(ਸਮਾਜ ਵੀਕਲੀ)
ਸੰਤ ਅਤਰ ਸਿੰਘ ਜੀ ਮਸਤੂਆਣਾ ਜਿਨ੍ਹਾਂ ਦੀ ਬਰਸੀ ‘ਤੇ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਵਿੱਖੇ 30 ਜਨਵਰੀ ਤੋਂ 1 ਫ਼ਰਵਰੀ ਤੀਕ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਨੂੰ ਸਮਰਪਿਤ
ਸੰਤ ਅਤਰ ਸਿੰਘ ਜੀ ਦਾ ਜਨਮ 28 ਮਾਰਚ 1866 ਨੂੰ ਸ. ਕਰਮ ਸਿੰਘ ਤੇ ਮਾਤਾ ਭੋਲੀ ਦੇ ਗ੍ਰਹਿ ਵਿਖੇ ਪਿੰਡ ਚੀਮਾ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਮਾਇਕ ਹਾਲਤ ਠੀਕ ਨਾ ਹੋਣ ਕਰਕੇ ਆਪ ਨੂੰ ਪਿੰਡ ਦੇ ਭਾਈ ਰਾਮ ਸਿੰਘ ਦੇ ਨਿਰਮਲੇ ਡੇਰੇ ਜਿਸਦਾ ਮੁੱਖੀ ਉਸ ਸਮੇਂ ਭਾਈ ਬੂਟਾ ਸਿੰਘ ਸੀ, ਕੋਲ ਭੇਜ ਦਿੱਤਾ। ਇੱਥੋਂ ਆਪ ਨੇ ਗੁਰਬਾਣੀ ਤੇ ਸਿੱਖ ਧਰਮ ਨਾਲ ਸੰਬੰਧਿਤ ਗ੍ਰੰਥਾਂ ਤੋਂ ਗਿਆਨ ਪ੍ਰਾਪਤ ਕੀਤਾ।
ਆਪ 17 ਸਾਲ ਦੀ ਉਮਰ ਵਿੱਚ ਫੌਜ ਵਿੱਚ ਭਰਤੀ ਹੋ ਗਏ। ਉਸ ਸਮੇਂ ਭਰਤੀ ਸਮੇਂ ਅੰਮ੍ਰਿਤ ਛਕਾਇਆ ਜਾਂਦਾ ਸੀ। ਆਪ ਨੇ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਪਾਨ ਕੀਤਾ। ਕੋਹਾਟ ਛਾਉਣੀ ਦੇ ਤੋਪਖਾਨੇ ਵਿੱਚ 1 ਸਾਲ ਸਿਖਲਾਈ ਪ੍ਰਾਪਤ ਕਰਨ ਤੋਂ ਪਿੱਛੋਂ ਆਪ ਦੀ ਬਦਲੀ 54 ਸਿੱਖ ਰੈਜਮੈਂਟ ਵਿਚ ਕਰ ਦਿੱਤੀ ਗਈ।
ਪਿਤਾ ਦੇ ਸਵਰਗਵਾਸ ਹੋਣ ‘ਤੇ ਆਪ ਪਿੰਡ ਵਾਪਿਸ ਆ ਗਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਉਪਰੰਤ ਸਿੱਖ ਧਰਮ ਗਿਰਾਵਟ ਜਾਣ ਲੱਗ ਪਿਆ। ਲੋਕ ਅੰਧ ਵਿਸ਼ਵਾਸਾਂ ,ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਰਹੇ ਸਨ। ਆਪ ਨੇ ਸਿੱਖੀ ਦਾ ਪ੍ਰਚਾਰ ਕਰਨ ਦਾ ਬੀੜਾ ਚੁੱਕਿਆ। ਸਿੱਖੀ ਦੇ ਲੜ ਲਾਉਣ ਲਈ ਅੰਮ੍ਰਿਤ ਪਾਨ ਕਰਾਉਣਾ ਸ਼ੁਰੂ ਕੀਤਾ। ਬਹੁਤ ਸਾਰੇ ਸਿਰਕੱਢ ਸਿੱਖ ਆਗੂਆਂ ਜਿਨ੍ਹਾਂ ਵਿੱਚ ਮਾਸਟਰ ਤਾਰਾ ਸਿੰਘ, ਭਾਈ ਜੋਧ ਸਿੰਘ, ਮਲਿਕ ਮੋਹਨ ਸਿੰਘ, ਭਾਈ ਹਰਿ ਕ੍ਰਿਸ਼ਨ ਸਿੰਘ, ਸ. ਹਰਦਿੱਤ ਸਿੰਘ ਮਲਿਕ, ਪ੍ਰੋ. ਪੂਰਨ ਸਿੰਘ, ਪ੍ਰੋ. ਸਾਹਿਬ ਸਿੰਘ, ਸ. ਸੇਵਾ ਸਿੰਘ ਠੀਕਰੀਵਾਲਾ, ਸੰਤ ਤੇਜਾ ਸਿੰਘ, ਸੰਤ ਨਿਰੰਜਨ ਸਿੰਘ ਮੋਹੀ, ਸੰਤ ਬਿਸ਼ਨ ਸਿੰਘ, ਸੰਤ ਗੁਲਾਬ ਸਿੰਘ ਆਦਿ ਦੇ ਵਿਸ਼ੇਸ਼ ਨਾਂ ਵਰਣਨਯੋਗ ਹਨ।
ਅਪ ਨੇੇ ਮਸਤੂਆਣਾ ਨੂੰ ਭਾਰਤੀ ਅਧਿਆਤਮਿਕ ਵਿਿਦਆ ਅਤੇ ਪੱਛਮੀ ਮੁਲਕਾਂ ਦੀ ਸਾਇੰਸ ਤੇ ਤਕਨੀਕੀ ਵਿਿਦਆ ਦਾ ਸਾਂਝਾ ਕੇਂਦਰ ਬਨਾਉਣ ਲਈ ਆਪਣੇੇ ਸੇਵਕ ਸੰਤ ਤੇਜਾ ਸਿੰਘ ਨੂੰ ਇੰਗਲੈਂਡ, ਅਮਰੀਕਾ ਤੇ ਪੱਛਮੀ ਮੁਲਕਾਂ ਵਿੱਚ ਭੇਜਿਆ।
ਆਪ ਨੇ ਲਾਇਲਪੁਰ ਵਿਖੇ ਹਾਈ ਸਕੂਲ ਦੀ ਨੀਂਹ ਮਹਾਰਾਜਾ ਪਟਿਆਲਾ ਸ. ਭੁਪਿੰਦਰ ਸਿੰਘ ਦੀ ਬੇਨਤੀ ‘ਤੇ ਰੱਖੀ।ਆਪ ਨੇ 23 ਫਰਵਰੀ 1907 ਨੂੰ ਉਪਦੇਸ਼ਕ ਕਾਲਜ ਗੁੱਜਰਾਂਵਾਲਾ ਦੀ ਨੀਂਹ ਰੱਖੀ। ਸੰਗਤਾਂ ਦੀ ਬੇਨਤੀ ‘ਤੇ ਛੇਵੇਂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਥਾਂ ਕਾਂਝਲਾ ਵਿਖੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ। 18 ਮਈ 1914 ਨੂੰ ਪੰਡਤ ਮੋਹਨ ਮਾਲਵੀਆ ਵੀ ਸੰਤਾਂ ਦੇ ਦਰਸ਼ਨਾਂ ਲਈ ਮਸਤੂਆਣਾ ਸਾਹਿਬ ਆਏ ਤੇ ਉਨ੍ਹਾਂ ਦੀ ਬੇਨਤੀ ‘ਤੇ 24 ਦਸੰਬਰ 1914 ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਤੇ ਕੁੱਲ ਆਲਮ ਨੂੰ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ। ਇੱਥੇ ਹੀ ਮਦਨ ਮੋਹਨ ਮਾਲਵੀਆ ਜੀ ਨੇ ਹਿੰਦੂ ਪਰਿਵਾਰ ਅੰਦਰ ਇੱਕ ਬੱਚੇ ਨੂੰ ਸਿੱਖ ਬਣਾਉਣ ਦਾ ਅਹਿਦ ਕਰਨ ਲਈ ਪ੍ਰੇਰਿਆ।ਆਪ ਨੇ 23 ਫਰਵਰੀ 1907 ਨੂੰ ਉਪਦੇਸ਼ਕ ਕਾਲਜ ਗੁੱਜਰਾਂਵਾਲਾ ਦੀ ਨੀਂਹ ਆਪਣੇ ਕਰ-ਕਮਲਾਂ ਨਾਲ ਰੱਖੀ। ਸੰਗਤਾਂ ਦੀ ਬੇਨਤੀ ‘ਤੇ ਛੇਵੇਂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਥਾਂ ਕਾਂਝਲਾ ਵਿਖੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ।
ਜਲੰਧਰ ਵਿਖੇ ਸਿੱਖ ਐਜੂਕੇਸ਼ਨ ਕਾਨਫਰੰਸ ਦੌਰਾਨ ਵਿਿਦਅਕ ਸੰਸਥਾਵਾਂ ਤੇ ਆਸ਼ਰਮਾਂ ਦੀ ਉਸਾਰੀ ਦਾ ਸੱਦਾ ਦਿੱਤਾ। ਫਿਰੋਜਪੁਰ ਵਿਖੇ ਸੰਨ 1915 ’ ਚ ਹੋਈ ਤਿੰਨ ਰੋਜਾ ਅੱਠਵੀਂ ਸਿੱਖ ਵਿਿਦਅਕ ਕਾਨਫਰੰਸ ਦੀ ਪ੍ਰਧਾਨਗੀ ਕੀਤੀ । ਚੀਫ ਖਾਲਸਾ ਦੀਵਾਨ ਵੱਲੋਂ ਇਸ ਕਾਨਫਰੰਸ ਵਿਚ ਆਪ ਨੂੰ ਸੰਤ ਦੀ ਉਪਾਧੀ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ। 1919 ’ਚ ਆਪਜੀ ਨੇ ਸੰਗਤਾਂ ਨਾਲ ਗੁਰਮਤਾ ਕਰਕੇ ਅਕਾਲ ਕਾਲਜ ਦੀ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਅਤੇ ਪੰਜ ਪਿਆਰਿਆਂ ਪਾਸੋਂ ਨੀਂਹ ਰਖਵਾਈ। ਅਕਾਲ ਕਾਲਜ ਕੌਂਸਲ ਦੇ ਪਹਿਲੇ ਪ੍ਰਧਾਨ ਸੇਵਾ ਸਿੰਘ ਠੀਕਰੀਵਾਲਾ ਬਣੇ। ਅਕਾਲ ਕਾਲਜ ਕੌਂਸਲ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਸੰਸ਼ਥਾਵਾਂ 70 ਏਕੜ ਦੇ ਰਕਬੇ ’ਚ ਫੈਲੀਆਂ ਹੋਈਆਂ ਹਨ ਅਤੇ ਇੱਥੇ 5 ਹਜਾਰ ਦੇ ਲੱਗਭਗ ਵਿਿਦਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ।ਪ੍ਰਬੰਧਕੀ ਕਾਰਜਾਂ ਨੂੰ ਚਲਾਉਣ ਲਈ ਸੰਨ 1946 ’ਚ ਅਕਾਲ ਕਾਲਜ ਕੌਂਸਲ ਦਾ ਪੁਨਰ ਨਿਰਮਾਣ ਕੀਤਾ ਗਿਆ।
21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਸੰਤ ਅੱਤਰ ਸਿੰਘ ਨੇ ਕਾਲੀ ਦਸਤਾਰ ਸਜਾ ਕੇ ਰੋਸ ਵੀ ਪ੍ਰਗਟਾਇਆ ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਅੰਗਰੇਜ਼ੀ ਰਾਜ ਖਿਲਾਫ ਆਪਣੀ ਗੱਲ ਪੂਰੇ ਦਾਈਏ ਨਾਲ ਆਖੀ। ਸੰਨ 1923 ’ਚ ਸੰਤ ਜੀ ਨੇ ਗੁਰੂ ਕਾਂਸੀ ਦਮਦਮਾ ਸਾਹਿਬ ਦੀ ਸੇਵਾ ਆਰੰਭ ਕਰਵਾਈ ਅਤੇ ਗੁਰੂਸਰ ਸਾਹਿਬ ਦੇ ਕੱਚੇ ਟੋਭੇ ਨੂੰ ਪੱਕਾ ਕਰਕੇ ਸਰੋਵਰ ਦਾ ਨਿਰਮਾਣ ਕੀਤਾ। ਸੰਨ 1926 ’ਚ ਜੈਤੋਂ ਦਾ ਮੋਰਚਾ ਸਰ ਹੋਣ ਤੋਂ ਬਾਅਦ ਆਪ ਜੀ ਨੇ ਸ੍ਰੀ ਗੰਗਸਰ ਸਾਹਿਬ, ਜੈਤੋਂ ਵਿਖੇ 101 ਅਖੰਡ ਪਾਠ ਆਰੰਭ ਕੀਤੇ ਅਤੇ ਦੀਵਾਨ ਸਜਾਕੇ ਸੰਗਤਾਂ ਨੂੰ ਨਿਹਾਲ ਕੀਤਾ।
ਸੰਨ 1923 ’ਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਰੋਵਰ ਦੀ ਕਾਰਸੇਵਾ ਦਾ ਸ਼ੁੱਭ- ਆਰੰਭ ਸੰਤ ਅਤਰ ਸਿੰਘ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਗੁਰਦੁਆਰਾ ਸ੍ਰੀ ਗੁਰਸਾਗਰ ਮਸਤੂਆਣਾ ਸਾਹਿਬ ਦੇ ¦ਲੰਗਰ ਵਾਸਤੇ ਅਠ ਥਾਤੂਆਂ ਦੀ ਦੇਗਾਂ ਬਣਵਾਈਆਂ । ਇਹ ਅਸ਼ਟਧਾਤੂ ਦੇਗ ਵੇਖਣਯੋਗ ਹੈ। ਇਹ ਦੇਗ ਸੰਨ 1923 ’ਚ ਵਿਸ਼ੇਸ ਤੌਰ ’ਤੇ ਗੁੱਜਰਾਂਵਾਲਾ ਤੋਂ ਤਿਆਰ ਕਰਵਾਈ ਗਈ ਸੀ, ਜਿਸ ’ਚ ਇੱਕੋ ਸਮੇਂ 80 ਪੀਪੇ ਪਾਣੀ, 2 ਕੁਇੰਟਲ ਚੀਨੀ, 4 ਕੁਇੰਟਲ ਚਾਵਲ ਅਤੇ 30 ਕਿਲੋ ਘੀ ਮਿਲਾ ਕੇ ਚਾਵਲ ਪਕਾਏ ਜਾ ਸਕਦੇ ਹਨ ਅਤੇ ਇਸ ਅਸ਼ਟਧਾਤੂ ਦੇਗ ’ਚ ਇਕੋ ਸਮੇਂ ਤਿਆਰ ਕੀਤੇ ਚਾਵਲ 40 ਹਜਾਰ ਸੰਗਤਾਂ ਨੂੰ ਛਕਾਏ ਜਾ ਸਕਦੇ ਹਨ ।
ਜਨਵਰੀ 1927 ਵਿਚ ਆਪਣੇ ਅੰਤਿਮ ਸਮੇਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਕੀਰਤਨ ਕਰ ਰਹੇ ਸਨ। ਅੰਗੂਠੇ ਤੇ ਉਂਗਲ ਵਿਚਕਾਰ ਇਕ ਛਾਲਾ ਹੋ ਗਿਆ। ਇਸ ਤੋਂ ਬਾਅਦ ਮਸਤੂਆਣਾ ਵਾਪਸ ਚਲੇ ਗਏ1 ਉਹ ਸ.ਗੋਬਿੰਦਰ ਸਿੰਘ ਦੀ ਕੋਠੀ ਵਿਚ ਠਹਿਰੇ, ਜਿਸ ਨੂੰ ਅੱਜ-ਕਲ੍ਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿੱਥੇ ਬੰਗਾਲੀ ਡਾਕਟਰ ਚੈਟਰ ਜੀ ਨੇ ਇਨ੍ਹਾ ਦਾ ਇਲਾਜ ਕਰਨ ਦੀ ਭਰਪੂਰ ਕੋਸ਼ਿਸ਼ ਵੀ ਕੀਤੀ ਪਰ 17 ਮਾਘ (ਜਨਵਰੀ 1927) ਦੀ ਰਾਤ ਨੂੰ ਸੰਤ ਅਤਰ ਸਿੰਘ ਜੋਤੀ ਜੋਤ ਸਮਾ ਗਏ। ਸੰਤਾਂ ਦਾ ਅੰਤਿਮ ਸੰਸਕਾਰ ਮਸਤੂਆਣਾ ਸਾਹਿਬ ਵਿਖੇ ਹੋਇਆ। ਇਸ ਥਾਂ ਗੁਰਦੁਆਰਾ ਅੰਗੀਠਾ ਸਾਹਿਬ ਸੁਸ਼ੋਭਿਤ ਹੈ। ਸੰਤ ਅਤਰ ਸਿੰਘ ਜੀ ਜੀ ਦੀ ਮਿੱਠੀ ਅਤੇ ਨਿੱਘੀ ਯਾਦ ’ਚ ਹਰ ਸਾਲ ਸਲਾਨਾ ਜੋੜ ਮੇਲਾ 30, 31 ਜਨਵਰੀ ਅਤੇ 1 ਫਰਵਰੀ (16,17 ਅਤੇ 18 ਮਾਘ) ਤਕ ਮਸਤੂਆਣਾ ਸਾਹਿਬ ਵਿਖੇ ਸਰਧਾਪੂਰਵਕ ਮਨਾਇਆ ਜਾਂਦਾ ਹੈ ।
ਸੰਤਾਂ ਜੀਦੇ ਅਕਾਲ ਚਲਾਣੇ ਤੋੰ ਬਾਦ ਕਈ ਵਿਿਦਅਕ ਅਦਾਰੇ ਖੋਲੇ ਗਏ ਤੇ ਗੁਰਦਆਰੇ ਵੀ ਬਣਾਏ ਗਏ।ਹਜੂਰ ਸਾਿਹਬ ਵਿਖੇ ਗੋਦਾਵਰੀ ਕੰਢੇ ਆਪ ਜੀ ਦੀ ਯਾਦ ਵਿਚ ਗੁਰਦੁਆਰਾ ਭਜਨਗੜ ਸਾਹਿਬ ਅਜੇ ਵੀ ਹੈ। ਸੰਤ ਜੀ ਦੀ ਮਾਤਾ ਜੀ ਦੀ ਯਾਦ ਵਿਚ ਮਸਤੂਆਣੇ ਵਿਚ ਬਣੇ ਗੁਰੂਦਵਾਰਾ ਸਹਿਬ ਦਾ ਨਾ ਗੁਰਦੁਆਰਾ ਮਾਤਾ ਭੋਲੀ ਜੀ ਮਸਤੂਆਣਾ ਸਾਹਿਬ ਹੈ 1ਸੰਨ 1945 ਵਿਚ ‘ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ’ ਹੋਂਦ ’ਚ ਆਇਆ, ਇਹ ਟਰੱਸਟ ਹੀ ਗੁਰਦੁਆਰਾ ਸ੍ਰੀ ਗੁਰਸਾਗਰ ਮਸਤੂਆਣਾ ਸਾਹਿਬ ਦੀ ਸਮੁੱਚੀ ਚੱਲ-ਅਚੱਲ ਜਾਇਦਾਦ ਅਤੇ ਵਿਿਦਅਕ ਸੰਸ਼ਥਾਵਾਂ ਦਾ ਕਸਟੋਡੀਅਨ ਹੈ।ਅਕਾਲ ਸੀਨੀਅਰ ਸੈਕੰਡਰੀ ਸਕੂਲ, ਮਸਤੂਆਣਾ- ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਸਭ ਤੋਂ ਪਹਿਲੀ ਵਿਿਦਅਕ ਸ਼ੰਸਥਾ ਹੈ, ਜੋ ਅੱਜਕਲ ਅਕਾਲ ਕਾਲਜ ਕੌਸਲ ਦੇ ਪ੍ਰਬੰਧ ਅਧੀਨ ਬਹਾਦਰਪੁਰ ਜਿਲ੍ਹਾ ਸੰਗਰੂਰ ਵਿਖੇ ਚੱਲ ਰਹੀ ਹੈ। ਅਕਾਲ ਡਿਗਰੀ ਕਾਲਜ ਮਸਤੂਆਣਾ 13 ਅਪ੍ਰੈਲ 1920 ਨੂੰ ਸ਼ੁਰੂ ਹੋਇਆ ਸੀ ਇਸ ਕਾਲਜ ’ਚ ਹੁਣ ਬੀਏ,ਬੀਸੀਏ,ਪੀਜੀਡੀਸੀਏ,ਬੀਬੀਏ,ਬੀ
ਅਕਾਲ ਕਾਲਜ਼ ਆਫ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ, ਸ੍ਰੀ ਮਸਤੂਆਣਾ ਸਾਹਿਬ-ਵਿਚ ਫਾਰਮੇਸੀ ਦੇ ਨਾਲ ਨਾਲ ਫਾਰਮੇਸੀ ਮੁਤਲਕ ਟੇਕਨੀਕੇਲਿਟੀ ਬਾਰੇ ਵੀ ਗਿਆਨ ਦਿਤਾ ਜਾਂਦਾ ਹੈ 1 ਅਕਾਲ ਕਾਲਜ ਆਫ਼ ਐਜੂਕੇਸ਼ਨ ਵਿਚ ਬੀ ਐਡ, ਐਮ ਐਡ ਤੇ ਐਮ .ਏ ਐਜੂਕੇਸ਼ਨ ਕੋਰਸ ਕਰਵਾਏ ਜਾਂਦੇ ਹਨ
ਸਿੱਖ ਧਰਮ ਦੇ ਪ੍ਰਚਾਰ ਹਿੱਤ ਅਤੇ ਧਾਰਮਿਕ ਖੇਤਰ ’ਚ ਲੋੜੀਦੇ ਗ੍ਰੰਥੀ, ਕੀਰਤਨਏ, ਕਥਾਕਾਰ ਆਦਿ ੳਪਲੱਬਧ ਕਰਾਉਣ ਦੇ ਮੰਤਵ ਨਾਲ ਸੰਨ 2004 ’ਚ ਸੰਤ ਅਤਰ ਸਿੰਘ ਗੁਰਮਤਿ ਕਾਲਜ ਸ੍ਰੀ ਮਸਤੂਆਣਾ ਸਾਹਿਬ ਹੋਂਦ ’ਚ ਆਇਆ ਅਤੇ ਬਾਅਦ ’ਚ ਇਹ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਜੁੜਕੇ ਸਿੱਖ ਪ੍ਰਚਾਰ ਲਈ ਸੰਜੀਦਾ ਯਤਨ ਕਰ ਰਿਹਾ ਹੈ। ਕਿਸੇ ਵਿਿਦਆਰਥੀ ਪਾਸੋਂ ਕੋਈ ਦਾਖਲਾ ਫੀਸ ਨਹੀਂ ਲਈ ਜਾਂਦੀ ਅਤੇ ਖਾਣੇ/ਰਹਾਇਸ ਦਾ ਮੁਫਤ ਪ੍ਰਬੰਧ ਕੀਤਾ ਜਾਂਦਾ ਹੈ ਪਰ ਵਿਿਦਆਰਥੀ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ। ਇਥੇ ਸਿੱਖ ਰਹਿਤ ਮਰਿਆਦਾ, ਗੁਰਮਤਿ ਸੰਗੀਤ, ਤਬਲਾ, ਅਤੇ ਗੱਤਕੇ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ। ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ, ਸ੍ਰੀ ਮਸਤੂਆਣਾ ਸਾਹਿਬ-ਸੰਨ 2006 ਤੋਂ ਸ਼ੁਰੂ ਹੋਏ ਇਸ ਕਾਲਜ ’ਚ ਬੀਪੀਐਡ,ਡੀਪੀਐਡ,ਬੀਪੀਈ ਆਦਿ ਕੋਰਸ ਕਰਵਾਏ ਜਾਂਦੇ ਹਨ। ਇਸਦੇ ਵਿਿਦਆਰਥੀਆਂ ਨੇ ਪੜਾਈ ਅਤੇ ਖੇਡਾਂ ਦੇ ਖੇਤਰ ’ਚ ਯੂਨੀਵਰਸਿਟੀ, ਨੈਸਨਲ ਅਤੇ ਅੰਤਰ-ਯੂਨੀਵਰਸਿਟੀ ਪੱਧਰ ’ਤੇ ਸ਼ਾਨਦਾਰ ਪ੍ਰਾਪਤੀਆਂ ਕਰਕੇ ਮੈਡਲ ਪ੍ਰਾਪਤ ਕੀਤੇ ਹਨ।
( ਵਧੇਰੇ ਜਾਣਕਾਰੀ ਲੈਣ ਲਈ ਪੜ੍ਹੋ :1 ਸਿੱਖ ਹਿਸਟਰੀ ਡਾਟ ਇਨ 2 ਪੀਏ ਡਾਟ ਵਿਕੀਪੀਡਿਆਆਰਗ/ ਵਿਕੀ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly