ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਸਲਾਨਾ ਸਮਾਗਮ ਧੂਮਧਾਮ ਨਾਲ ਸੰਪੰਨ

ਵਿਦਿਆਰਥੀਆਂ ਵੱਲੋਂ ਸੁਨਿਹਰਾ ਕੱਲ੍ਹ ਦੀ ਪੇਸ਼ਕਾਰੀ ਰਹੀ ਖਿੱਚ ਦਾ ਕੇਂਦਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ 41ਵੇਂ ਸਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤਾ ਗਿਆ । ਸੀ.ਬੀ.ਐੱਸ. ਈ ਦੇ ਰਿਜ਼ਨਲ ਅਫਸਰ ਵਿਜੇ ਯਾਦਵ ਦਾ ਸਮਾਗਮ ਵਿਚ ਮੁੱਖ ਮਹਿਮਾਨ ਅਤੇ ਨਿਰਮਲਾ ਯਾਦਵ ਦਾ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨ ‘ਤੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਨੇ ਕੀਤੀ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਸਕੂਲ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸ਼ਾਸਕ ਇੰਜੀਨੀਅਰ ਨਿਮਰਤਾ ਕੌਰ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ । ਇਸ ਦੌਰਾਨ ਵਿਦਿਆਰਥੀਆਂ ਵਲੋਂ ਸੁਨਿਹਰਾ ਕੱਲ ਸਬੰਧੀ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਦੀ ਸ਼ੁਰੂਆਤ ਵਾਹਿਗੁਰੂ ਜੀ ਦਾ ਓਟ ਆਸਰਾ ਲੈਂਦਿਆਂ ਵਿਦਿਆਰਥੀਆਂ ਸ਼ਬਦ ਗਾਇਨ ਨਾਲ ਕੀਤੀ ।

ਇਸ ਤੋਂ ਪਹਿਲਾਂ ਪਹੁੰਚੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਗਿਆ, ਉਪਰੰਤ ਸ਼ਮਾਂ ਰੋਸ਼ਨ ਨਾਲ ਸਮਾਗਮ ਦਾ ਆਗਾਜ਼ ਕੀਤਾ ਗਿਆ। ਪ੍ਰਿੰਸੀਪਲ ਰੇਨੂੰ ਅਰੋੜਾ ਨੇ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਲਗਾਇਆ ਸਾਇੰਸ ਮੇਲਾ ਵੀ ਖਿੱਚ ਦਾ ਕੇਂਦਰ ਰਿਹਾ । ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਵਿਜੇ ਯਾਦਵ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਰੁਚੀ ਨੂੰ ਧਿਆਨ ਵਿੱਚ ਰੱਖਕੇ ਹੀ, ਉਨ੍ਹਾਂ ਦਾ ਫੀਲਡ ਚੁਨਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਕਾਮਯਾਬੀ ਵਿਚ ਜਿਨ੍ਹਾਂ ਅਧਿਆਪਕਾਂ ਦਾ ਯੋਗਦਾਨ ਹੁੰਦਾ ਹੈ, ਓਨ੍ਹਾਂ ਹੀ ਯੋਗਦਾਨ ਪ੍ਰਬੰਧਕ ਕਮੇਟੀ ਅਤੇ ਮਾਪਿਆਂ ਦਾ ਵੀ ਹੁੰਦਾ ਹੈ । ਇਸ ਮੌਕੇ ਬੋਲਦਿਆਂ ਬੀਬੀ ਗੁਰਪ੍ਰੀਤ ਕੌਰ ਨੇ ਪਹੁੰਚੇ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ । ਸਮਾਗਮ ਦੇ ਅੰਤ ਵਿਚ ਅਕੈਡਮਿਕ, ਸਪੋਰਟਸ ਅਤੇ ਸੱਭਿਆਚਾਰਕ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਹੋਣਹਾਰ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੂੰ ਸਰਦਾਰ ਆਤਮਾ ਸਿੰਘ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਜਸਵਿੰਦਰ ਕੌਰ, ਸਤਵੰਤ ਕੌਰ ਜੰਮੂ, ਬੇਨੰਤ ਸਿੰਘ ਮਰੋਕ,ਜਗਦੀਪ ਸਿੰਘ ਮਰੋਕ, ਅਮਨਦੀਪ ਕੌਰ, ਮਧੂ ਵਾਲੀਆ ਕਪੂਰਥਲਾ, ਬਲਵੀਰ ਕੌਰ ਨਾਨਕਪੁਰ, ਰਣਜੀਤ ਸਿੰਘ ਡੱਲਾ, ਹਰਜਿੰਦਰ ਸਿੰਘ ਲਾਡੀ, ਪ੍ਰਿੰਸੀਪਲ ਪ੍ਰਭਦੀਪ ਕੌਰ ਮੋਂਗਾ ਆਰ.ਸੀ. ਐੱਫ, ਨਰਿੰਦਰ ਪੱਤੜ, ਗੁਰਦਿਆਲ ਸਿੰਘ ਮੈਨੇਜਰ ਗੁਰਦੁਆਰਾ ਬੇਬੇ ਨਾਨਕੀ, ਬਲਵੀਰ ਸਿੰਘ ਗਾਜ਼ੀਪੁਰ, ਕਮਲਜੀਤ ਸਿੰਘ ਹੈਬਤਪੁਰ, ਮੈਡਮ ਸੁਨੀਤਾ ਗੂਜਰਾਲ, ਕੋਮਲ ਸ਼ਰਮਾ, ਨੀਤੂ ਸਿੰਘ, ਅੰਬਿਕਾ ਦੇਵੀ, ਹਰਜਿੰਦਰ ਕੌਰ, ਗੁਰਪ੍ਰੀਤ ਸਿੰਘ, ਸ਼ਬਨਮ ਘੁੰਮਣ, ਰਮਨ ਚਾਵਲਾ, ਬਲਵਿੰਦਰ ਕੌਰ, ਕੀਰਤ ਕੌਰ, ਸ਼ੀਲਾ ਸ਼ਰਮਾ, ਸੀਮਾ, ਮਨਪ੍ਰੀਤ ਕੌਰ, ਬਲਜੀਤ ਕੌਰ, ਰਮਨਦੀਪ ਕੌਰ, ਹੁਸਿਆਰ ਸਿੰਘ, ਵੈਸ਼ਨਵੀ, ਸ਼ਵੇਤਾ, ਹਰਲੀਨ ਕੌਰ, ਜਸਪ੍ਰੀਤ ਕੌਰ, ਅਮਰਦੀਪ ਕੌਰ, ਸਿਮਰਨਜੀਤ ਕੌਰ, ਸੰਦੀਪ ਕੌਰ, ਪਰਮਜੀਤ ਕੌਰ, ਦੀਪਿਕਾ, ਮਨਜੀਤ ਕੌਰ, ਪੂਜਾ ਜੌਲੀ, ਪੂਜਾ ਸ਼ਰਮਾ, ਜਸਵਿੰਦਰ ਕੌਰ, ਅਮਰ ਕੁਮਾਰ, ਸਵਿਤਾ ਸ਼ਰਮਾ, ਅਮਨਦੀਪ ਕੌਰ, ਮੋਨਿਕਾ ਗਿੱਲ, ਅਪੁਲ ਕਾਲਾ, ਬਲਵਿੰਦਰ ਕੌਰ ਆਦਿ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪੇ ਹਾਜਰ ਸਨ।

 

Previous articleਮੁਫ਼ਤ ਉਰਦੂ ਸਿਖਲਾਈ ਕੋਰਸ 2 ਜਨਵਰੀ 2023 ਤੋਂ – ਜਸਪ੍ਰੀਤ ਕੌਰ
Next articleਕਵਿਤਾ