ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) : ਆਪਣੀ ਵਧੀਆ ਕਾਰਗੁਜ਼ਾਰੀ , ਪ੍ਰਾਪਤੀਆਂ , ਵਿਸ਼ੇਸ਼ਤਾਵਾਂ , ਵੱਖ – ਵੱਖ ਵਿੱਦਿਅਕ ਗਤੀਵਿਧੀਆਂ , ਪਾਠ – ਸਹਾਇਕ ਕਿਰਿਆਵਾਂ , ਖੇਡਾਂ , ਪੜ੍ਹਾਈ ਅਤੇ ਨਤੀਜਿਆਂ ਕਰਕੇ ਵਧੀਆ ਕਾਰਗੁਜ਼ਾਰੀ ਦਿਖਾਉਣ ਪ੍ਰਤੀ ਸੁਰਖੀਆਂ ਵਿੱਚ ਰਹਿਣ ਵਾਲੇ ਅਤੇ ਇਲਾਕੇ ਦੇ ਮਸ਼ਹੂਰ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ਵਿਖੇ ਸਕੂਲ ਦੇ ਸਮੂਹ ਵਿਦਿਆਰਥੀਆਂ , ਪਿੰਡ ਵਾਸੀਆਂ , ਸਕੂਲ ਮੈਨੇਜਮੈਂਟ ਕਮੇਟੀ , ਗ੍ਰਾਮ ਪੰਚਾਇਤ , ਵਿਦਿਆਰਥੀਆਂ ਦੇ ਮਾਤਾ – ਪਿਤਾ ਅਤੇ ਸਕੂਲ ਦੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਕੂਲ ਵਿੱਚ ਬਹੁਤ ਹੀ ਖੁਸ਼ਨੁਮਾ ਮਾਹੌਲ ‘ਚ ਅਤੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਦੀਆਂ ਵੱਖ – ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਜਿਵੇਂ ਕਿ ਸ਼ਬਦ , ਕੀਰਤਨ , ਭਾਸ਼ਣ , ਡਾਂਸ , ਗੀਤ , ਭੰਗੜਾ , ਕਵਿਤਾ ਉਚਾਰਣ , ਗਿੱਧਾ , ਫੈਂਸੀ ਡਰੈੱਸ ਮੁਕਾਬਲੇ ਆਦਿ – ਆਦਿ ਕਰਵਾ ਕੇ ਸਕੂਲ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਮਨਮੋਹਕ ਢੰਗ ਨਾਲ ” ਸਾਲਾਨਾ ਸਮਾਗਮ ” ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ , ਹਾਜ਼ਰ ਪਤਵੰਤਿਆਂ ਅਤੇ ਬੱਚਿਆਂ ਦੇ ਮਾਤਾ – ਪਿਤਾ ਨੇ ਇਸ ” ਸਾਲਾਨਾ ਸਮਾਗਮ ” ਵਿੱਚ ਖ਼ੂਬ ਰੁਚੀ ਦਿਖਾਈ ਅਤੇ ਆਪਣੀ ਭਰਪੂਰ ਭਾਗੀਦਾਰੀ ਵੀ ਦਰਜ ਕਰਵਾਈ।
ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਸਤਿਕਾਰਯੋਗ ਸ੍ਰੀ ਪਰਮਜੀਤ ਕੁਮਾਰ ਜੀ ਨੇ ਹਾਜ਼ਰ ਲੋਕਾਂ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ , ਦੇਸ਼ ਭਗਤੀ ਆਦਿ ਸੰਬੰਧੀ ਵੀ ਵਿਸ਼ੇਸ਼ ਤੌਰ ‘ਤੇ ਜਾਗਰੂਕ ਕੀਤਾ। ” ਦੋ ਸ਼ਬਦ ” ਬੋਲਣ ਮੌਕੇ ਅੰਤਰਰਾਸ਼ਟਰੀ ਉੱਘੇ ਲੇਖਕ ਮਾਸਟਰ ਸੰਜੀਵ ਧਰਮਾਣੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ – ਪਿਤਾ ਨੂੰ ਸਾਹਿਤ ਨਾਲ ਜੁੜਨ ਲਈ , ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਅਤੇ ਪਾਠਕ੍ਰਮ ਸਹਾਇਕ ਗਤੀਵਿਧੀਆਂ ਵਿੱਚ ਭਾਗੀਦਾਰੀ ਕਰਦੇ ਤੇ ਕਰਵਾਉਂਦੇ ਰਹਿਣ ਲਈ ਵੀ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਅਮਨਪ੍ਰੀਤ ਕੌਰ ਜੀ ਨੇ ਆਪਣੇ ਸਮੂਹ ਸਟਾਫ , ਵਿਦਿਆਰਥੀਆਂ , ਵਿਦਿਆਰਥੀਆਂ ਦੇ ਮਾਤਾ – ਪਿਤਾ ਅਤੇ ਗ੍ਰਾਮ ਪੰਚਾਇਤ ਦਾ ਵੀ ਧੰਨਵਾਦ ਕੀਤਾ।ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਅਮਨਪ੍ਰੀਤ ਕੌਰ ਜੀ , ਅਧਿਆਪਕ ਸਟੇਟ ਐਵਾਰਡੀ ਅਧਿਆਪਕ ਸ੍ਰੀ ਪਰਮਜੀਤ ਕੁਮਾਰ ਜੀ , ਅੰਤਰਰਾਸ਼ਟਰੀ ਉੱਘੇ ਲੇਖਕ ਮਾਸਟਰ ਸੰਜੀਵ ਧਰਮਾਣੀ ਜੀ ਸਕੂਲ ਦਾ ਸਮੂਹ ਸਟਾਫ , ਪਿੰਡ ਦੇ ਪਤਵੰਤੇ ਸੱਜਣ , ਵਿਦਿਆਰਥੀਆਂ ਦੇ ਮਾਤਾ – ਪਿਤਾ , ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਗ੍ਰਾਮ ਪੰਚਾਇਤ ਮੈਂਬਰ ਸਾਹਿਬਾਨ ਆਦਿ ਹਾਜ਼ਰ ਸਨ। ਗ੍ਰਾਮ ਵਾਸੀਆਂ ਨੇ ਅਤੇ ਵਿਦਿਆਰਥੀਆਂ ਦੇ ਮਾਤਾ – ਪਿਤਾ ਨੇ ਸਕੂਲ ਵਿੱਚ ਕਰਵਾਏ ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲ ਦੇ ਸਮੂਹ ਸਟਾਫ਼ ਨੇ ਵੀ ਹਾਜ਼ਰ ਹੋਏ ਪਿੰਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਤਰ੍ਹਾਂ ਸਭ ਦੇ ਦਿਲਾਂ ‘ਤੇ ਅਮਿੱਟ ਯਾਦਾਂ ਛੱਡ ਗਿਆ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦਾ ਸਾਲਾਨਾ ਸਮਾਗਮ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly