ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੀ ਹੋਈ ਸਲਾਨਾ ਚੋਣ ਇਸ ਸੀਜਨ ਦਾ ਪਹਿਲਾ ਟੂਰਨਾਮੈਂਟ 10 ਮਾਰਚ ਨੂੰ

ਨਿਊਜੀਲੈਂਡ  ਆਕਲੈਂਡ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਅੱਜ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੀ ਸਲਾਨਾ ਮੀਟਿੰਗ ਦੌਰਾਨ ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ ਹੈ। ਇਸ ਮੌਕੇ ਸਰਬਸੰਮਤੀ ਨਾਲ ਜਸਕਰਨ ਧਾਲੀਵਾਲ ਨੂੰ ਪ੍ਰਧਾਨ ਦਾ ਅਹੁਦਾ ਸੌਂਪਿਆ ਗਿਆ ਹੈ। ਪਰਮਜੀਤ ਸਿੰਘ ਪੰਮੀ ਬੋਲੀਨਾ ਚੈਅਰਮੈਨ, ਸ਼ਿੰਦਾ ਭੋਜਰਾਜ ਵਾਈਸ ਪ੍ਰਧਾਨ, ਕੁਲਵੰਤ ਸਿੰਘ ਕਾਂਤਾ ਧਾਰੀਵਾਲ ਸਕੱਤਰ, ਸ਼ਿੰਦਰ ਸਮਰਾ ਉਪ ਸਕੱਤਰ, ਬਬਲੂ ਕੁਰੁਕਸ਼ੇਤਰ ਖਜਾਨਚੀ, ਬਿੰਦੂ ਹੈਸਟਿੰਗਸ ਉਪ ਖਜਾਨਚੀ, ਦਰਸ਼ਨ ਨਿੱਝਰ ਮੁੱਖ ਬੁਲਾਰਾ, ਮੈਂਬਰ: ਜੋਬਨ ਜੰਡਿਆਲਾ, ਗੋਲਡੀ ਸਹੋਤਾ, ਗੋਪਾ ਬੈਂਸ, ਵਿੱਕੀ ਕੂਨਰ, ਤਰਨ ਕਾਲੀਆ, ਦਿਲਾਵਰ ਹਰੀਪੁਰ, ਗੋਪੀ ਹਕੀਮਪੁਰ, ਸਾਭੀ ਬੋਲੀਨਾ, ਭੁਪਿੰਦਰ ਪਾਸਲਾ, ਗੁਰਮੁੱਖ ਸੰਧੂ, ਅਮਰਜੀਤ ਪੱਡਾ, ਤੀਰਥ ਪੱਡਾ, ਰਵਿੰਦਰ ਚੀਮਾ ਚੁਣਿਆ ਗਿਆ ਹੈ। ਸਮੂਹ ਮੈਂਬਰਾਂ ਨੂੰ ਚੁਣੇ ਜਾਣ ‘ਤੇ ਬਹੁਤ-ਬਹੁਤ ਮੁਬਾਰਕਾਂ।ਇਸ ਮੀਟਿੰਗ ਵਿੱਚ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਬਾਬਾ ਭਾਗ ਸਿੰਘ ਸਪੋਰਟਸ ਕਲੱਬ ਹੈਸਟਿੰਗਸ, ਦਸ਼ਮੇਸ਼ ਸਪੋਰਟਸ ਕਲੱਬ ਟੀਪੁੱਕੀ, ਕਲਗੀਧਰ ਸਪੋਰਟਸ ਕਲੱਬ ਟਾਕਾਨਿਨੀ, ਵਾਇਕਾਟੋ ਸਪੋਰਟਸ ਕਲੱਬ ਹਮਿਲਟਨ, ਟਾਈਗਰ ਸਪੋਰਟਸ ਕਲੱਬ ਟੌਰੰਗਾ, ਆਜਾਦ ਸਪੋਰਟਸ ਕਲੱਬ ਆਕਲੈਂਡ, ਆਕਲੈਂਡ ਸਪੋਰਟਸ ਕਲੱਬ, ਪਾਪਾਮੋਆ ਸਪੋਰਟਰਸ ਕਲੱਬ ਵਲੋਂ ਸ਼ਮੂਲੀਅਤ ਕੀਤੀ ਗਈ। ਬਬਲੂ ਕੁਰੂਕਸ਼ੇਤਰ ਨੇ ਮੀਟਿੰਗ ਦੀ ਵਾਗਡੋਰ ਸੰਭਾਲਦਿਆਂ ਬੀਤੇ ਸਾਲ ਵਿੱਚ ਫੈਡਰੇਸ਼ਨ ਤੇ ਕਲੱਬਾਂ ਵਲੌਂ ਸਾਂਝੇ ਰੂਪ ਵਿੱਚ ਕਰਵਾਏ ਟੂਰਨਾਮੈਂਟਾਂ ਤੇ ਹੋਰ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਨੇ ਨਾਲ ਹੀ ਖਰਚਿਆਂ ਅਤੇ ਬਜਟ ਸਬੰਧੀ ਵਿਚਾਰ-ਵਟਾਂਦਰੇ ਵੀ ਕੀਤੇ। ਸਾਬਕਾ ਕਮੇਟੀ ਮੈਂਬਰਾਂ ਵਲੋਂ ਨਿਭਾਈਆਂ ਅਣਥੱਕ ਸੇਵਾਵਾਂ ਲਈ ਕਮੇਟੀ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਗਿਆ।ਇਸ ਸਾਲ ਵੀ ਹੋਣ ਵਾਲੇ ਟੂਰਨਮੈਂਟਾਂ ਵਿੱਚ ਇੰਡੀਆ ਤੋਂ ਖੇਡਣ ਲਈ ਖਿਡਾਰੀ ਮੰਗਵਾਏ ਜਾਣਗੇ, ਜੋ ਵੱਖੋ-ਵੱਖ ਕਲੱਬਾਂ ਨਾਲ ਰੱਲਕੇ ਆਪਣੀ ਖੇਡ ਦੇ ਜੌਹਰ ਦਿਖਾਉਣਗੇ।ਇਸ ਸੀਜਨ ਦਾ ਪਹਿਲਾ ਟੂਰਨਾਮੈਂਟ 10 ਮਾਰਚ ਨੂੰ ਟੀਪੁੱਕੀ ਵਿਖੇ ਖੇਡਿਆ ਜਾਏਗਾ ਅਤੇ ਉਸਤੋਂ ਬਾਅਦ ਕ੍ਰਮਵਾਰ ਟਾਕਾਨਿਨੀ, ਟੌਰੰਗਾ, ਹੈਸਟਿੰਗਸ ਸਮੇਤ ਵੱਖੋ-ਵੱਖ ਥਾਵਾਂ ‘ਤੇ ਹੋਣ ਵਾਲੇ ਟੂਰਨਾਮੈਂਟਾਂ ਦੀ ਜਾਣਕਾਰੀ ਜਲਦ ਹੀ ਪੋਸਟਰ ਜਾਰੀ ਕਰਕੇ ਦਿੱਤੀ ਜਾਏਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸਾਹਿਤ  ਜੁਗਾੜੀਏ
Next articleਇਸ ਭਰੀ ਮਹਿਫ਼ਲ ਦੇ ਵਿੱਚ/ ਗ਼ਜ਼ਲ