ਡਿਪਟੀ ਕਮਿਸ਼ਨਰ  ਵੱਲੋਂ ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦਾ ਸਲਾਨਾ ਕੈਲੰਡਰ ਜਾਰੀ

ਮਾਲ ਵਿਭਾਗ ਨਾਲ਼ ਸੰਬੰਧਿਤ ਹਰੇਕ ਕੰਮ ਤਨਦੇਹੀ ਨਾਲ ਕੀਤਾ ਜਾਵੇਗਾ -ਪ੍ਰਧਾਨ ਅਮਰਬੀਰ ਸਿੰਘ
ਕਪੂਰਥਲਾ,( ਕੌੜਾ) – ਦੀ ਰੈਵੇਨਿਊ ਪਟਵਾਰ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਅਮਰਬੀਰ ਸਿੰਘ ਸਭਰਾ ਦੀ ਅਗਵਾਈ ਹੇਠ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਕਰਨੈਲ ਸਿੰਘ ਵੱਲੋਂ ਯੂਨੀਅਨ ਦਾ ਸਲਾਨਾ ਕੈਲੰਡਰ ਜ਼ਾਰੀ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨੇ ਯੂਨੀਅਨ ਆਗੂਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਮਾਲ ਵਿਭਾਗ ਨਾਲ਼ ਸੰਬੰਧਿਤ ਸਾਰੇ ਕੰਮ ਕਾਜ ਅਤੇ ਸਰਕਾਰ ਵੱਲੋਂ ਹੋਰ ਸੌਂਪੇ ਜਾਣ ਵਾਲੇ ਹਰੇਕ ਕਾਰਜ ਨੂੰ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਲੋਕਾਂ ਦੇ ਵਿਚਕਾਰ ਪਟਵਾਰੀ ਇੱਕ ਕੜੀ ਵਜੋਂ ਕੰਮ ਕਰਦਾ ਹੈ। ਜ਼ਮੀਨੀ ਪੱਧਰ ਦੀ ਸਹੀ ਜਾਣਕਾਰੀ ਹਲਕਾ ਪਟਵਾਰੀ ਵੱਲੋਂ ਹੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਚੋਣਾਂ ਸਮੇਂ ਅਤੇ ਹੋਰ ਕੁਦਰਤੀ ਆਫ਼ਤਾਂ ਸਮੇਂ ਮਾਲ ਵਿਭਾਗ ਦੇ ਕਰਮਚਾਰੀ ਵੱਡੀ ਡਿਊਟੀ ਨਿਭਾਉਂਦੇ ਹਨ।ਇਸ ਮੌਕੇ ਰੈਵੇਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਸਭਰਾ ਨੇ ਡਿਪਟੀ ਕਮਿਸ਼ਨਰ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪਟਵਾਰ ਯੂਨੀਅਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੂਰੀ ਤਰਾਂ ਸਹਿਯੋਗ ਕਰੇਗੀ ਅਤੇ ਹਰ ਕਾਰਜ ਨੂੰ ਤਨਦੇਹੀ ਨਾਲ ਨਿਭਾਵੇਗੀ। ਉਨ੍ਹਾਂ ਨੇ ਕਿਹਾ ਕਿ ਜ਼ਮੀਨਾਂ ਦੇ ਰਿਕਾਰਡ ਸੰਬੰਧੀ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਪਟਵਾਰੀ ਰਮਨਜੋਤ ਸਿੰਘ, ਪਟਵਾਰੀ ਹਰਪ੍ਰੀਤ ਸਿੰਘ, ਜ਼ਿਲ੍ਹਾ ਕੈਸ਼ੀਅਰ ਸੁਖਜੀਤ ਸਿੰਘ ਗੋਇੰਦਵਾਲ ਸਾਹਿਬ, ਮਨਦੀਪ ਸਿੰਘ, ਅਮਨਦੀਪ ਸਿੰਘ, ਤਲਵਿੰਦਰ ਸਿੰਘ, ਮਨਜੀਤ ਸਿੰਘ, ਲਵਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਸੁਖਵਿੰਦਰ ਸਿੰਘ, ਪ੍ਰਵੀਨ ਕੁਮਾਰ,ਹਰਸਿਮਰਨ ਕੌਰ ਬੇਦੀ,ਨਿਧੀ ਸਲੂਜਾ,ਬੇਅੰਤ ਕੌਰ, ਸੁਨੀਤਾ ਰਾਣੀ, ਲਖਵਿੰਦਰ ਸਿੰਘ ਸਾਰੇ ਪਟਵਾਰੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleT’gana CM condemns attacks on Rahul’s Bharat Jodo Nyay Yatra in Assam
Next articleਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਅਤੇ ਚੈਰੀਟੇਬਲ ਸੁਸਾਇਟੀ ਵੱਲੋਂ ਅੱਖਾਂ ਦੀ ਜਾਂਚ  ਸੰਬੰਧੀ ਕੈਂਪ ਲਗਾਇਆ