ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਜਿਸ ਦੇ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਆਪਣਾ ਹੁਨਰ ਦਿਖਾਇਆ ਇਸ ਸਮਾਗਮ ਚ ਮੁੱਖ ਮਹਿਮਾਨ ਕਾਲਜ ਪ੍ਰਬੰਧਕ ਕਮੈਟੀ ਦੇ ਪ੍ਰਧਾਨ ਸਰਦਾਰ ਜਗੀਰ ਸਿੰਘ ਸੋਹੀ ਜੀ ਸਨ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਰਦਾਰ ਮਨਪ੍ਰੀਤ ਸਿੰਘ (ਲਿੱਤਰਾ ਤੋ) ਪਹੁੰਚੇ। ਕਾਲਜ ਕਮੈਟੀ ਚੋ ਖਜਾਨਚੀ ਸੁਖਵੀਰ ਸਿੰਘ ਸੰਧੂ , ਮੈਨੇਜਮੈਂਟ ਕਮੇਟੀ ਦੇ ਮੈਂਬਰ ਸਰਦਾਰ ਨਰਿੰਦਰ ਸਿੰਘ ਵਿਰਕ,ਸਰਦਾਰ ਸੁਖਦੀਪ ਸਿੰਘ ਸੋਹੀ , ਸਰਦਾਰ ਬਲਰਾਜ ਸਿਆਨੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ।ਕਾਲਜ ਦੇ ਕਾਰਜਕਾਰੀ ਪ੍ਰਿੰਸਿਪਲ ਸ੍ਰੀ ਪ੍ਰਬਲ ਕੁਮਾਰ ਜੋਸ਼ੀ ਜੀ ਨੇ ਆਏ ਹੋਏ ਮਹਿਮਾਨਾ ਦਾ ਸੁਵਾਗਤ ਕੀਤਾ ਤੇ ਆਪਣੇ ਵਿਚਾਰਾ ਰਾਹੀ ਵਿਦਿਆਰਥੀਆ ਦਾ ਹੌਸਲਾ ਵਧਾਇਆ ਇਸ ਸਮਾਗਮ ਚ ਸੋਲੋ ਗੀਤ,ਕੋਰੇਓਗਰਾਫੀ,ਗਰੁੱਪ ਡਾਂਸ, ਸੋਲੋ ਡਾਂਸ ਆਦਿ ਮੁਕਾਬਲੇ ਕਰਵਾਏ ਗਏ ਜਿਸ ਚ ਪਹਿਲੇ ਦੂਜੇ ਤੀਜੇ ਦਰਜੇ ਤੇ ਆਉਣ ਵਾਲੇ ਵਿਦਿਆਰਥੀਆ ਦਾ ਸਨਮਾਨ ਕੀਤਾ ਗਿਆ ਇਨਾ ਮੁਕਾਬਲਿਆ ਵਿੱਚ ਲੋਕ ਗੀਤ ਸੋਲੋ ਚ ਪਹਿਲਾ ਸਥਾਨ ਸਿਧਾਦਤ B.C.A 1ਦੂਜਾ ਸਥਾਨ ਗੁਲਸ਼ਨ B.A 2 ਤੇ ਜਸਕਰਨ ਸਿੰਘ B.A 2 ਤੇ ਹੌਸਲਾ ਅਫਜਾਈ ਇਨਾਮ ਮਨਪ੍ਰੀਤ ਸਿੰਘ B.A 1 ਨੂੰ ਦਿਤਾ ਗਿਆ ਵੱਖ ਵੱਖ ਵਿਸ਼ਿਆ ਤੇ ਕਾਲਜ ਵਿੱਚ ਕੋਰਿਓਗ੍ਰਾਫੀ ਪੇਸ਼ ਕੀਤੀ ਗਈ ਜਿਸ ਵਿੱਚ ਸ਼ੋਸ਼ਲ ਮੀਡੀਆ ਦੇ ਸਬੰਧ ਚ ਪੇਸ਼ ਕੀਤੀ ਕਰੋਓਗਰਾਫੀ ਨੇ ਪਹਿਲਾ ਸਥਾਨ ਹਾਸਲ ਕੀਤਾ ਜੋ ਕਿ ਕਮਾਰਸ ਵਿਭਾਗ ਵਲੋ ਤਿਆਰ ਕੀਤੀ ਗਈ ਸੀ ਦੂਜਾ ਸਥਾਨ ਧਰਤੀ ਪੰਜਾਬ ਦੀ ਨੇ ਹਾਸਲ ਕੀਤਾ ਜੋ ਆਰਟਸ ਵਿਭਾਗ ਵਲੋ ਤਿਆਰ ਕੀਤੀ ਗਈ ਸੀ ਤੀਜਾ ਸਥਾਨ ਇੰਡਿਆ ਤੇ ਕਨੈਡਾ ਨੇ ਹਾਸਲ ਕੀਤਾ ਜੋ ਸਾਇੰਸ ਵਿਭਾਗ ਵਲੋ ਤਿਆਰ ਕਰਵਾਈ ਗਈ ਸੀ ਗਰੁੱਪ ਡਾਂਸ ਚ ਸ਼ਿਵਾਗੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਦੂਜਾ ਸਥਾਨ ਸਿਮਰਨ ਦੀ ਟੀਮ ਨੇ ਹਾਸਲ ਕੀਤਾ ਲੱਕੀ ਦੀ ਟੀਮ ਤੀਸਰੇ ਸਥਾਨ ਤੇ ਰਹੀ ਇਸੇ ਤਰਾ ਲੜਕੇ ਤੇ ਲੜਕੀਆ ਚ ਸੋਲੋਡਾਂਸ ਚ ਲੜਕਿਆ ਚ ਲੱਕੀ ਨੇ ਪਹਿਲਾ ਸਥਾਨ ਹਾਸਲ ਕੀਤਾ ਦੂਜਾ ਸਥਾਨ ਅਦਿਤਿਆ ਨੇ ਹਾਸਲ ਕੀਤਾ ਤੇ ਤੀਸਰਾ ਸਥਾਨ ਸਫਲਦੀਪ ਨੇ ਹਾਸਲ ਕੀਤਾ ਇਸੇ ਤਰਾ ਲੜਕੀਆਂ ਚ ਸੋਲੋ ਡਾਂਸ ਚ ਸ਼ਿਵਾਗੀ +2 ਕਮਾਰਸ ਨੇ ਪਹਿਲਾ ਸਥਾਨ ਹਾਸਲ ਕੀਤਾ ਦੂਜਾ ਸਥਾਨ ਸਿਮਰਨ B.S.C2 ਨੇ ਤੇ ਤੀਸਰੇ ਸਥਾਨ ਤੇ ਅਸ਼ਮੀਤ +2 ਤੇ ਸਿਮਰਨ B.A2 ਨੇ ਹਾਸਲ ਕੀਤਾ ਇਸ ਮੌਕੇ ਜੱਜ ਦੀ ਭੂਮਿਕਾ ਨਾਮਵਰ ਗੀਤਕਾਰ ਸ. ਵਿਜੈ ਧੰਮੀ ਹੇਰਾ ਵਾਲੇ, ਸ.ਤਰਲੋਚਨ ਸਿੰਘ ਉਮੈਦਪੁਰੀ,ਸ.ਰਾਜਵੀਰ ਸਿੰਘ ਮੱਲੀ ਜੀ ਵਲੋ ਬੇਖੂਬੀ ਤੇ ਸੁਚੱਜੇ ਢੰਗ ਨਾਲ ਨਿਭਾਈ ਗਈ ਇਸ ਪਰੋਗਰਾਮ ਚ ਮੰਚ ਸੰਚਾਲਨ ਦੀ ਜਿੰਮੇਵਾਰੀ ਪ੍ਰੋ. ਮਨਪ੍ਰੀਤ ਕੌਰ ਤੇ ਪ੍ਰੋ.ਅਰੂਸ਼ਦੀਪ ਕੌਰ ਵਲੋ ਵਧੀਆ ਤਰੀਕੇ ਨਾਲ ਨਿਭਾਈ ਗਈ ਇਸ ਸਮੇ ਕੋਐਡੀਨੇਟਰ ਮੈਡਮ ਖੁਸ਼ਦੀਪ ਕੌਰ ,ਸੁਪਰਡੈਟ ਅਸ਼ਵਨੀ ਭੱਲਾ ਤੇ ਸਮੂਹ ਸਕੂਲ ਸਟਾਫ ਤੇ ਕਾਲਜ ਸਟਾਫ ਹਾਜਰ ਸੀ ਸਭਨਾ ਨੇ ਆਪਣੀ ਜਿੰਮੇਵਾਰੀ ਨੂੰ ਬੇਖੂਬੀ ਨਿਭਾਇਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly