ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਰਾਜਨੀਤੀ ਦਾ ਦੂਜਾ ਨਾਮ preception ( ਧਾਰਨਾ ) ਹੀ ਹੈ । ਜਿਹੜੀ ਧਿਰ ਆਪਣੇ ਹੱਕ ਚ ਅਤੇ ਦੂਜੇ ਦੇ ਵਿਰੁੱਧ preception ਬਣਾ ਗਈ ਓਹੀ ਜਿੱਤ ਜਾਂਦੀ ਹੈ । ਇਸ ਗੱਲ ਨੂੰ ਖੋਲ ਕੇ ਕਦੇ ਫਿਰ ਲਿਖਾਂਗਾ , ਅਸਲ ਚ ਅੱਜ ਗੱਲ ਹੋਰ ਚੇਤੇ ਆ ਗਈ ।
ਅੱਜ ਸੋਸ਼ਲ ਮੀਡੀਆ ਤੇ ਉੱਘੀ ਪੱਤਰਕਾਰ ਤਨਵੀਰ ਕੌਰ ਨੂੰ ਦੇਖਿਆ ਤੇ ਆਹ ਫ਼ੋਟੋ ਦੇਖੀ ਤਾਂ ਗੱਲ ਚੇਤੇ ਆ ਗਈ । ਇਹ ਗੱਲ ਵੀਹ ਸਾਲ ਪੁਰਾਣੀ ਹੈ ਇਕ ਵਾਰੀ ਤਨਵੀਰ ਕੌਰ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਕੇ ਕਾਂਸ਼ੀ ਰਾਮ ਤੇ ਮਾਇਆਵਤੀ ਤੇ ਵਿਰੁੱਧ ਸਾਰੇ ਪੱਤਰਕਾਰ ਕਿਉਂ ਐਨਾ ਬੋਲਦੇ ਨੇ ਕੋਈ ਪੱਤਰਕਾਰ ਇਹਨਾ ਦਾ ਹੱਕ ਚ ਕਦੇ ਬੋਲਦਾ ਨਹੀ ਦੇਖਿਆ । ਇਸ ਦਾ ਜਵਾਬ ਤਨਵੀਰ ਕੌਰ ਨੇ ਦਿੱਤਾ ਕੇ ਮੈਂ ਆਪਣੇ ਪੱਚੀ ਤੀਹ ਸਾਲ ਦੇ ਪੱਤਰਕਾਰੀ ਸਫ਼ਰ ਚ ਅੱਜ ਤਕ ਕਦੀ ਕੋਈ ਐਸ ਸੀ ਪੱਤਰਕਾਰ ਨਹੀ ਦੇਖਿਆ ਸਾਰਾ ਪੱਤਰਕਾਰ ਲਾਣਾ ਉਚ ਜਾਤੀ ਹੈ ਤੇ ਮਨੂਵਾਦੀ ਹੈ ਇਸ ਲਈ ਉਹ ਹਮੇਸ਼ਾ ਬਸਪਾ ਅਤੇ ਮਾਇਆਵਤੀ ਦੇ ਵਿਰੁੱਧ ਅਨਾਪ ਸ਼ਨਾਪਜ਼ਹਿਰ ਉਗਲਦਾ ਹੈ । ਇਸ ਮੀਡੀਆ preception ਬਸਪਾ ਅੰਦੋਲਨ ਦਾ ਨੁਕਸਾਨ ਕਰਦੀ ਹੈ ।
ਗੁਰਨਾਮ ਕੂੰਟ ( ਕੈਨੇਡਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly