ਭਗਤ ਬਾਬਾ ਪ੍ਰਕਾਸ਼ ਸਿੰਘ ਜੀ ਦਾ ਸਾਲਾਨਾ ਭੰਡਾਰਾ ਅਤੇ ਮੇਲਾ 12 ਨੂੰ

ਸ਼ਾਮ ਚੁਰਾਸੀ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਭਗਤ ਬਾਬਾ ਪ੍ਰਕਾਸ਼ ਸਿੰਘ ਜੀ ਦਾ ਸਾਲਾਨਾ ਮੇਲਾ ਤੇ ਭੰਡਾਰਾ ਚੌਵੀ ਵੀਂ ਬਰਸੀ ਦੇ ਰੂਪ ਵਿੱਚ ਪਿੰਡ ਕਾਠੇ ਨੇੜੇ ਸ਼ਾਮਚੁਰਾਸੀ ਵਿਖੇ ਹਰ ਸਾਲ ਦੀ ਤਰ੍ਹਾਂ 12 ਜੁਲਾਈ ਨੂੰ ਸ਼ਰਧਾ ਤੇ ਧੂਮਧਾਮ ਨਾਲ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਸਰਕਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਰਾਮ ਲੁਭਾਇਆ (ਲਾਭ ਸਿੰਘ) ਨੇ ਦੱਸਿਆ ਕਿ ਇਸ ਸਾਲਾਨਾ ਮੇਲੇ ਵਿੱਚ ਹਰ ਸਾਲ ਦੀ ਤਰ੍ਹਾਂ ਦਰਬਾਰ ਦੀਆਂ ਮੁੱਖ ਰਸਮਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਅਦਾ ਕੀਤਾ ਜਾਵੇਗਾ । ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਪ੍ਰੋਗਰਾਮ ਹੋਏਗਾ ।

ਜਿਸ ਵਿੱਚ ਸੱਦੇ ਹੋਏ ਸੂਫ਼ੀ ਗਾਇਕ ਪ੍ਰੋਗਰਾਮ ਪੇਸ਼ ਕਰਨਗੇ। ਉਪਰੰਤ ਦਰਬਾਰ ਤੇ ਰਣਜੀਤ ਕੁਮਾਰ ਮੜੂਲੀ ਬ੍ਰਾਹਮਣਾਂ ਦੀ ਨਕਾਲ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ । ਇਸ ਪ੍ਰੋਗਰਾਮ ਲਈ ਪ੍ਰਬੰਧਕ ਪ੍ਰੇਮ ਸਿੰਘ , ਜਸਬੀਰ ਸਿੰਘ , ਗੁਰਵਿੰਦਰ ਸਿੰਘ ,ਜਗਤਾਰ ਸਿੰਘ, ਸਹਿਜਪ੍ਰੀਤ ਸਿੰਘ, ਸਰਪੰਚ ਤੇਜਿੰਦਰ ਕੌਰ, ਕੁਲਵਿੰਦਰ ਸਿੰਘ , ਰਛਪਾਲ ਸਿੰਘ ਅਤੇ ਬਲਜਿੰਦਰ ਸਿੰਘ ਸਮੇਤ ਕਈ ਹੋਰ ਆਪਣੀਆਂ ਸੇਵਾਵਾਂ ਨਿਭਾ ਰਹੇ । ਆਈ ਸੰਗਤ ‘ਚ ਲੰਗਰ ਅਤੁੱਟ ਵਰਤੇਗਾ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਖਾਂ ‘ ਚ ਝੱਲੇ ਹੋਏ ਫਿਰਦੇ ਗੈਂਗਸਟਰ ਕਾਕਿਆਂ ਦਾ ਦੁੱਖ ਕਿਉਂ ਨਹੀਂ ਸਮਝਦਾ ਸਮਾਜ!
Next articleਕੰਜੂਸ ਦਾਨੀ