ਪੀਰ ਬਾਬਾ ਮੁਲਖ ਸ਼ਾਹ ਜੀ ਦੇ ਦਰਬਾਰ ਖੱਸਣ ਦਾ ਸਾਲਾਨਾ ਮੇਲਾ ਸਮਾਪਤ

ਜਲੰਧਰ/ ਭੁਲੱਥ (ਕੁਲਦੀਪ ਚੁੰਬਰ ) (ਸਮਾਜ ਵੀਕਲੀ) – ਹਜ਼ਰਤ ਪੀਰ ਬਾਬਾ ਮੁਲਖ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਪਿੰਡ ਖੱਸਣ ਵਿਖੇ ਦਰਬਾਰ ਦੇ ਸੇਵਾਦਾਰ ਸ੍ਰੀ ਧਰਮਵੀਰ ਕਾਲੀਆ (ਬਾਬਾ ਕਾਲੂ ਜੀ) ਅਤੇ ਸ੍ਰੀਮਤੀ ਕਾਂਤਾ ਰਾਣੀ ਜੀ ਦੀ ਦੇਖ ਰੇਖ ਹੇਠ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ । ਇਸ ਮੌਕੇ ਦਰਬਾਰ ਦੀਆਂ ਵੱਖ ਵੱਖ ਰਸਮਾਂ ਨੂੰ ਵੱਖ ਵੱਖ ਇਲਾਕੇ ਦੇ ਸੰਤ ਮਹਾਂਪੁਰਸ਼ਾਂ ਨੇ ਸਾਂਝੇ ਤੌਰ ਤੇ ਅਦਾ ਕੀਤਾ । ਇਕ ਦਿਨ ਪਹਿਲਾਂ ਮਹਿੰਦੀ ਦੀ ਰਸਮ ਅਦਾ ਕੀਤੀ ਗਈ । ਮੇਲੇ ਵਿੱਚ ਸਟੇਜ ਸੰਚਾਲਨ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਚੀਮਾ ਭੁਲੱਥ ਨੇ ਕੀਤਾ ।

ਇਸ ਮੌਕੇ ਗਾਇਕ ਸੁਰਿੰਦਰ ਲਾਡੀ -ਰਿਕ ਨੂਰ , ਸੋਹਣ ਸ਼ੰਕਰ , ਕੁਲਵਿੰਦਰ ਕਿੰਦਾ , ਕੇ ਕੇ ਕੁਲਦੀਪ, ਪੰਮੀ ਨਸਰਾਲਾ, ਜੌਨੀ ਮਹੇ , ਕੁਲਦੀਪ ਚੁੰਬਰ, ਦੀਨੇਸ਼ ਦੀਪ ,ਜੀਵਨ ਗਿੱਲ , ਬੀਬੀ ਸਰੰਜਨਾ , ਕੁਮਾਰ ਰਾਜਨ ,ਐਸ ਬੰਗਾ, ਸੋਨੀ ਸਾਗਰ ,ਦਲਵੀਰ ਸ਼ੌਂਕੀ- ਬੀਬੀ ਗੁਰਨੂਰ ਨੀਤੂ , ਰਾਜਨ ਗਿੱਲ , ਮੁਖਪਾਲ ਚੰਨੀ ,ਅਨੀਤਾ ਗਿੱਲ ,ਸੁੱਖਾ ਹਰੀਪੁਰ ,ਗੁਰਵਿੰਦਰ ਨਾਹਰ ,ਜੁਗਨੀ ਸਮੇਤ ਕਈ ਹੋਰ ਕਲਾਕਾਰਾਂ ਨੇ ਆਪਣੀ ਆਪਣੀ ਹਾਜ਼ਰੀ ਸਟੇਜ ਤੋਂ ਸੂਫ਼ੀਆਨਾ ਕਲਾਮ ਗਾ ਕੇ ਲਗਵਾਈ ।

ਮੇਲੇ ਵਿੱਚ ਪੰਡਿਤ ਗੋਰਾ ਅਤੇ ਪੰਡਿਤ ਆਸ਼ੂ ਨੇ ਆਈਆਂ ਸਭ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਸੱਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਦੇ ਦਰਬਾਰ ਤੋਂ ਬੀਬੀ ਅਮਰਜੀਤ ਕੌਰ , ਸ੍ਰੀ ਜਸਬੀਰ ਸਿੰਘ , ਸ. ਭੁਪਿੰਦਰ ਸਿੰਘ ਗੜ੍ਹੀ ਆਦੋ , ਸ੍ਰੀ ਬਿੱਕਰ ਲੇਸੜੀਵਾਲ , ਸ੍ਰੀ ਸੱਤਾ ਜੀ ਸਮੇਤ ਕਈ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਦਰਬਾਰ ਪ੍ਰਬੰਧਕਾਂ ਵਲੋਂ ਸਨਮਾਨ ਸਤਿਕਾਰ ਕਰਕੇ ਨਿਵਾਜਿਆ ਗਿਆ । ਆਈ ਸੰਗਤ ਵਿਚ ਚਾਰ ਦਿਨ ਗੁਰੂ ਪੀਰਾਂ ਦਾ ਅਤੁੱਟ ਭੰਡਾਰਾ ਵਰਤਾਇਆ ਗਿਆ ।.

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਰਾਮਾਂ ਦੇ ਨੌਜਵਾਨਾਂ ਵੱਲੋਂ ਠੰਡੀ ਮਿੱਠੀ ਲੱਸੀ ਦੀ ਛਬੀਲ ਲਗਾਈ ਗਈ
Next articleਬੰਡਾਰੂ ਦੱਤਾਤ੍ਰੇਯ ਹਰਿਆਣ ਤੇ ਅਰਲੇਕਰ ਹਿਮਾਚਲ ਦੇ ਨਵੇਂ ਰਾਜਪਾਲ, ਕੇਂਦਰ ਵੱਲੋਂ 7 ਰਾਜਾਂ ਦੇ ਰਾਜਪਾਲ ਨਿਯੁਕਤ