(ਸਮਾਜ ਵੀਕਲੀ)
ਕਿਤੇ ਸੋਕਾ, ਕਿਤੇ ਡੋਬਾ, ਕਿਤੇ ਗਰੀਬੀ ਤੇ ਜਹਾਲਤ।
ਕਿਸ ਨੇ ਕਰ ਦਿੱਤੀ ਇਸ ਸਮਾਜ ਦੀ ਇਹ ਹਾਲਤ।
ਇਹ ਤਖ਼ਤ ਜਾਂ ਵਕਤ ਕਿਉਂ ਪੀਂਦਾ ਹੈ ਇੰਨੀ ਰੱਕਤ
ਜੇ ਜਵਾਬ ਨਹੀਂ ਕੋਈ ਫਿਰ ਐਵੇਂ ਨਾ ਕਰੋ ਵਕਾਲਤ।
ਅਵਾਮ ਦੀ ਥਾਂ ਹੁੰਦੇ ਰਹੇ ਤਖ਼ਤਾਂ ਤੇ ਧਰਮਾਂ ਦੇ ਤੌਖਲੇ
ਵੇਖਣਾ ਚੁੱਪ, ਛੁੱਪ ਜਾਣਗੇ ਹੁਣ ਜ਼ਿੰਮੇਵਾਰ ਤੇ ਚਾਲਕ।
ਇਹ ਤਬਾਹੀਆਂ, ਮਨਾਹੀਆਂ ਅਜ਼ਬ ਮਨ ਆਈਆਂ
ਜ਼ਰਾ ਪੁੱਛੋ ਖਾਂ ਉਸ ਨੂੰ ਜੋ ਹੈ ਜ਼ੋਰਾਵਰ ਤੇ ਮਾਲਕ।
ਅਜ਼ਾਦੀ ਦੀ ਮੁਨਿਆਦੀ ਖੇਹ ਵਿਰਾਨ ਬਰਬਾਦੀ
ਜਲ਼ ਗਏ ਚੰਦਨ ਦੇ ਬਾਗ਼ ਚੁਫੇਰੇ ਕਾਲਖ ਹੀ ਕਾਲਖ਼।
ਮਿਟ ਗਈ ਹੈ ਸਮਝ ਤੇ ਸੂਝ ਚੁਫੇਰੇ ਖਰੂਦ ਹੀ ਖਰੂਦ
ਖੂਬ ਦਿਖਾਵਾ ਤੇ ਛਲਾਵਾ, ਕੌਣ ਕਿਸ ਦਾ ਹੈ ਪਿ੍ਤਪਾਲਕ।
ਡਾ ਮੇਹਰ ਮਾਣਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly