ਅੰਜੂ ਵ ਰੱਤੀ ਦੇ ਦੂਜੇ ਬਾਲ ਕਾਵਿ ਸੰਗ੍ਰਹਿ “ਸੇਧ ਨਿਸ਼ਾਨੇ” ਦਾ ਹੋਇਆ ਲੋਕ ਅਰਪਣ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਨਾਮਵਰ ਲੇਖਿਕਾ ਅੰਜੂ ਵ ਰੱਤੀ ਦਾ ਦੂਜਾ ਬਾਲ ਕਾਵਿ ਸੰਗ੍ਰਹਿ ਸੇਧ ਨਿਸ਼ਾਨੇ ਲੋਕ ਅਰਪਣ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਵਿਭਾਗ ਹੁਸ਼ਿਆਰਪੁਰ ਦੇ ਵਿਸ਼ੇਸ਼ ਸਮਾਗਮ ਦੌਰਾਨ ਜਿੱਥੇ ਨਾਮਵਰ ਸ਼ਾਇਰਾਂ ਦਾ ਬਹੁਤ ਵੱਡਾ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ, ਉੱਥੇ ਅੰਜੂ ਵ ਰੱਤੀ ਦੇ ਬਾਲ ਕਾਵਿ ਸੰਗ੍ਰਹਿ ਸੇਧ ਨਿਸ਼ਾਨੇ ਦੀ ਘੁੰਡ ਚੁਕਾਈ ਦੀ ਰਸਮ ਬਹੁਤ ਸਲੀਕੇ ਅਤੇ ਮਾਨ ਨਾਲ ਕਰਵਾਈ ਗਈ। ਜ਼ਿਲ੍ਹਾ ਪੱਧਰੀ ਇਸ ਸਮਾਗਮ ਵਿੱਚ ਹੁਸ਼ਿਆਰਪੁਰ ਦੇ ਵੱਖੋ-ਵੱਖ ਸ਼ਹਿਰਾਂ ਤੋਂ ਆਏ ਕਵੀਆਂ ਅਤੇ ਲੇਖਕਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਡਾ. ਹਰਪ੍ਰੀਤ ਸਿੰਘ ਮੁਖੀ ਪੰਜਾਬੀ ਵਿਭਾਗ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ, ਲੋਕੇਸ਼ ਚੌਬੇ ਲੋਕ ਸੰਪਰਕ ਅਫਸਰ ਹੁਸ਼ਿਆਰਪੁਰ, ਕੁਲਤਾਰ ਸਿੰਘ ਕੁਲਤਾਰ ਅਤੇ ਜਸਬੀਰ ਸਿੰਘ ਧੀਮਾਨ ਅਤੇ ਸ਼ਮਸ਼ੇਰ ਮੋਹੀ ਮੁੱਖ ਮਹਿਮਾਨਾਂ ਵੱਜੋਂ ਸ਼ਾਮਿਲ ਹੋਏ। ਇਸ ਮੌਕੇ ਜ਼ਿਲ੍ਹਾ ਭਾਸ਼ਾ ਖੋਜ ਅਫਸਰ ਡਾ. ਜਸਵੰਤ ਰਾਏ ਨੇ ਅੰਜੂ ਵ ਰੱਤੀ ਨੂੰ ਨਵੀਂ ਪੁਸਤਕ ਦੀ ਵਧਾਈ ਦੇਂਦਿਆ ਉਸਦੀ ਬਾਲ ਸਾਹਿਤ ਲੇਖਣ ਵਿਧਾ ਵਿੱਚ ਪ੍ਰਪੱਕਤਾ ਦੀ ਸਿਫ਼ਤ ਕੀਤੀ। ਅੰਜੂ ਵ ਰੱਤੀ ਨੇ ਦੱਸਿਆ ਕੇ ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਸਾਹਿਤ ਨਾਲ ਜੋੜਣ ਦੀ ਬਹੁਤ ਲੋੜ ਹੈ। ਇਸ ਤੋਂ ਪਹਿਲਾਂ ਵੀ ਉਸਦਾ ਇੱਕ ਬਾਲ ਗੀਤ ਸੰਗ੍ਰਹਿ ਬੱਚਿਆਂ ਦੀ ਪਸੰਦ ਬਣ ਚੁੱਕਾ ਹੈ। ਭਵਿੱਖ ਵਿੱਚ ਵੀ ਇੱਕ ਨਵੀਂ ਬਾਲ ਪੁਸਤਕ ਨਾਲ ਜਲਦ ਹੀ ਹਾਜ਼ਰ ਹੋਣ ਬਾਰੇ ਦੱਸਦਿਆਂ ਅੰਤ ਵਿੱਚ ਰੱਤੀ ਨੇ ਡਾ. ਜਸਵੰਤ ਰਾਏ, ਬਲਜਿੰਦਰ ਮਾਨ, ਅਮਰੀਕ ਸਿੰਘ ਤਲਵੰਡੀ, ਵਰਿੰਦਰ ਕੁਮਾਰ ਰੱਤੀ ਅਤੇ ਦੀਪ ਜ਼ੀਰਵੀ ਦਾ ਵਿਸ਼ੇਸ਼ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਵਾਤਾਵਰਨ ਬਚਾਓ ਮੁਹਿੰਮ’ ਸਬੰਧੀ 29 ਜੂਨ ਨੂੰ ਗੜ੍ਹਸ਼ੰਕਰ ‘ਚ ਮੀਟਿੰਗ – ਮੱਟੂ
Next article“ਮੁੱਕੀਆਂ ਛੁੱਟੀਆਂ, ਕਰੋ, ਤਿਆਰੀ “