ (ਸਮਾਜ ਵੀਕਲੀ) (ਦੀਦਾਵਰ)- ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਾਮਰੇਡ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ  ਹੋਈ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਦੇ ਕਾਲੇ ਕਨੂੰਨਾਂ ਖਿਲਾਫ 27 ਸਿਤੰਬਰ ਦੇ ਭਾਰਤ ਬੰਦ ਦੀ ਪੁਰਜੋਰ ਹਿਮਾਇਤ ਦਾ ਫੈਸਲਾ ਕਰਦਿਆਂ ਸਮੂਹ ਦੇਸ਼ਵਾਸੀਆਂ ਨੂੰ ਇਸ ਦੇਸ਼ ਪਧਰੇ ਕਾਰਪੋਰੇਟ ਵਿਰੋਧੀ ਰੋਸ ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।

ਫਰੰਟ ਨੇ ਪੰਜਾਬ ਅਤੇ ਦੇਸ਼ ਦੇ ਸਮੁੱਚੇ ਕਿਸਾਨਾਂ ਵਲੋਂ ਸਾਲ ਭਰ ਤੋਂ ਇਸ ਸ਼ਾਨਾਮੱਤੇ ਅਤੇ ਇਤਿਹਾਸਕ ਸੰਘਰਸ਼ ਨੂੰ ਹਜਾਰਾਂ ਕਠਿਨਾਈਆਂ ਦੇ ਬਾਵਜੂਦ ਹੁਣ ਤਕ ਪੂਰੀ ਪ੍ਰਤੀਬੱਧਤਾ ਅਤੇ ਅਨੁਸਾਸ਼ਨ ਨਾਲ ਚਲਾਉਣ ਤੇ ਮਾਣ ਮਹਿਸੂਸ ਕਰਦਿਆਂ ਇਸ ਏਕਤਾ ਨੂੰ ਹੋਰ ਮਜਬੂਤ ਕਰਨ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਫਰੰਟ ਵਲੋਂ ਹੁਣ ਤਕ ਕਿਸਾਨ ਮੋਰਚੇ ਚ ਜਾਨਾਂ ਵਾਰ ਗਏ ਸਮੁੱਚੇ ਕਿਸਾਨ ਮਜਦੂਰ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ।

ਕੰਵਲਜੀਤ ਖੰਨਾ ਨੇ ਮੀਟਿੰਗ ਦੀ ਕਾਰਵਾਈ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਦੱਸਿਆ ਕਿ ਮਈ ਚ ਸਮੂਹ ਕਿਸਾਨ ਹਿਤੈਸ਼ੀ ਤੇ ਕਾਰਪੋਰੇਟ ਵਿਰੋਧੀ ਸ਼ਕਤੀਆਂ ਨੂੰ ਭਾਰਤ ਬੰਦ ਦੀ ਸਫਲਤਾ ਲਈ ਦਿਨ ਰਾਤ ਇੱਕ ਕਰਨ ਦਾ ਸੱਦਾ ਦਿੱਤਾ। ਉਨਾਂ ਸਮਾਜ ਦੇ ਦੂਸਰੇ ਵਰਗਾਂ ਮਜਦੂਰਾਂ, ਮੁਲਾਜ਼ਮਾਂ, ਕਾਰੋਬਾਰੀਆਂ, ਵਪਾਰੀਆਂ, ਛੋਟੇ ਧੰਦੇ ਵਾਲਿਆਂ ਨੂੰ ਇਸ ਅੰਦੋਲਨ ਚ ਸ਼ਾਮਲ ਹੋ ਕੇ ਲੋਕ ਵਿਰੋਧੀ ਇਨਾਂ ਕਾਲੇ ਕਨੂੰਨਾਂ ਖਿਲਾਫ ਹਰ ਤਰਾਂ ਦੀ ਸਹਾਇਤਾ ਕਰਨ ਅਤੇ ਬੰਦ ਚ ਸ਼ਾਮਲ ਹੋਣ ਦੀ ਜੋਰਦਾਰ ਅਪੀਲ ਕੀਤੀ ਹੈ। ਇਸ ਸਮੇਂ ਇਕ ਹੋਰ ਫੈਸਲੇ ਰਾਹੀਂ ਅੰਮ੍ਰਿਤਸਰ ਜਲਿਆਂਵਾਲਾ ਬਾਗ ਦੀ ਇਤਿਹਾਸਕ ਯਾਦਗਾਰ ਦੀ ਨਵੀਨੀਕਰਨ ਦੇ ਨਾਮ ਤੇ ਦਿਖ ਵਿਗਾੜਣ ਅਤੇ ਉਸ ਦਾ ਸੰਗਰਾਮੀ ਸਰੂਪ ਖਤਮ ਕਰਨ ਦੀ ਸਰਕਾਰੀ ਸਾਜਿਸ਼ ਦੀ ਜੋਰਦਾਰ ਨਿੰਦਾ ਕੀਤੀ ਗਈ।

ਮੀਟਿੰਗ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਇਸ ਮਸਲੇ ਤੇ 26 ਸਿਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਉਨਾਂ ਦਸਿਆ ਕਿ ਦੇਸ਼ ਦੇ ਲੋਕਾਂ ਨੂੰ ਹਨੇਰੇ ਚ ਰੱਖ ਕੇ ਦੋ ਸਾਲ ਅਰਸੇ ਚ ਅੰਦਰੋ ਅੰਦਰੀ ਕੀਤਾ ਗਿਆ ਨਵੀਨੀ ਕਰਨ ਅਸਲ ਚ ਇਸ ਕੌਮੀ ਧਰੋਹਰ ਨੂੰ ਭਵਿੱਖੀ ਨਸਲ ਤੋਂ ਖੋਹਣ ਦਾ ਯਤਨ ਹੈ।

ਇਸ ਸਮੇਂ ਫਰੰਟ ਨੇ  ਦੇਸ਼ ਦੇ ਰਾਸ਼ਟਰਪਤੀ ਅਤੇ ਗਵਰਨਰ ਪੰਜਾਬ ਤੋਂ ਮੰਗ ਕੀਤੀ ਹੈਕਿ ਇਸ ਜਨਤਕ ਮਸਲੇ ਚ ਦਖਲ ਦੇ ਕੇ ਕੀਤੀਆਂ ਤਬਦੀਲੀਆਂ ਨੂੰ ਖਤਮ ਕਰਕੇ ਇਸ ਦਰਅਸਲ ਸਰੂਪ ਨੂੰ ਬਹਾਲ ਕੀਤਾ ਜਾਵੇ। ਉਨਾਂ ਜਲਿਆਂਵਾਲਾ ਬਾਗ ਵਿੱਚ ਦਾਖਲਾ ਟਿਕਟ ਲਾਉਣ ਦੇਯਤਨਾੰ ਨੂੰ ਵੀ ਤੁਰੰਤ ਰੋਕਣ ਦੀ ਮੰਗ ਕੀਤੀ।ਇਸ ਸਮੇਂ ਉਨਾਂ ਤੋਂ ਬਿਨਾਂ ਕਾਮਰੇਡ ਮੰਗਤਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ,  ਬੰਤ ਬਰਾੜ, ਗੁਰਮੀਤ ਸਿੰਘ ਬਖਤਪੁਰ ,ਮੰਗਤ ਰਾਮ ਲੋਂਗੋਵਾਲ ,ਮਹਿੰਦਰ ਪਾਲ ਸਿੰਘ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਿਸ਼ਤਿਆਂ ਦੀ ਕਦਰ:
Next articleਗਜ਼ਲ਼