ਅਨਮੋਲ ਗਗਨ ਮਾਨ ਤੁਸੀਂ ਸੰਵਿਧਾਨ ਤੇ ਬਾਬਾ ਸਾਹਿਬ ਬਾਰੇ ਕੀ ਜਾਣਦੇ ਹੋ?-ਸੋਮ ਦੱਤ ਸੋਮੀ

ਅੱਪਰਾ, ਸਮਾਜ ਵੀਕਲੀ- ਬੀਤੇ ਦਿਨੀਂ ਪੰਜਾਬੀ ਗਾਇਕਾ ਤੇ ਆਪ ਮਹਿਲਾ ਆਗੂ ਅਨਮੋਲ ਗਗਨ ਮਾਨ ਵਲੋਂ ਭਾਰਤੀ ਸੰਵਿਧਾਨ ਬਾਰੇ ਕਹੇ ਗਏ ਸ਼ਬਦ ਬਹੁਤ ਹੀ ਨਿੰਦਣਯੋਗ ਹਨ, ਇਸ ਲਈ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਆ ਹੋਣੀ ਚਾਹੀਦੀ ਹੈ। ਇਸ ਪੂਰੇ ਘਟਨਾਕ੍ਰਮ ’ਤੇ ਵਰਦਿਆਂ ਸੋਮ ਦੱਤ ਸੋਮੀ ਕੋ-ਚੇਅਰਮੈਨ ਐਸ. ਸੀ. ਡਿਪਾਰਟਮੈਂਟ ਕਾਂਗਰਸ ਜਿਲਾ ਜਲੰਧਰ (ਦਿਹਾਤੀ) ਨੇ ਕਿਹਾ ਕਿ ਇਹ ਕੋਈ ਗਾਇਕੀ ਨਹੀਂ ਹੈ, ਕਿ ਤੁਸੀਂ ਕੁਝ ਵੀ ਬੋਲੀ ਜਾਵੋ, ਦਰਸ਼ਕ ਤੁਹਾਨੂੰ ਸੁਣਦੇ ਰਹਿਣਗੇ। ਸੋਮ ਦੱਤ ਸੋਮੀ ਨੇ ਅੱਗੇ ਕਿਹਾ ਕਿ ਅਨਮੋਲ ਗਗਨ ਮਾਨ ਜੀ ਤੁਸੀਂ ਬਾਬਾ ਸਾਹਿਬ ਤੇ ਭਾਰਤੀ ਸੰਵਿਧਾਨ ਬਾਰੇ ਕੀ ਜਾਣਦੇ ਹੋ।

ਸਿਰਫ ਫੋਕੀ ਸ਼ੋਹਰਤ ਲਈ ਅਜਿਹੀ ਘਟੀਆ ਬਿਆਨਬਾਜ਼ੀ ਕਦੇ ਵੀ ਸ਼ੋਭਾ ਨਹੀਂ ਦਿੰਦੀ। ਉਨਾਂ ਅੱਗੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਤਹਿਤ ਹੀ ਆਮ ਲੋਕਾਂ ਦੀ ਆਮ ਲੋਕਾਂ ’ਚ ਤੇ ਆਮ ਲੋਕਾਂ ਲਈ ਸਰਕਾਰ ਬਣਦੀ ਹੈ। ਭਾਰਤੀ ਸੰਵਿਧਾਨ ਤਹਿਤ ਹੀ ਸਰਕਾਰਾਂ ਤੇ ਨਿਆਂ ਪਾਲਿਕਾ ਕੰਮ ਕਰਦੀ ਹੈ। ਉਨਾਂ ਅੱਗੇ ਕਿਹਾ ਕਿ ਜਦੋਂ ਇੰਦਰਾ ਗਾਂਧੀ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੀ ਤਾਂ ਉਹ ਬਾਬਾ ਸਾਹਿਬ ਨੂੰ ਯਾਦ ਕਰਕੇ ਰੋ ਪਈ ਕਿ ਅੱਜ ਬਾਬਾ ਸਾਹਿਬ ਦੀ ਬਦੌਲਤ ਹੀ ਮੈਂ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਹਾਂ। ਬਾਬਾ ਸਾਹਿਬ ਕੋਲ 32 ਡਿਗਰੀਆਂ ਸਨ ਤੇ 9 ਭਾਸ਼ਾਵਾਂ ਦਾ ਉਨਾਂ ਨੂੰ ਗਿਆਨ ਸੀ। ਇਸ ਲਈ ਕਿਸੇ ਵੀ ਮਹਾਨ ਵਿਦਵਾਨ ਬਾਰੇ ਕੁਝ ਵੀ ਬੋਲਣ ਤੋਂ ਪਹਿਲਾਂ ਸੌ ਵਾਰ ਸੋਣ ਲੈਣਾ ਚਾਹੀਦਾ, ਕਿਉਂਕਿ ਬਾਬਾ ਸਾਹਿਬ ਨੂੰ ‘ਗਿਆਨ ਦਾ ਪ੍ਰਤੀਕ’ (ਸਿੰਬਲ ਆਫ ਨਾਲੇਜ਼) ਦਾ ਖਿਤਾਬ ਦਿੱਤਾ ਗਿਆ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁੱਜਰਾਂ ਦੇ ਪਸ਼ੂਆਂ ਦੇ ਅਵਾਰਾ ਵੱਗ ਕਰ ਰਹੇ ਨੇ ਲਗਾਏ ਗਏ ਪੌਦਿਆਂ ਦਾ ਵੱਡੀ ਪੱਧਰ ’ਤੇ ਉਜਾੜਾ-ਸਰਬਜੀਤ ਰਾਣਾ
Next articleਮੈਡਮ ਕਸ਼ਮੀਰ ਕੌਰ ਦੀ ਸੇਵਾ ਮੁਕਤੀ ’ਤੇ ਨਿੱਘੀ ਵਿਦਾਇਗੀ