ਸਲਾਨਾ ਨਤੀਜਿਆਂ ਮੌਕੇ ਸਨਮਾਨ ਸਮਾਰੋਹ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਐਲੀਮੈਂਟਰੀ ਸਕੂਲ ਸੁਲਤਾਨਪੁਰ ਲੋਧੀ ਲੜਕੀਆਂ ਵਿਖੇ ਸੈਂਟਰ ਹੈੱਡ ਟੀਚਰ ਹਰਵਿੰਦਰਜੀਤ ਕੌਰ ਦੀ ਅਗਵਾਈ ਹੇਠ ਸਲਾਨਾ ਨਤੀਜਿਆਂ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮਨਦੀਪ ਕੌਰ ਚੇਅਰਪਰਸਨ,ਵਿਜੈ ਕੁਮਾਰ, ਗੁਰਵਿੰਦਰ ਕੌਰ, ਨਵਜੋਤ ਕੌਰ, ਹਰਵਿੰਦਰ ਕੌਰ ਆਦਿ ਦੀ ਹਾਜ਼ਰੀ ਵਿੱਚ ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਮੁੱਖੀ ਹਰਵਿੰਦਰਜੀਤ ਕੌਰ ਨੇ ਕਿਹਾ ਕਿ ਸਖ਼ਤ ਮਿਹਨਤ ਨਾਲ ਹੀ ਅਸੀਂ ਆਪਣੇ ਜ਼ਿੰਦਗੀ ਦੇ ਨਿਸ਼ਾਨੇ ਨੂੰ ਪੂਰਾ ਕਰ ਸਕਦੇ ਹਾਂ।

ਪੜ੍ਹਾਈ ਵਿੱਚ ਕੀਤੀ ਮਿਹਨਤ ਨਾਲ ਹੀ ਅਸੀਂ ਚੰਗੇ ਮੁਕਾਮ ਤੇ ਪਹੁੰਚ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰ ਸਕਦੇ ਹਾਂ।ਇਸ ਮੌਕੇ ਵੱਖ ਵੱਖ ਜਮਾਤਾਂ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਬੱਚਿਆਂ ਵੱਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਸਟੇਜ ਸਕੱਤਰ ਦੀ ਭੂਮਿਕਾ ਰਾਜੂ ਜੈਨਪੁਰੀ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਰਣਜੀਤ ਸਿੰਘ, ਰਾਜੀਵ ਪਠਾਣੀਆਂ,ਭਾਰਤ ਭੂਸ਼ਨ ਧੀਰ, ਕਵਿਤਾ ਧੀਰ, ਵਿਸ਼ਾਲੀ ,ਸਾਲੂ , ਜਸਵੀਰ ਕੌਰ,ਪ੍ਰਵੀਨ ਕੁਮਾਰੀ,ਅਮਨਜੀਤ ਕੌਰ, ਕਮਲਜੀਤ ਕੌਰ,ਰੋਜ਼ੀ ਪੁਰੀ,ਸੋਨਿਕਾ ਬਸੀ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਤਾਰਾ ਸਕੂਲ ਈਸਟ 1, ਜਲੰਧਰ ਦਾ ਸਾਲਾਨਾਂ ਨਤੀਜਾ ਰਿਹਾ ਸ਼ਾਨਦਾਰ
Next articleआल इंडिया रेलवे पुरुष हॉकी चैंपियनशिप