ਪੰਜਾਬ ਸਰਕਾਰ ਨੇ ਹੜ੍ਹ ਪੀੜਤ ਮਜ਼ਦੂਰਾਂ ਲਈ ਕੋਈ ਐਲਾਨ ਨਹੀਂ ਕੀਤਾ-ਕਾਮਰੇਡ ਭਜਨ
ਮਾਛੀਵਾੜਾ ਸਾਹਿਬ/ਸਮਰਾਲਾ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਸਰਪ੍ਰਸਤ ਕਮਾਂਡੈਂਟ ਰਸਪਾਲ ਸਿੰਘ ਅਤੇ ਪ੍ਰਧਾਨ ਅਮਰਜੀਤ ਸਿੰਘ ਬਾਲਿਓ ਦੀ ਰਹਿਨੁਮਾਈ ਹੇਠ ਸਥਾਨਕ ‘ਬਾਗੀ ਭਵਨ’ ਵਿਖੇ ਹੋਈ। ਮੀਟਿੰਗ ਵਿੱਚ ਕਾਮਰੇਡ ਜਗਜੀਤ ਸਿੰਘ ਬਾਗੀ ਦੇ ਦਾਮਾਦ ਦਵਿੰਦਰ ਸਿੰਘ ਜਟਾਣਾ ਵਿਸ਼ੇਸ਼ ਤੌਰ ਤੇ ਰੋਪੜ ਤੋਂ ਪੁੱਜੇ। ਮੀਟਿੰਗ ਦੌਰਾਨ ਸਵਿੰਦਰ ਸਿੰਘ ਨੇ ਫਰੰਟ ਕੋਲ ਪਿਛਲੇ ਮਹੀਨੇ ਦੌਰਾਨ ਆਏ ਕੇਸਾਂ ਅਤੇ ਉਨ੍ਹਾਂ ਦੇ ਨਿਪਟਾਰੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਉਪਰੰਤ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਅਵਤਾਰ ਸਿੰਘ ਉਟਾਲਾਂ, ਕੇਵਲ ਸਿੰਘ ਮੰਜਾਲੀਆਂ, ਦਵਿੰਦਰ ਸਿੰਘ ਜਟਾਣਾ, ਜਗੀਰਾ ਰਾਮ ਕੋਟਾਲਾ, ਰਾਜਿੰਦਰ ਸਿੰਘ, ਦੀਪ ਦਿਲਬਰ ਕੋਟਾਲਾ, ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ ਨੇ ਬੀਤੇ ਦਿਨੀਂ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਭਿਆਨਕ ਤਬਾਹੀ ਦੌਰਾਨ ਸਮਾਜਸੇਵੀ ਸੰਸਥਾਵਾਂ, ਖਾਲਸਾ ਏਡ, ਪੰਜਾਬੀ ਗੀਤਕਾਰਾਂ ਅਤੇ ਫਿਲਮੀ ਅਦਾਕਾਰਾਂ ਵੱਲੋਂ ਹੜ੍ਹ ਪੀੜਤਾਂ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸਰਾਹਨਾ ਕੀਤੀ ਗਈ। ਸਮਰਾਲਾ ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਸਬੰਧੀ ਬੁਲਾਰਿਆਂ ਨੇ ਕਿਹਾ ਕਿ ਇੱਥੋਂ ਦੇ ਸਮਰਾਲਾ ਪ੍ਰਸਾਸ਼ਨ ਅਤੇ ਨਗਰ ਕੌਂਸਲ ਦੀ ਕਾਰਗੁਜਾਰੀ ਕਾਫੀ ਮਾੜੀ ਹੈ। ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਜਿਨ੍ਹਾਂ ਵਿੱਚ ਟਰੈਫਿਕ ਦੀ ਸਮੱਸਿਆ, ਸਮਰਾਲਾ ਖੰਨਾ ਤੇ ਮਾਛੀਵਾੜਾ ਰੋਡ ਦੀ ਮਾੜੀ ਹਾਲਤ, ਮੇਨ ਚੌਂਕ ਵਿੱਚ ਪਏ ਵੱਡੇ ਟੋਏ, ਦੁਕਾਨਦਾਰਾਂ ਵੱਲੋਂ ਬਜਾਰ ਵਿੱਚ ਕੀਤੇ ਨਜਾਇਜ ਕਬਜੇ, ਸਮਰਾਲਾ ਦੇ ਐਸ. ਡੀ. ਐਮ. ਦਫਤਰ ਅੱਗੇ ਖੜ੍ਹਦਾ ਮੀਂਹ ਦਾ ਪਾਣੀ, ਕਚਹਿਰੀਆਂ ਮੁੱਖ ਗੇਟ ਅਤੇ ਐਸ. ਡੀ. ਐਮ. ਦਫਤਰ ਤੇ ਕਚਹਿਰੀਆਂ ਦੀਆਂ ਕੰਧਾਂ ਨਾਲ ਉੱਗਿਆ ਵੱਡਾ ਵੱਡਾ ਘਾਹ, ਨਗਰ ਕੌਂਸਲ ਵੱਲੋਂ ਬਜਾਰ ਵਿੱਚੋਂ ਨਜਾਇਜ ਕਬਜੇ ਛੁਡਾਉਣ ਲਈ ਕੀਤੀ ਜਾਂਦੀ ਖਾਨਾਪੂਰਤੀ ਮਜਾਕ ਬਣਕੇ ਰਹਿ ਗਈ ਹੈ। ਉਪਰੋਕਤ ਵਿਚਾਰ ਚਰਚਾ ਤੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਮੌਕੇ ਪੂਰੇ ਪੰਜਾਬ ਵਿੱਚ ਅਸਥਿਰਤਾ ਵਾਲਾ ਮਹੌਲ ਬਣਿਆ ਹੋਇਆ ਹੈ, ਅਫਸਰਸ਼ਾਹੀ ਕਮਰਿਆਂ ਵਿੱਚੋਂ ਬਾਹਰ ਨਹੀਂ ਨਿਕਲਦੀ, ਅਧਿਕਾਰੀ ਤੇ ਮੁਲਾਜਮ ਕਿਸੇ ਦੀ ਸੁਣਦੇ ਨਹੀਂ। ਲੋਕਾਂ ਦੇ ਚੁਣੇ ਨੁਮਾਇੰਦੇ ਆਪਣਾ ਵੋਟ ਬੈਂਕ ਟੁੱਟਣ ਦੇ ਡਰੋਂ ਅਤੇ ਆਪਣੀ ਕੁਰਸੀ ਬਚਾਉਣ ਲਈ ਘੇਸਲ ਵੱਟੀ ਬੈਠੇ ਹਨ। ਸਮਰਾਲਾ ਸ਼ਹਿਰ ਨਿਵਾਸੀ ਨਰਕ ਭੋਗਣ ਲਈ ਮਜਬੂਰ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਅਵਾਜ ਬੁਲੰਦ ਕਰਨ ਲਈ ਅਰਾਮ ਛੱਡ ਸੰਘਰਸ਼ ਦਾ ਰਾਹ ਅਪਣਾਉਣ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਐਸ. ਡੀ. ਐਮ. ਸਮਰਾਲਾ, ਪ੍ਰਧਾਨ ਨਗਰ ਕੌਂੋਸਲ ਨਾਲ ਜਲਦੀ ਮੁਲਾਕਾਤ ਕੀਤੀ ਜਾਵੇਗੀ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਮਾ. ਪ੍ਰੇਮ ਨਾਥ, ਨਿਰਮਲ ਸਿੰਘ ਹਰਬੰਸਪੁਰਾ, ਸੁਰਿੰਦਰ ਕੁਮਾਰ ਅੰਗਰਸ਼, ਕਰਨੈਲ ਸਿੰਘ ਕੋਟਾਲਾ, ਨੰਬਰਦਾਰ ਪ੍ਰਿਤਪਾਲ ਸਿੰਘ ਭਗਵਾਨਪੁਰਾ, ਤੇਜਾ ਸਿੰਘ ਭਗਵਾਨਪੁਰਾ, ਜਗਮੇਲ ਸਿੰਘ, ਹਰਚੰਦ ਸਿੰਘ ਕੁੱਲੇਵਾਲ, ਕ੍ਰਿਸ਼ਨ ਕੁਮਾਰ, ਬਲਵਿੰਦਰ ਕੁਮਾਰ ਵਰਮਾ ਉਟਾਲਾਂ, ਕੈਪ: ਮਹਿੰਦਰ ਸਿੰਘ ਜਟਾਣਾ, ਜਗਜੀਤ ਸਿੰਘ ਘਰਖਣਾ, ਦੇਸ ਰਾਜ, ਦੇਵਿੰਦਰ ਸਿੰਘ ਭਰਥਲਾ ਆਦਿ ਹਾਜ਼ਰ ਸਨ। ਅਖੀਰ ਵਿੱਚ ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸਪਾਲ ਸਿੰਘ ਮੀਟਿੰਗ ਵਿੱਚ ਆਏ ਮੈਂਬਰਾਂ ਦਾ ਧੰਨਵਾਦ ਕੀਤਾ। ਫਰੰਟ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਹੋਰ ਮੈਂਬਰ ਭਰਤੀ ਕਰਨ ਦੀ ਅਪੀਲ ਵੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



