(ਸਮਾਜ ਵੀਕਲੀ)-ਤਲਵੰਡੀ ਚੌਧਰੀਆਂ, (ਬਿੱਕਰ) ਸਖੀ ਸਰਵਰ ਪੀਰ ਲਾਲਾਂ ਵਾਲਾ ਦਾ ਸਲਾਨਾ ਮੇਲਾ (ਚੌਂਕੀਆਂ ਵਾਲਾ) ਪ੍ਰਵਾਸੀ ਭਾਰਤੀ, ਇਲਾਕਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਲਵੰਡੀ ਚੌਧਰੀਆਂ ਵਿਖੇ 1, 2 ਅਤੇ 3 ਮਾਰਚ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਗੱਲਬਾਤ ਦੌਰਾਨ ਲਾਲਾਂ ਵਾਲਾ ਰੋਜ਼ੇ ਦੇ ਸੇਵਾਦਾਰ ਬਾਬਾ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਲਾਨਾ ਮੇਲਾ ਦੇਸ਼ ਦੀ ਵੰਡ ਤੋਂ ਵੀ ਪਹਿਲਾਂ ਦਾ ਲੱਗਦਾ ਆ ਰਿਹਾ ਹੈ।ਉਹਨਾਂ ਦੱਸਿਆ ਕਿ ਸੰਗਤਾਂ ਨਵਾਂ ਸ਼ਹਿਰ ਦੇ ਪਿੰਡ ਮੁਕੰਦਪੁਰ ਤੋਂ 12 ਫਰਵਰੀ ਨੂੰ ਸ਼ੁਰੂ ਹੋ ਜਾਂਦਾ ਹੈ ਤੇ 9 ਦਿਨਾਂ ਮਨਾਇਆ ਜਾਂਦਾ ਹੈ।ਉਸ ਤੋਂ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੀਆਂ ਦਰਗਾਹਾਂ, ਦਰਬਾਰਾਂ ਅਤੇ ਰੋਜ਼ਿਆਂ ਤੋਂ ਹੁੰਦਾ ਹੋਇਆ 3 ਮਾਰਚ ਨੂੰ ਤਲਵੰਡੀ ਚੌਧਰੀਆਂ ਪੁੱਜ ਜਾਦਾਂ ਹੈ।
ਬਾਬਾ ਗੁਰਮੀਤ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਨਗਰ ਤਲਵੰਡੀ ਚੌਧਰੀਆਂ ਅਤੇ ਇਲਾਕੇ ਦੇ ਲੋਕ ਮੇਲੇ ਨਾਲ ਆਉਣ ਵਾਲੀਆਂ ਸੰਗਤਾਂ ਦੇ ਸਵਾਗਤ ਵਿਚ ਰੋਜ਼ੇ ਦੇ ਨੇੜੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਵਾਉਂਦੇ ਹਨ।ਤਲਵੰਡੀ ਚੌਧਰੀਆਂ ਦੇ ਸੇਵਾਦਾਰ ਮੇਲੇ ਵਿਚ ਆਏ ਮਹਾਂਪੁਰਸ਼ਾਂ ਨੂੰ ਆਪਣੇ ਘਰਾਂ ਵਿਚ ਬੁਲਾ ਕੇ ਚਾਹ ਪਕੌੜਿਆਂ ਦੇ ਲੰਗਰ ਛਕਵਾਉਂਦੇ ਹਨ ਅਤੇ ਆਪਣੇ ਨਵ-ਜੰਮੇ ਬੱਚਿਆਂ ਨੂੰ ਲੋਰੀਆਂ ਦੁਵਾਉਂਦੇ ਹਨ।ਬਾਬਾ ਗੁਰਮੀਤ ਸਿੰਘ ਨੇ ਦੱਸਿਆ ਕਿ 3 ਮਾਰਚ ਨੂੰ ਪ੍ਰਵਾਸੀ ਭਾਰਤੀ, ਇਲਾਕਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਗਨੇਸ਼ ਸਿੰਘ ਬੁੱਢਾ ਦਲ ਸੇਵਾਦਾਰ ਬਾਬਾ ਸ਼ਾਹ ਹੁਸੈਨ ਜੀ ਅਗਵਾਈ ਵਿਚ ਲੰਗਰ ਲਗਾਇਆ ਜ ਰਿਹਾ ਹੈ।ਜਿਸ ਵਿਚ ਜਲੇਬੀਆਂ ਤੋਂ ਹੋਰ ਵੀ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾ ਰਹੇ ਹਨ।ਇਸ ਮੌਕੇ ਮਲਕੀਤ ਸਿੰਘ, ਰਾਜਵਿੰਦਰ ਸਿੰਘ, ਭਗਵਾਨ ਵਾਲਮੀਕਿ ਸਮਾਜ ਦਲ ਦੇ ਸੂਬਾ ਚੇਅਰਮੈਨ ਸੰਦੀਪ ਸਿੰਘ, ਦੁਆਬਾ ਜੋਨ ਦੇ ਪ੍ਰਧਾਨ ਏ.ਐੱਸ.ਆਈ ਹਰਦੇਵ ਸਿੰਘ, ਬਲਕਾਰ ਸਿੰਘ, ਮਨਜੀਤ ਕੌਰ, ਬਲਵੀਰ ਕੌਰ, ਅਮਰਜੀਤ ਕੌਰ ਆਦਿ ਸੇਵਾਦਾਰ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly